ਜਲੰਧਰ-ਗੂਗਲ ਆਪਣੇ ਸੁਪਰੋਟਿਡ ਡਿਵਾਈਸ 'ਚ ਐਂਡਰਾਇਡ 8.0 Orea ਨੂੰ ਅਪਡੇਟ ਕਰ ਰਿਹਾ ਹੈ। ਸੈਮਸੰਗ ਆਪਣੇ ਫੋਨਜ਼ 'ਚ ਐਂਡਰਾਇਡ 7.0 ਨੂਗਾ ਅਪਡੇਟ ਲਿਆ ਰਿਹਾ ਹੈ। ਦੋ ਸਾਲ ਪਹਿਲਾ ਲਾਂਚ ਹੋਏ Samsung Galaxy S5 Neo ਨੂੰ ਹਾਲ ਹੀ 'ਚ ਐਂਡਰਾਇਡ 7.0 ਨੂਗਟ ਅਪਡੇਟ ਮਿਲਿਆ ਹੈ। ਇਸ ਮਾਡਲ ਲਈ ਇਹ ਇਕ ਵੱਡਾ ਸਾਫਟਵੇਅਰ ਅਪਡੇਟ ਹੈ। ਇਹ ਸਮਾਰਟਫੋਨ ਐਂਡਰਾਇਡ Lollipop ਨਾਲ ਲਾਂਚ ਹੋਇਆ ਸੀ। ਉਸ ਤੋਂ ਬਾਅਦ ਇਸ ਨੂੰ ਮਾਰਸ਼ਮੈਲੋ 'ਤੇ ਅਪਗ੍ਰੇਡ ਕੀਤਾ ਗਿਆ ਹੈ।
Galaxy S5 Neo ਦੋ ਵਰਜਨ 'ਚ ਲਾਂਚ ਹੋਇਆ ਸੀ, ਇਕ ਵਰਜਨ ਯੂਰਪ ਅਤੇ ਇੱਕ ਵਰਜਨ ਕਨਾਡਾ ਦੇ ਲਈ ਸੀ। G903W ਮਾਡਲ ਨੰਬਰ ਦੇ ਵੇਰੀਐਂਟ ਨੂੰ ਨੂਗਟ ਅਪਡੇਟ ਮਿਲਿਆ ਹੈ। ਇਹ ਅਪਡੇਸ਼ਨ ਚੱਲ ਰਿਹਾ ਹੈ ਅਤੇ ਜਲਦੀ ਹੀ ਸਾਰੇ ਯੂਨਿਟਸ ਲਈ ਉਪਲੱਬਧ ਹੋ ਜਾਵੇਗਾ। ਤੁਸੀਂ ਜਿਵੇਂ ਅਪਡੇਟ ਅਪਲਾਈ ਕਰੋਗੇ, ਆਪਣੇ ਫੋਨ ਨੂੰ ਫਰਮਵੇਅਰ ਵਰਜਨ G903WVLU1CQH4 ਮਿਲ ਜਾਵੇਗਾ।
ਉਮੀਦ ਹੈ ਕਿ S5 Neo ਦੇ ਦੂਜੇ ਵੇਰੀਐਂਟ (ਮਾਡਲ ਨੰਬਰ G903F) ਨੂੰ ਵੀ ਸੈਮਸੰਗ ਭੁੱਲੇਗਾ ਨਹੀਂ ਅਤੇ ਜਲਦੀ ਹੀ ਭਵਿੱਖ 'ਚ ਇਸ ਲਈ ਨਵਾਂ ਸਾਫਟਵੇਅਰ ਅਪਡੇਟ ਲੈ ਕੇ ਆਵੇਗਾ। ਹਾਲ ਹੀ 'ਚ S5 Neo ਨੂੰ ਬੇਂਚਮਾਰਕ ਦੇ ਆਨਲਾਈਨ ਡਾਟਾਬੇਸ 'ਤੇ ਨੂਗਟ ਅਪਡੇਟ ਨਾਲ ਚੱਲਦੇ ਹੋਏ ਦੇਖਿਆ ਗਿਆ ਸੀ। Samsung Galaxy S5 Neo ਸਮਾਰਟਫੋਨ 'ਚ 5.10 ਇੰਚ ਦੀ ਡਿਸਪਲੇਅ ਹੈ ਜੋ 1080*1920 ਪਿਕਸਲ ਰੈਜ਼ੋਲਿਊਸ਼ਨ ਦਿੰਦੀ ਹੈ ਅਤੇ ਇਸ ਤੋਂ ਇਲਾਵਾ ਇਹ ਸਮਾਰਟਫੋਨ 1.5 ਗੀਗਾਹਰਟਜ਼ ਆਕਟਾ-ਕੋਰ ਪ੍ਰੋਸੈਸਰ , 2GB ਰੈਮ ਅਤੇ 16 ਮੈਗਾਪਿਕਸਲ ਦੇ ਰਿਅਰ ਕੈਮਰੇ ਨਾਲ ਲੈਸ ਹੈ।
Paytm ਨੇ ਮੋਬਾਇਲ ਐਪ 'ਤੇ ਲਾਂਚ ਕੀਤਾ Paytm Mall
NEXT STORY