ਨਵੀਂ ਦਿੱਲੀ- ਸਾਬਕਾ ਭਾਰਤੀ ਕ੍ਰਿਕਟਰ ਵਿਨੋਦ ਕਾਂਬਲੀ ਦੀ ਸਿਹਤ ਬਾਰੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਉਨ੍ਹਾਂ ਦੇ ਛੋਟੇ ਭਰਾ ਵੀਰੇਂਦਰ ਕਾਂਬਲੀ ਨੇ ਫੈਨਜ਼ ਨਾਲ ਇਹ ਅਪਡੇਟ ਸਾਂਝੀ ਕੀਤੀ ਹੈ। ਵੀਰੇਂਦਰ ਕਾਂਬਲੀ ਨੇ ਦੱਸਿਆ ਕਿ ਵਿਨੋਦ ਕਾਂਬਲੀ ਇਸ ਵੇਲੇ ਘਰ ਹਨ ਅਤੇ ਬੀਮਾਰੀਆਂ ਤੋਂ ਹੌਲੀ-ਹੌਲੀ ਠੀਕ ਹੋ ਰਹੇ ਹਨ। ਪਿਛਲੇ ਸਾਲ ਉਨ੍ਹਾਂ ਦੀ ਅਚਾਨਕ ਸਿਹਤ ਵਿਗੜਣ ਕਾਰਨ ਉਨ੍ਹਾਂ ਨੂੰ ਠਾਣੇ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਸੀ। ਉਸ ਸਮੇਂ ਉਨ੍ਹਾਂ ਨੂੰ ਯੂਰਿਨ ਇਨਫੈਕਸ਼ਨ ਅਤੇ ਮਾਸਪੇਸ਼ੀਆਂ 'ਚ ਖਿੱਚ (cramps) ਦੀ ਸਮੱਸਿਆ ਸੀ।
ਇਹ ਵੀ ਪੜ੍ਹੋ : ਭਾਰਤੀ ਕ੍ਰਿਕਟਰ ਨੇ ਲੈ ਲਿਆ ਸੰਨਿਆਸ! ਸੋਸ਼ਲ ਮੀਡੀਆ ਰਾਹੀਂ ਕੀਤਾ ਐਲਾਨ
ਵੀਰੇਂਦਰ ਕਾਂਬਲੀ ਨੇ ਇਕ ਯੂਟਿਊਬ ਚੈਨਲ ‘ਤੇ ਗੱਲ ਕਰਦਿਆਂ ਕਿਹਾ,''ਭਰਾ ਇਸ ਵੇਲੇ ਘਰ ਹਨ। ਹਾਲਤ ਸਥਿਰ ਹੈ, ਪਰ ਇਲਾਜ ਜਾਰੀ ਹੈ। ਉਨ੍ਹਾਂ ਨੂੰ ਬੋਲਣ 'ਚ ਮੁਸ਼ਕਲ ਆ ਰਹੀ ਹੈ ਪਰ ਉਹ ਇਕ ਚੈਂਪੀਅਨ ਹਨ ਅਤੇ ਵਾਪਸੀ ਕਰਨਗੇ। ਉਮੀਦ ਹੈ ਜਲਦੀ ਹੀ ਉਹ ਤੁਰਨਾ ਅਤੇ ਦੌੜਣਾ ਸ਼ੁਰੂ ਕਰ ਦੇਣਗੇ।” ਉਨ੍ਹਾਂ ਨੇ ਫੈਨਜ਼ ਨੂੰ ਅਪੀਲ ਕੀਤੀ ਕਿ ਸਾਰੇ ਮਿਲ ਕੇ ਵਿਨੋਦ ਕਾਂਬਲੀ ਦੇ ਜਲਦ ਸਿਹਤਮੰਦ ਹੋਣ ਲਈ ਦੁਆ ਕਰਨ ਕਰਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤੀ ਕ੍ਰਿਕਟਰ ਨੇ ਲੈ ਲਿਆ ਸੰਨਿਆਸ! ਸੋਸ਼ਲ ਮੀਡੀਆ ਰਾਹੀਂ ਕੀਤਾ ਐਲਾਨ
NEXT STORY