ਗੈਜੇਟ ਡੈਸਕ– ਦੱਖਣ ਕੋਰੀਆ ਦੀ ਮੋਬਾਇਲ ਨਿਰਮਾਤਾ ਕੰਪਨੀ ਸੈਮਸੰਗ ਦੇ ਫਲੈਗਸ਼ਿਪ ਸਮਾਰਟਫੋਨ ਗਲੈਕਸੀ ਐੱਸ8 ਅਤੇ ਗਲੈਕਸੀ ਐੱਸ8 ਪਲੱਸ ਸਮਾਰਟਫੋਨ ਨੂੰ ਐਂਡਰਾਇਡ ਪਾਈ ’ਤੇ ਆਧਾਰਿਤ ਵਨ ਯੂ.ਆਈ. ਦੀ ਬੀਟਾ ਅਪਡੇਟ ਮਿਲਣ ਲੱਗਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਸਭ ਤੋਂ ਪਹਿਲਾਂ ਗਲੈਕਸੀ ਐੱਸ9, ਗਲੈਕਸੀ ਐੱਸ9 ਪਲੱਸ ਅਤੇ ਗਲੈਕਸੀ ਨੋਟ 9 ਨੂੰ ਐਂਡਰਾਇਡ ਪਾਈ ’ਤੇ ਆਧਾਰਿਤ ਵਨ ਯੂ.ਆਈ. ਸਾਫਟਵੇਅਰ ਅਪਡੇਟ ਮਿਲੀ ਸੀ। ਪਿਛਲੇ ਸਾਲ ਨਵੰਬਰ ਮਹੀਨੇ ਵਨ ਯੂ.ਆਈ. ਨੂੰ ਸੈਮਸੰਗ ਐਕਸਪੀਰੀਅੰਸ ਯੂ.ਐਕਸ ਦੇ ਅਪਗ੍ਰੇਡ ਵਰਜਨ ਦੇ ਰੂਪ ’ਚ ਉਤਾਰਿਆ ਗਿਆ ਸੀ।
ਸ਼ੁਰੂਆਤ ’ਚ ਬੀਟਾ ਪ੍ਰੋਗਰਾਮ ਨੂੰ 2017 ’ਚ ਭਾਰਤੀ ਬਾਜ਼ਾਰ ’ਚ ਲਾਂਚ ਹੋਏ ਸੈਮਸੰਗ ਦੇ ਫਲੈਗਸ਼ਿਪ ਹੈਂਡਸੈੱਟ ਲਈ ਜਾਰੀ ਕੀਤਾ ਗਿਆ ਹੈ। ਉਮੀਦ ਹੈ ਕਿ ਕੰਪਨੀ ਹੋਰ ਬਾਜ਼ਾਰਾਂ ਲਈ ਵੀ ਵਨ ਯੂ.ਆਈ. ਦੇ ਬੀਟਾ ਪ੍ਰੋਗਰਾਮ ਨੂੰ ਜਾਰੀ ਕਰੇਗੀ। ਜੇਕਰ ਤੁਸੀਂ ਭਾਰਤ ’ਚ ਰਹਿੰਦੇ ਹੋ ਅਤੇ ਤੁਹਾਡੇ ਕੋਲ ਗਲੈਕਸੀ ਐੱਸ8 ਜਾਂ ਗਲੈਕਸੀ ਐੱਸ8 ਪਲੱਸ ਹੈਂਡਸੈੱਟ ਹੈ ਤਾਂ ਤੁਸੀਂ ਸੈਮਸੰਗ ਮੈਂਬਰਸ ਐਪ ਨੂੰ ਡਾਊਨਲੋਡ ਕਰਕੇ ਵਨ ਯੂ.ਆਈ. ਬੀਟਾ ਪ੍ਰੋਗਰਾਮ ਨਾਲ ਸਿੱਧਾ ਜੁੜ ਸਕਦੇ ਹੋ। ਮੈਂਬਰਸ ਐਪ ’ਤੇ ਬੀਟਾ ਪ੍ਰੋਗਰਾਮ ਲਈ ਰਜਿਸਟਰ ਕਰਨ ਲਈ ਤੁਹਾਨੂੰ ਆਪਣੇ ਸੈਮਸੰਗ ਅਕਾਊਂਟ ਤੋਂ ਲਾਗ ਇਨ ਕਰਨਾ ਹੋਵੇਗਾ। ਅਕਾਊਂਟ ਓਪਨ ਹੋਣ ਤੋਂ ਬਾਅਦ ਸੈਟਿੰਗਸ ਮੈਨਿਊ ਦੇ ਸਾਫਟਵੇਅਰ ਅਪਡੇਟ ਸੈਕਸ਼ਨ ’ਚ ਜਾਓ ਅਤੇ ਫਿਰ ਸਕਰੀਨ ਨੂੰ ਰਿਫਰੈਸ਼ ਕਰੋ। ਇਸ ਤੋਂ ਬਾਅਦ ਤੁਹਾਡੇ ਡਿਵਾਈਸ ’ਤੇ ਆਟੋਮੈਟਿਕਲੀ ਨਵੀਂ ਅਪਡੇਟ ਡਾਊਨਲੋਡ ਹੋਣ ਲੱਗੇਗੀ।
ਵੈੱਬਸਾਈਟ ਸੈਮਮੋਬਾਇਲ ਦੀ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਗਲੈਕਸੀ ਐੱਸ8 ਲਈ ਜਾਰੀ ਵਨ ਯੂ.ਆਈ. ਬੀਟਾ ਅਪਡੇਟ ਦਾ ਫਰਮਵੇਅਰ ਵਰਜਨ ਨੰਬਰ G950FXXU4ZSA5 ਹੈ। ਦੂਜੇ ਪਾਸੇ ਗਲੈਕਸੀ ਐੱਸ8 ਪਲੱਸ ਨੂੰ ਮਿਲੀ ਅਪਡੇਟ ਦਾ ਵਰਜਨ ਨੰਬਰ G955FXXU4ZSA5 ਹੈ। ਦੱਸ ਦੇਈਏ ਕਿ ਅਪਡੇਟ ਫਾਈਲ ਦਾ ਸਾਈਜ਼ ਕਰੀਬ 1.6 ਜੀ.ਬੀ. ਹੈ ਅਤੇ ਇਹ ਜਨਵਰੀ 2019 ਐਂਡਰਾਇਡ ਸਕਿਓਰਿਟੀ ਪੈਚ ਦੇ ਨਾਲ ਆ ਰਿਹਾ ਹੈ।
ਮੋਟੋਰੋਲਾ ਬਣਾਏਗੀ ਆਪਣੇ ਆਈਕਾਨਿਕ ਫਲਿਪ ਰੇਜ਼ਰ ਨੂੰ ਫੋਲਡੇਬਲ ਸਮਾਰਟਫੋਨ
NEXT STORY