ਗੈਜੇਟ ਡੈਸਕ– ਸੈਮਸੰਗ ਨੇ ਆਪਣੇ ਫੋਲਡੇਬਲ ਸਮਾਰਟਫੋਨ ’ਤੇ ਬੰਪਰ ਡਿਸਕਾਊਂਟ ਦਾ ਐਲਾਨ ਕਰ ਦਿੱਤਾ ਹੈ। ਇਸ ਫੋਨ ਨੂੰ ਪਿਛਲੇ ਸਾਲ 95,999 ਰੁਪਏ ਦੀ ਕੀਮਤ ਨਾਲ ਲਾਂਚ ਕੀਤਾ ਗਿਆ ਸੀ ਪਰ ਹੁਣ ਗਾਹਕ ਇਸ ਨੂੰ 18,509 ਰੁਪਏ ਦੇ ਡਿਸਕਾਊਂਟ ਨਾਲ ਸਿਰਫ 77,490 ਰੁਪਏ ’ਚ ਖ਼ਰੀਦ ਸਕਦੇ ਹਨ। ਇਸ ਕੀਮਤ ’ਚ ਇਸਦਾ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਆਉਂਦਾ ਹੈ। ਇਸਤੋਂ ਇਲਾਵਾ ਆਨਲਾਈਨ ਸ਼ਾਪਿੰਗ ਸਾਈਟ ਐਮਾਜ਼ੋਨ ’ਤੇ ਇਸ ਫੋਨ ’ਤੇ ਨੋ-ਕਾਸਟ ਈ.ਐੱਮ.ਆਈ. ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ– Jio ਨੇ ਸ਼ੁਰੂ ਕੀਤੀ 6G ਦੀ ਤਿਆਰੀ, ਮਿਲੇਗੀ 5G ਤੋਂ ਵੀ 100 ਗੁਣਾ ਜ਼ਿਆਦਾ ਸਪੀਡ
- ਕੁਝ ਖਾਸ ਫੀਚਰਜ਼ ਦੀ ਗੱਲ ਕਰੀਏ ਤਾਂ ਇਹ ਇਕ ਫੋਲਡੇਬਲ ਸਮਾਰਟਫੋਨ ਹੈ। ਇਸ ਵਿਚ 6.7 ਇੰਚ ਦੀ ਡਾਈਨਾਮਿਕ ਅਮੋਲੇਡ ਮੇਨ ਡਿਸਪਲੇਅ ਮਿਲਦੀ ਹੈ, ਉਥੇ ਹੀ 1.9 ਇੰਚ ਦੀ ਸੁਪਰ ਅਮੋਲੇਡ ਕਵਰ ਡਿਸਪਲੇਅ ਦਿੱਤੀ ਗਈ ਹੈ।
- ਇਨ੍ਹਾਂ ਦੋਵੇਂ ਹੀ ਡਿਸਪਲੇਅ ’ਤੇ ਕਾਰਨਿੰਗ ਗੋਰਿੱਲਾ ਗਲਾਸ ਵਿਕਟਰ ਦੀ ਪ੍ਰੋਟੈਕਸ਼ਨ ਵੀ ਮਿਲਦੀ ਹੈ।
- ਫੋਨ ’ਚਕੁਆਲਕਾਮ ਸਨੈਪਡ੍ਰੈਗਨ 888 ਆਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ ਅਤੇ ਇਹ ਐਂਡਰਾਇਡ 11 ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ।
- ਡਾਲਬੀ ਸਟੀਰੀਓ ਸਪੀਕਰ ਦੇ ਨਾਲ ਆਉਣ ਵਾਲਾ ਇਹ ਫੋਨ IPX8 ਵਾਟਰ ਰੈਜਿਸਟੈਂਟ ਵੀ ਹੈ।
- ਇਸ ਵਿਚ ਡਿਊਲ ਸਿਮ ਦੀ ਸਪੋਰਟ ਦਿੱਤੀ ਗਈ ਹੈ ਜਿਸ ਵਿਚੋਂ ਇਕ ਨੈਨੋ ਸਿਮ ਅਤੇ ਦੂਜੀ ਈ-ਸਿਮ ਹੈ।
- ਇਹ ਫੋਨ ਵਾਇਰਡ 15 ਵਾਟ ਵਾਇਰਲੈੱਸ ਅਤੇ ਵਾਇਰਲੈੱਸ 10 ਵਾਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ।
- ਸਕਿਓਰਿਟੀ ਲਈ ਇਸਦੇ ਸਾਈਡ ’ਚ ਫਿੰਗਰਪ੍ਰਿੰਟ ਸੈਂਸਰ ਮਿਲਦਾ ਹੈ।
ਇਹ ਵੀ ਪੜ੍ਹੋ– ਸੈਮਸੰਗ ਦਾ ਫੋਲਡੇਬਲ ਫੋਨ ਖ਼ਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਿਹਾ ਬੰਪਰ ਡਿਸਕਾਊਂਟ
Micromax ਨੇ ਜਾਰੀ ਕੀਤੀ In Note 2 ਸਮਾਰਟਫੋਨ ਦੀ ਟੀਜ਼ਰ ਵੀਡੀਓ, ਇਸ ਦਿਨ ਹੋਵੇਗਾ ਲਾਂਚ
NEXT STORY