ਗੈਜੇਟ ਡੈਸਕ– ਮਾਈਕ੍ਰੋਮੈਕਸ ਨੇ ਭਾਰਤ ’ਚ ਆਪਣੇ ਇਕ ਹੋਰ 4ਜੀ ਸਮਾਰਟਫੋਨ ਦੀ ਲਾਂਚਿੰਗ ਦਾ ਐਲਾਨ ਕਰ ਦਿੱਤਾ ਹੈ। ਇਸ ਫੋਨ ਨੂੰ 25 ਫਰਵਰੀ 2022 ਨੂੰ ਭਾਰਤ ’ਚ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਅਧਿਕਾਰਤ ਟਵਿਟਰ ਹੈਂਡਲ ਤੋਂ ਅਪਕਮਿੰਗ ਸਮਾਰਟਫੋਨ ਦੀ ਟੀਜ਼ਰ ਵੀਡੀਓ ਜਾਰੀ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਦੋ ਕਲਰ ਆਪਸ਼ਨ ਨਾਲ ਲਿਆਇਆ ਜਾਵੇਗਾ।
Micromax In Note 2 ’ਚ ਮਿਲ ਸਕਦੇ ਹਨ ਇਹ ਫੀਚਰਜ਼
- ਇਸ ਸਮਾਰਟਫੋਨ ਦੇ ਬੈਕ ਪੈਨਲ ’ਤੇ ਗਲਾਸ ਦਾ ਇਸਤੇਮਾਲ ਕੀਤਾ ਗਿਆ ਹੋਵੇਗਾ।
- ਫੋਨ ’ਚ ਪੰਚ ਹੋਲ ਡਿਸਪਲੇਅ ਮਿਲੇਗੀ ਜਿਸਦੇ ਬੇਜ਼ਲਸ ਕਾਫੀ ਪਤਲੇ ਹੋਣਗੇ।
- ਇਸ ਫੋਨ ਨੂੰ ਦੋ ਰੰਗਾ- ਬਲਿਊ ਅਤੇ ਬ੍ਰਾਊਨ ’ਚ ਲਿਆਇਆ ਜਾਵੇਗਾ।
- ਖਾਸ ਗੱਲ ਇਹ ਹੈ ਕਿ ਇਸ ਵਿਚ ਕਵਾਡ ਰੀਅਰ ਕੈਮਰਾ ਸੈੱਟਅਪ ਵੇਖਣ ਨੂੰ ਮਿਲੇਗਾ।
- ਇਸਦੇ ਰੀਅਰ ’ਚ In ਬ੍ਰਾਂਡਿੰਗ ਦਾ ਇਤੇਮਾਲ ਕੀਤਾ ਗਿਆ ਹੋਵੇਗਾ।
- ਇਸ ਨੂੰ Micromax In Note 1 ਸਮਾਰਟਫੋਨ ਦਾ ਸਕਸੈਸਰ ਵੇਰੀਐਂਟ ਦੱਸਿਆ ਜਾ ਰਿਹਾ ਹੈ।
ਕੇਂਦਰ ਦੀ ਵੱਡੀ ਕਾਰਵਾਈ, ਭਾਰਤ ਵਿਰੋਧੀ 35 ਯੂਟਿਊਬ ਚੈਨਲ ਕੀਤੇ ਬੈਨ
NEXT STORY