ਜਲੰਧਰ : ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਪਿਛਲੇ ਸਾਲ ਤੋਂ ਹੀ ਰੋਬੋਟਿਕ ਵੈੱਕਯੂਮ ਨੂੰ ਬਣਾਉਣ ਲਈ ਯਤਨ ਕਰ ਰਹੀ ਸੀ ਅਤੇ ਨਤੀਜੇ ਦੇ ਤੌਰ 'ਤੇ ਕੰਪਨੀ ਨੇ ਇਕ Powerbot VR9000 ਨਾਮ ਦਾ ਰੋਬੋਟਿਕ ਵੇਕਿਉਮ ਬਣਾਇਆ ਜਿਸ ਦੀ ਕੀਮਤ ਲਗਭਗ 1,000$ ਰੱਖੀ ਗਈ ਪਰ ਇਹ ਪਹਿਲਾਂ ਮੌਜ਼ੂਦਾ Roomba ਅਤੇ Neato ਤੋਂ ਕਿਤੇ ਜ਼ਿਆਦਾ ਸੀ।
ਇਨ੍ਹਾਂ ਕੰਪਨੀਆਂ ਨੂੰ ਕੰਪੀਟ ਕਰਨ ਲਈ ਹਾਲ ਹੀ 'ਚ ਸੈਮਸੰਗ ਨੇ ਇਕ ਅਜਿਹਾ ਐਂਟਰੀ-ਲੇਵਲ ਰੋਬੋਟ ਵੈੱਕਯੂਮ ਵਿਕਸਿਤ ਕੀਤਾ ਹੈ ਜਿਸ ਨੂੰ ਲੋਕ ਆਸਾਨੀ ਨਾਲ ਖਰੀਦ ਸਕਣਗੇ ਕਿਊਂਕਿ ਇਸ ਦੀ ਕੀਮਤ 450ḙ ਰੱਖੀਜਾਵੇਗੀ। ਕੰਪਨੀ ਨੇ ਇਸ ਦੇ ਸਾਈਜ਼ ਨੂੰ Roomba ਅਤੇ Neato ਤੋਂ ਇਕ ਇੰਚ ਵੱਡਾ ਬਣਾਉਣ ਦੇ ਨਾਲ-ਨਾਲ, ਵੱਡੇ ਪਹੀਏ ਅਤੇ ਟਾਪ 'ਤੇ ਡੱਸਟ ਟ੍ਰੇ, cycloneforce ਸੈਕਸ਼ਨ ਮਕੈਨਿਜ਼ਮ ਅਤੇ ਕੈਮਰਾ ਸ਼ਾਮਿਲ ਕੀਤਾ ਹੈ। ਇਸ ਦੇ ਹੇਠਾਂ ਇਕ ਵੱਡਾ ਕੰਬੋ ਬਰਸ਼ ਦਿਤਾ ਗਿਆ ਹੈ ਜੋ ਆਪਣੀ ਰਬੜ ਬਰਿਸਲਸ ਦੀ ਮਦਦ ਨਾਲ ਹਰ ਤਰ੍ਹਾਂ ਦੀ ਸਰਫੇਸ ਨੂੰ ਸਾਫ਼ ਕਰੇਗਾ। ਇਸ ਦੀ ਲਿਥਿਅਮ-ਆਈਨ ਬੈਟਰੀ ਇਕ ਘੰਟੇ ਤੱਕ ਲਗਾਤਾਰ ਕੰਮ ਕਰਨ ਦੀ ਬੈਕਅਪ ਦੇਵੇਗੀ, ਨਾਲ ਹੀ ਇਸ 'ਚ 0.7 ਲਿਟਰ ਦੀ ਡੱਸਟ ਟ੍ਰੇ ਸ਼ਾਮਿਲ ਹੈ ਜੋ ਦੋ ਬੈੱਡਰੂਮਸ ਨੂੰ ਇਕ ਵਾਰ 'ਚ ਹੀ ਸਾਫ਼ ਕਰਨ 'ਚ ਸਮਰੱਥ ਹੋਵੇਗੀ। ਇਸ ਨੂੰ ਤੁਸੀਂ ਰਿਮੋਟ ਅਤੇ ਟਾਪ 'ਤੇ ਦਿੱਤੇ ਬਟਨਸ ਨਾਲ ਚਲਾ ਸਕੋਗੇ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ 'ਚ ਇਸ ਨੂੰ ਭਾਰਤੀ ਬਾਜ਼ਾਰ 'ਚ ਵੀ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।
ਮਾਰੁਤੀ ਸੁਜ਼ੂਕੀ ਨੇ ਲਾਂਚ ਕੀਤੀ ਆਪਣੀ ਪਹਿਲੀ ਕਾਂਪੈਕਟ SUV ਕਾਰ
NEXT STORY