ਨਵੀਂ ਦਿੱਲੀ- ਇਲੈਕਟ੍ਰਾਨਿਕ ਡਿਵਾਈਸਿਸ ਬਣਾਉਣ ਵਾਲੀ ਕੋਰੀਆਈ ਕੰਪਨੀ ਸੈਮਸੰਗ ਇਲੈਕਟ੍ਰਾਨਿਕਸ ਨੇ ਵੀਰਵਾਰ ਨੂੰ ਭਾਰਤੀ ਬਾਜ਼ਾਰ 'ਚ ਟਾਈਜਨ ਆਪਰੇਟਿੰਗ ਸਿਸਟਮ ਅਧਾਰਤ ਤੀਜੀ ਪੀੜ੍ਹੀ ਦਾ ਨਵਾਂ ਸਮਾਰਟਫੋਨ ਜ਼ੈੱਡ-3 ਲਾਂਚ ਕੀਤਾ ਜਿਸ ਦੀ ਕੀਮਤ 8490 ਰੁਪਏ ਹੈ।
ਕੰਪਨੀ ਨੇ ਕਿਹਾ ਕਿ ਇਸ ਦਾ ਵਜ਼ਨ 137 ਗ੍ਰਾਮ ਅਤੇ ਬੈਟਰੀ 2600 ਐੱਮ.ਏ.ਐੱਚ. ਅਲਟ੍ਰਾ ਪਾਵਰ ਸੇਵਿੰਗ ਮੋਡ ਹੈ। ਪੰਜ ਇੰਚ ਦੀ ਐੱਚ.ਡੀ. ਡਿਸਪਲੇਅ ਵਾਲੇ ਇਸ ਫੋਨ 'ਚ 1.3 ਗੀਗਾਹਰਟਜ਼ ਪ੍ਰੋਸੈਸਰ, 1 ਜੀ.ਬੀ. ਰੈਮ ਅਤੇ ਅੱਠ ਜੀ.ਬੀ. ਰੋਮ ਹੈ ਜਿਸ ਨੂੰ 128 ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਕੰਪਨੀ ਨੇ ਜਾਰੀ ਬਿਆਨ 'ਚ ਦੱਸਿਆ ਕਿ ਇਹ ਸਮਾਰਟਫੋਨ ਅਗਲੇ ਹਫਤੇ ਤੋਂ ਕੰਪਨੀ ਦੇ ਸਾਰੇ ਪਛੂਨ ਚੈਨਲਾਂ ਅਤੇ ਖਾਸ ਤੌਰ 'ਤੇ ਆਨ ਲਾਈਨ ਕੰਪਨੀ ਸਨੈਪਡੀਲ 'ਤੇ ਉਪਲਬਧ ਹੋ ਜਾਵੇਗਾ। ਭਾਰਤ 'ਚ ਡਿਜ਼ਾਈਨ ਅਤੇ ਬਣਿਆ ਅਗਲੀ ਪੀੜ੍ਹੀ ਦਾ ਟਾਈਜਨ ਸਮਾਰਟਫੋਨ ਸੈਮਸੰਗ ਜ਼ੈਡ-3 ਪਹਿਲੀ ਵਾਰ ਭਾਰਤ 'ਚ ਸਮਾਰਟਫੋਨ ਗਾਹਕਾਂ ਦੇ ਲਈ ਸੇਵਾਵਾਂ ਅਤੇ ਸਹੂਲਤਾਂ ਦੇ ਨਾਲ ਤਿਆਰ ਕੀਤਾ ਗਿਆ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ। ਸਰਕਾਰ ਨੇ ਦੋ ਵੈੱਬਸਾਈਟਾਂ ਅਤੇ ਮਸ਼ਹੂਰ ਸੋਸ਼ਲ ਨੈੱਟਵਰਿਕੰਗ ਸਾਈਟ ਦੇ ਪੰਨਿਆਂ ਨੂੰ ਕੀਤਾ ਬਲਾਕ
NEXT STORY