ਜਲੰਧਰ- ਸਾਊਥ ਕੋਰੀਅਨ ਟੈਕਨਾਲੋਜੀ ਦਿੱਗਜ ਕੰਪਨੀ ਸੈਮਸੰਗ ਨੇ ਅਚਾਨਕ ਹੀ ਆਪਣੇ ਗਲੈਕਸੀ S6 ਅਤੇ ਗਲੈਕਸੀ S6 ਐੱਜ਼ ਸਮਾਰਟਫੋਨ ਯੂਜ਼ਰਸ ਲਈ ਐਂਡ੍ਰਾਇਡ 7.0 ਨਾਗਟ ਆਪਰੇਟਿੰਗ ਸਿਸਟਮ (ਓ. ਐੱਸ) ਅਪਡੇਟ ਜਾਰੀ ਕਰ ਦਿੱਤਾ ਹੈ। ਇਨ੍ਹਾਂ ਦੋਨੋਂ ਸਮਾਰਟਫੋਨ ਨੂੰ ਲੈ ਕੇ ਖਬਰ ਸੀ ਕਿ ਇਨ੍ਹਾਂ 'ਚ ਫਰਵਰੀ ਮਹੀਨੇ 'ਚ ਐਂਡ੍ਰਾਇਡ 7.0 ਨੂਗਟ ਓ. ਐੱਸ ਅਪਡੇਟ ਜਾਰੀ ਕੀਤਾ ਜਾਵੇਗਾ। ਇਸ ਤੋਂ ਬਾਅਦ ਇਸ ਅਪਡੇਟ ਦੀ ਤਰੀਕ ਨੂੰ ਅੱਗੇ ਵਧਾਉਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ।
ਸੈਮਮੋਬਾਇਲ ਦੀ ਰਿਪੋਰਟ ਮੁਤਾਬਕ ਗਲੈਕਸੀ S6 ਅਤੇ ਗਲੈਕਸੀ S6 ਐੱਜ਼ ਸਮਾਰਟਫੋਨ ਯੂਜ਼ਰਸ ਨੂੰ ਐਂਡ੍ਰਾਇਡ 7.0 ਨੂਗਟ ਅਪਡੇਟ ਮਿਲਣਾ ਸ਼ੁਰੂ ਹੋ ਗਿਆ ਹੈ। ਰਿਪੋਰਟ ਦੇ ਮੁਤਾਬਕ ਯੂਰੋਪ ਦੇ ਕਈ ਦੇਸ਼ਾਂ 'ਚ ਯੂਜ਼ਰਸ ਨੂੰ ਇਹ ਅਪਡੇਟ ਮਿਲਣਾ ਸ਼ੁਰੂ ਹੋ ਗਿਆ ਹੈ। ਯੂਜ਼ਰਸ ਨੇ ਇਸ ਅਪਡੇਟ ਤੋਂ ਬਾਅਦ ਇਸ ਦੇ ਸਕ੍ਰੀਨਸ਼ਾਟ ਨੂੰ ਸ਼ੇਅਰ ਕੀਤਾ ਹੈ। ਜਿਸ 'ਚ ਇਸ ਗੱਲ ਦੀ ਪੁੱਸ਼ਟੀ ਹੋ ਗਈ ਹੈ ਕਿ ਇਹ ਫਰਮ ਵੇਅਰ ਵਰਜ਼ਨ G925FXXU5EQBG ਦੇ ਨਾਮ ਨਾਲ ਰਿਲੀਜ ਹੋਇਆ ਹੈ।
ਐਂਡ੍ਰਾਇਡ 7.0 ਨੂਗਟ ਅਪਡੇਟ ਤੋਂ ਬਾਅਦ ਯੂਜ਼ਰਸ ਆਪਣੇ ਸਮਾਰਟਫੋਨ 'ਚ ਕਈ ਬਦਲਾਵ ਵੇਖ ਸਕਣਗੇ । ਇਸ ਅਪਡੇਟ ਤੋ ਬਾਅਦ ਨਿਊ ਕਵਿੱਕ ਪੈਨ, ਨੋਟੀਫਿਕੇਸ਼ਨ, ਮਲਟੀ ਵਿੰਡੋਜ਼ ਸਪੋਰਟ,ਪਰਫਾਰਮੇਂਸ ਮੋਡ ਅਤੇ ਸੈਮਸੰਗ ਕੋਲ ਜਿਵੇਂ ਫੀਚਰ ਐਡ ਹੋ ਜਾਣਗੇ। ਇਸ ਅਪਡੇਟ ਤੋਂ ਬਾਅਦ ਸੈਮਸੰਗ ਕਲਾਊਡ ਵੀ ਜੁੜਿਆ ਜਾਵੇਗਾ। ਦਸ ਦਈਏ ਕਿ ਇਸ ਅਪਡੇਟ ਨੂੰ ਫਿਲਹਾਲ ਯੂਰਪ ਦੇ ਕੁੱਝ ਦੇਸ਼ਾਂ ਲਈ ਜਾਰੀ ਕੀਤਾ ਗਿਆ ਹੈ ੁਪਰ ਆਉਣ ਵਾਲੇ ਸਮੇਂ 'ਚ ਇਸ ਨੂੰ ਗਲੋਬਲੀ ਜਾਰੀ ਕਰ ਦਿੱਤਾ ਜਾਵੇਗਾ।
ਹੁਣ ਤੁਹਾਡੇ ਐਂਡਰਾਇਡ 'ਚ ਉਪਲੱਬਧ ਹੋਣਗੇ iOS ਵਾਲੇ ਫੀਚਰਸ, ਸਤੰਬਰ 'ਚ ਹੋ ਸਕਦਾ ਹੈ ਲਾਂਚ Android O
NEXT STORY