ਗੈਜੇਟ ਡੈਸਕ—ਪੁਰਾਣੇ ਫੋਨ ਨੂੰ ਐਕਸਚੇਂਜ ਕਰਕੇ ਜ਼ਿਆਦਾਤਰ ਲੋਕ ਨਵਾਂ ਫੋਨ ਖਰੀਦਦੇ ਹਨ ਪਰ ਇਹ ਤਾਂ ਹੀ ਸੰਭਵ ਹੈ ਜਦ ਤੁਹਾਡੇ ਪੁਰਾਣੇ ਫੋਨ ਦੀ ਕੰਡੀਸ਼ਨ ਵਧੀਆ ਹੋਵੇ। ਖਾਸ ਤੌਰ 'ਤੇ ਸਕਰੀਨ ਟੁੱਟੀ ਨਾ ਹੋਵੇ ਫੋਨ ਐਕਸਚੇਂਜ ਨਹੀਂ ਹੁੰਦਾ ਪਰ ਸੈਮਸੰਗ ਨੇ ਟੁੱਟੀ ਸਕਰੀਨ ਨਾਲ ਫੋਨ ਨਾਲ ਵੱਡਾ ਆਫਰ ਪੇਸ਼ ਕੀਤਾ ਹੈ ਜੋ ਕਿ ਆਪਣੇ ਆਪ 'ਚ ਅਨੋਖਾ ਹੈ।
ਸੈਮਸੰਗ ਨੇ ਆਪਣੀ ਨਵੀਂ ਨੋਟ 20 ਸੀਰੀਜ਼ ਨਾਲ ਇਕ ਆਫਰ ਪੇਸ਼ ਕੀਤਾ ਹੈ ਜਿਸ ਦੇ ਤਹਿਤ ਤੁਹਾਡੇ ਕੋਲ ਟੁੱਟੀ ਸਕਰੀਨ ਵਾਲਾ ਵੀ ਕੋਈ ਸਮਾਰਟਫੋਨ ਹੈ ਤਾਂ ਤੁਸੀਂ ਉਸ ਨੂੰ ਐਕਸਚੇਂਜ ਕਰ ਸਕਦੇ ਹੋ। ਜੇਕਰ ਤੁਸੀਂ ਨੋਟ 20 ਸੀਰੀਜ਼ ਦਾ ਕੋਈ ਫੋਨ ਖਰੀਦਣਾ ਚਾਹੁੰਦੇ ਹੋ ਅਤੇ ਤੁਹਾਡੇ ਕੋਲ ਟੁੱਟੀ ਸਕਰੀਨ ਵਾਲਾ ਕੋਈ ਫੋਨ ਹੈ ਤਾਂ ਐਕਸਚੇਂਜ ਆਫਰ ਤਹਿਤ ਸੈਮਸੰਗ ਤੁਹਾਨੂੰ ਨਵੇਂ ਫੋਨ 'ਤੇ 5,000 ਰੁਪਏ ਦੀ ਛੋਟ ਦੇਵੇਗਾ।
ਇਹ ਆਫਰ 31 ਅਗਸਤ 2020 ਤੱਕ ਪ੍ਰੀ-ਬੁਕਿੰਗ ਕਰਨ ਵਾਲੇ ਗਾਹਕਾਂ ਲਈ ਹੈ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਸੈਸਮੰਗ ਦਾ ਫੋਨ ਹੀ ਐਕਸਚੇਂਜ ਕਰ ਸਕਦੇ ਹੋ, ਤੁਸੀਂ ਕਿਸੇ ਵੀ ਕੰਪਨੀ ਦੀ ਫੋਨ ਐਕਸਚੇਂਜ ਕਰ ਸਕਦੇ ਹੋ। ਸੈਮਸੰਗ ਨੇ ਇਸ ਨੂੰ ਅਪਗ੍ਰੇਡ ਬੋਨਸ ਨਾਂ ਦਿੱਤਾ ਹੈ। ਦੱਸ ਦੇਈਏ ਕਿ ਸੈਮਸੰਗ ਗਲੈਕਸੀ ਨੋਟ 20 ਸੀਰੀਜ਼ ਦੀ ਸ਼ੁਰੂਆਤੀ ਕੀਮਤ 77,999 ਰੁਪਏ ਹੈ।
ਕਿਵੇਂ ਚੁੱਕਿਆ ਜਾਵੇ ਆਫਰ ਦਾ ਫਾਇਦਾ?
ਸਭ ਤੋਂ ਪਹਿਲਾਂ ਤੁਹਾਨੂੰ ਮਾਏ ਗਲੈਕਸੀ ਐਪ 'ਚ ਸਾਈਨਇਨ ਕਰਨਾ ਹੋਵੇਗਾ। ਇਸ ਤੋਂ ਬਾਅਦ ਟੁੱਟੀ ਸਕਰੀਨ ਦਾ ਇਕ ਬੈਨਰ ਦਿਖੇਗਾ। ਇਸ ਤੋਂ ਬਾਅਦ ਪੁਰਾਣੇ ਫੋਨ ਭਾਵ ਟੁੱਟੀ ਸਕਰੀਨ ਵਾਲੇ ਫੋਨ ਦੇ ਬਾਰੇ 'ਚ ਜਾਣਕਾਰੀ ਦੇਣੀ ਹੋਵੇਗੀ। ਫਿਰ ‘Check Now’ 'ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਫੋਨ ਦੀ ਕੀਮਤ ਦਿਖ ਜਾਵੇਗੀ ਅਤੇ ਫਿਰ ਤੁਸੀਂ ਸੈਮਸੰਗ ਦੇ ਕਿਸੇ ਵੀ ਨੇੜਲੇ ਸਟੋਰ 'ਤੇ ਜਾ ਕੇ ਫੋਨ ਐਕਸਚੇਂਜ ਕਰ ਸਕੋਗੇ।
ਟਰੰਪ ਨੇ ਨਫਰਤ ਵਾਲਾ ਭਾਸ਼ਣ ਜਾਂ ਗਲਤ ਜਾਣਕਾਰੀ ਪੋਸਟ ਕੀਤੀ ਤਾਂ ਉਸ ਨੂੰ ਡਿਲੀਟ ਕਰ ਦੇਵਾਂਗੇ : ਫੇਸਬੁੱਕ COO
NEXT STORY