ਗੈਜੇਟ ਡੈਸਕ- ਸੈਸਸੰਗ ਨੇ ਭਾਰਤ 'ਚ ਅੱਜ ਗਲੈਕਸੀ ਏ ਸੀਰੀਜ ਦੇ ਤਿੰਨ ਨਵੇਂ ਸਮਾਰਟਫੋਨ ਲਾਂਚ ਕੀਤੇ ਹਨ। ਮੁੰਬਈ 'ਚ ਆਯੋਜਿਤ ਇਕ ਈਵੈਂਟ 'ਚ ਕੰਪਨੀ ਨੇ Galaxy A50, Galaxy A30, Galaxy A10 ਭਾਰਤ 'ਚ ਲਾਂਚ ਕਰ ਦਿੱਤੇ ਹਨ। ਕੰਪਨੀ ਇਸ ਤਿੰਨਾਂ ਸਮਾਰਟਫੋਨ ਤੋਂ ਮਿਡ ਰੇਂਜ 'ਚ ਚਾਇਨੀਜ਼ ਕੰਪਨੀਆਂ ਸ਼ਾਓਮੀ, ਰਿਅਲਮੀ, ਓੱਪੋ, ਆਨਰ ਤੇ ਆਸੁਸ ਨੂੰ ਵਰਗੀ ਕੰਪਨੀਆਂ ਨੂੰ ਟੱਕਰ ਦੇਵੇਗੀ। ਸੈਮਸੰਗ ਇਸ ਤਿੰਨਾਂ ਸਮਾਰਟਫੋਨ ਫਾਸਟ ਚਾਰਜਿੰਗ ਨੂੰ ਸਪੋਰਟ ਦਿੱਤਾ ਹੈ। ਕੰਪਨੀ ਸ਼ੁਰੂ 'ਚ ਆਨਲਾਈਨ ਸ਼ਾਪਿੰਗ ਪਲੇਟਫਾਰਮ ਐਮਾਜ਼ਨ 'ਤੇ ਬੇਚੇਗੀ।
ਸੈਮਸੰਗ ਗਲੈਕਸੀ ਏ 50, ਗਲੈਕਸੀ ਏ30, ਤੇ ਗਲੈਕਸੀ ਏ10 : ਕੀਮਤ
ਸੈਸਸੰਗ ਨੇ ਗਲੈਕਸੀ ਏ 50 ਨੂੰ ਦੋ ਵੱਖ-ਵੱਖ ਵੇਰੀਐਂਟ 'ਚ ਪੇਸ਼ ਕੀਤਾ ਹੈ। ਕੰਪਨੀ ਨੇ ਸੈਸਸੰਗ ਗਲੈਕਸੀ ਏ 50 ਦੇ 6ਜੀਬੀ ਰੈਮ/64ਜੀਬੀ ਸਟੋਰੇਜ ਵੇਰੀਐਂਟ ਨੂੰ 22,990 ਰੁਪਏ 'ਚ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ 4ਜੀਬੀ ਰੈਮ/64 ਜੀਬੀ ਸਟੋਰੇਜ ਵੇਰੀਐਂਟ ਨੂੰ 19,990 ਰੁਪਏ 'ਚ ਪੇਸ਼ ਕੀਤਾ ਹੈ।
ਸੈਸਸੰਗ ਗਲੈਕਸੀ ਏ30 ਨੂੰ ਸਿਰਫ ਇਕ ਵੇਰੀਐਂਟ 'ਚ ਪੇਸ਼ ਕੀਤਾ ਗਿਆ ਹੈ। ਕੰਪਨੀ ਨੇ Samsung Galaxy A30 ਦੇ 4 ਜੀਬੀ ਰੈਮ/64 ਜੀਬੀ ਸਟੋਰੇਜ ਦੀ ਕੀਮਤ 16,990 ਰੁਪਏ 'ਚ ਪੇਸ਼ ਕੀਤਾ ਹੈ। Samsung ਗਲੈਕਸੀ ਏ10 ਦਾ ਵੀ ਇਕ ਵੇਰੀਐਂਟ 2 ਜੀਬੀ ਰੈਮ/32 ਜੀਬੀ 'ਚ ਪੇਸ਼ ਕੀਤਾ ਹੈ। ਇਸ ਦੀ ਕੀਮਤ 8490 ਰੁਪਏ ਹੋਵੇਗੀ। ਸੈਮਸੰਗ ਇਸ ਤਿੰਨਾਂ ਸਮਾਰਟਫੋਨ ਨੂੰ ਐਕਸਕਲੂਸਿਵ ਐਮਾਜ਼ਨ ਇੰਡੀਆ ਤੇ ਸੈਮਸੰਗ ਆਨਲਾਈਨ ਸਟੋਰ 'ਤੇ ਬੇਚੇਗੀ। ਐਮਾਜ਼ਨ 'ਤੇ ਗਲੈਕਸੀ ਏ50, ਗਲੈਕਸੀ ਏ30 ਦੀ ਸੇਲ 2 ਮਾਰਚ ਨੂੰ ਹੋਵੇਗੀ। ਉਥੇ ਹੀ ਗਲੈਕਸੀ ਏ30 ਦੀ ਸੇਲ 20 ਮਾਰਚ ਨੂੰ ਹੋਵੇਗੀ।
ਗਲੈਕਸੀ ਏ50 : ਸਪੈਸੀਫਿਕੇਸ਼ਨਸ ਤੇ ਫੀਚਰਸ
Samsung ਗਲੈਕਸੀ ਏ50 'ਚ Full-HD+ 6.4 ਇੰਚ Infinity- U (1080x2340 ਪਿਕਸਲ) ਡਿਸਪਲੇਅ ਹੈ। ਇਹ ਫੋਨ 32 ਜੀ. ਬੀ ਤੇ 64 ਜੀ. ਬੀ ਇੰਟਰਨਲ ਸਟੋਰੇਜ਼ ਵਾਲੇ ਦੋ ਵੇਰੀਐਂਟ 'ਚ ਆਉਂਦਾ ਹੈ। ਇਸ ਸਮਾਰਟਫੋਨ ਦੀ ਇੰਟਰਨਲ ਸਟੋਰੇਜ ਨੂੰ ਮਾਈਕ੍ਰੋ ਐੱਸ. ਡੀ ਕਾਰਡ ਦੇ ਰਾਹੀਂ ਵਧਾਇਆ ਜਾ ਸਕਦਾ ਹੈ। ਕੰਪਨੀ ਨੇ ਗਲੈਕਸੀ ਏ50 'ਚ Exynos 9610 ਆਕਟਾ ਕੋਰ SoC ਦਿੱਤਾ ਹੈ। ਇਸ ਫੋਨ 'ਚ ਫਾਸਟਚਾਰਜਿੰਗ ਦੇ ਨਾਲ ਯੂ. ਐੱਸ. ਬੀ ਟਾਈਪ ਸੀ ਪੋਰਟ ਦਿੱਤਾ ਹੈ।
ਫੋਨ ਦੇ ਬੈਕ 'ਚ ਟ੍ਰਿਪਲ (25+5+8 ਮੈਗਾਪਿਕਸਲ) ਕੈਮਰਾ ਸੈੱਟਅਪ ਤੇ 25 ਮੈਗਾਪਿਕਸਲ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਫੋਨ ਇਨ-ਡਿਸਪਲੇਅ ਫਿੰਗਰਪ੍ਰਿੰਟ ਡਿਸਪਲੇਅ ਦਿੱਤਾ ਗਿਆ ਹੈ। ਸੈਮਸੰਗ ਨੇ ਆਪਣੇ ਇਸ ਸਮਾਰਟਫੋਨ 'ਚ 4,000mAh ਕਪੈਸਿਟੀ ਵਾਲੀ ਬੈਟਰੀ ਦਿੱਤੀ ਹੈ। ਇਹ ਸਮਾਰਟਫੋਨ ਸੈਮਸੰਗ ਦੇ One UI 'ਤੇ ਆਪਰੇਟ ਹੁੰਦਾ ਹੈ ਜੋ ਐਂਡ੍ਰਾਇਡ ਪਾਈ 'ਤੇ ਬੇਸਡ ਹੈ।
Samsung ਗਲੈਕਸੀ ਏ30 : ਸਪੈਸੀਫਿਕੇਸ਼ਨਸ ਤੇ ਫੀਚਰਸ
Samsung ਗਲੈਕਸੀ ਏ30 ਦੀ ਕਈ ਖੂਬੀਆਂ ਗਲੈਕਸੀ ਏ50 ਵਰਗੀ ਹੀ ਹਨ। ਇਸ ਫੋਨ 'ਚ ਕੰਪਨੀ Full-HD+ 6.4 ਇੰਚ Infinity- U ਡਿਸਪਲੇਅ ਹੈ। ਕੰਪਨੀ ਨੇ ਗਲੈਕਸੀ ਏ30 'ਚ ਓਕਟਾ-ਕੋਰ Exynos 7904 SoC ਦਿੱਤਾ ਹੈ। ਸੈਮਸੰਗ ਨੇ ਆਪਣੇ ਇਸ ਸਮਾਰਟਫੋਨ 'ਚ 4,000mAh ਕਪੈਸਿਟੀ ਵਾਲੀ ਬੈਟਰੀ ਦਿੱਤੀ ਹੈ। ਫੋਨ ਦੇ ਬੈਕ 'ਚ ਡਿਊਲ (16+5 ਮੈਗਾਪਿਕਸਲ) ਕੈਮਰਾ ਸੈੱਟਅਪ ਤੇ 16 ਮੈਗਾਪਿਕਸਲ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਦੇ ਬੈਕ 'ਚ ਫਿੰਗਰਪ੍ਰਿੰਟ ਸਕੈਨਰ ਬੈਕ 'ਚ ਦਿੱਤਾ ਹੈ। ਇਹ ਸਮਾਰਟਫੋਨ Samsung One UI 'ਤੇ ਆਪਰੇਟ ਹੁੰਦਾ ਹੈ ਜੋ ਐਂਡ੍ਰਾਇਡ ਪਾਈ 'ਤੇ ਬੇਸਡ ਹੈ।
Samsung ਗਲੈਕਸੀ ਏ10 : ਸਪੈਸੀਫਿਕੇਸ਼ਨਸ ਤੇ ਫੀਚਰਸ
Samsung Galaxy 110 'ਚ Full-HD ਪਲੱਸ 6.2 inch infinity-V ਨੌਚ ਡਿਸਪਲੇਅ ਹੈ। ਇਹ ਫੋਨ 2 ਜੀ. ਬੀ ਰੈਮ ਤੇ 32 ਜੀ. ਬੀ ਇੰਟਰਨਲ ਸਟੋਰੇਜ ਵਾਲੇ ਵੇਰੀਐਂਟ 'ਚ ਆਉਂਦਾ ਹੈ। ਇਸ ਸਮਾਰਟਫੋਨ ਦੀ ਇੰਟਰਨਲ ਸਟੋਰੇਜ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀਂ 512 ਜੀ. ਬੀ ਤੱਕ ਵਧਾਇਆ ਜਾ ਸਕਦਾ ਹੈ। ਕੰਪਨੀ ਨੇ Galaxy 130 'ਚ Exynos 7884 ਆਕਟਾ ਕੋਰ SoC ਦਿੱਤਾ ਹੈ। ਸੈਮਸੰਗ ਨੇ ਇਸ ਫੋਨ ਦੇ ਪਿੱਛੇ 13 ਮੈਗਾਪਿਕਸਲ ਤੇ ਫਰੰਟ 'ਚ 5 ਮੈਗਾਪਿਕਸਲ ਕੈਮਰਾ ਦਿੱਤਾ ਹੈ। ਸੈਮਸੰਗ ਨੇ ਆਪਣੇ ਇਸ ਸਮਾਰਟਫੋਨ 'ਚ 3400 mAh ਕਪੈਸਿਟੀ ਵਾਲੀ ਬੈਟਰੀ ਦਿੱਤੀ ਹੈ। ਇਹ ਸਮਾਰਟਫੋਨ Samsung One UI 'ਤੇ ਆਪਰੇਟ ਹੁੰਦਾ ਹੈ ਜੋ ਐਂਡ੍ਰਾਇਡ ਪਾਈ 'ਤੇ ਬੇਸਡ ਹੈ।
ਸ਼ਾਓਮੀ ਨੇ ਲਾਂਚ ਕੀਤਾ 32 ਇੰਚ ਦਾ ਨਵਾਂ ਸਮਾਰਟ TV, ਜਾਣੋ ਕੀਮਤ ਤੇ ਖੂਬੀਆਂ
NEXT STORY