ਜਲੰਧਰ- ਸੈਮਸੰਗ ਨੇ ਬੁੱਧਵਾਰ ਨੂੰ ਗਲੈਕਸੀ ਐੱਸ8 ਅਤੇ ਐੱਸ8 ਪਲੱਸ ਨਾਲ Samsung Dex ਵੀ ਲਾਂਚ ਕੀਤਾ ਹੈ। ਇਹ ਇਕ ਅਜਿਹਾ ਡਾਕ ਹੈ, ਜੋ ਸਮਾਰਟਫੋਨ ਅਤੇ ਮਾਨਿਟਰ ਨੂੰ ਇੱਕੋ ਵਾਰੀ ਕਨੈਕਟ ਕਰ ਕੇ ਕੰਪਿਊਟਰ 'ਚ ਬਦਲ ਦਿੰਦਾ ਹੈ। ਤੁਹਾਨੂੰ ਦੱਸ ਦਈਏ ਕਿ ਇਹ ਇਸ ਤਰ੍ਹਾਂ ਦਾ ਟੂਲ ਹੈ ਜਿਸ ਤਰ੍ਹਾਂ ਦਾ ਮਾਈਕ੍ਰੋਸਾਫਟ ਨੇ Lumia ਨਾਲ Continumm ਫੀਚਰ ਲਾਂਚ ਕੀਤਾ ਸੀ, ਜਦਕਿ Samsung Dex ਦੀ ਕੀਮਤ ਦਾ ਖੁਲਾਸਾ ਹੁਣ ਨਹੀਂ ਕੀਤਾ ਗਿਆ ਹੈ।
Samsung Dex ਨੂੰ ਕਿਸ ਤਰ੍ਹਾਂ ਕਰੀਏ ਇਸਤੇਮਾਲ?
ਇਸ ਨੂੰ ਗਲੈਕਸੀ ਐੱਸ8 'ਚ ਲਾ ਕੇ ਐੱਚ. ਡੀ. ਐੱਮ. ਆਈ. ਕੇਬਲ ਦੇ ਰਾਹੀ ਮਾਨਿਟਰ 'ਚ ਕਨੈਕਟ ਕਰੋ। ਨਾਲ ਹੀ ਯੂਜ਼ਰਸ ਇਸ 'ਚ ਬਲੂਟੁਥ, ਕੀਬੋਰਡ ਅਤੇ ਮਾਊਸ ਨੂੰ ਵੀ ਇਸ 'ਚ ਕਨੈਕਟ ਕਰ ਸਕਦੇ ਹਨ। ਇਸ 'ਚ ਤੁਹਾਡਾ ਸਮਾਰਟਫੋਨ ਕੰਪਿਊਟਰ ਦੇ ਸੀ. ਪੀ. ਸੂ. ਦੀ ਤਰ੍ਹਾਂ ਹੀ ਕੰਮ ਕਰੇਗਾ। ਕਨੈਕਟ ਹੋਣ ਤੋਂ ਬਾਅਦ ਮਾਨਿਟਰ 'ਚ ਕੰਪਿਊਟਰ ਵਰਗਾ ਇੰਟਰਫੇਸ ਦਿਖਾਈ ਦੇਵੇਗਾ। ਜਿੱਥੇ ਤੁਸੀਂ ਇੰਟਰਨੈੱਟ ਬ੍ਰਾਊਜ਼ਿੰਗ ਜਾਂ ਮੈਸੇਜਿੰਗ ਕਰ ਸਕਦੇ ਹਨ। ਧਿਆਨ ਰੱਖੋ ਕਿ ਇਸ ਦੇ ਰਾਹੀ ਹਲਕੇ-ਫੁਲਕੇ ਕੰਮ ਹੀ ਕੀਤੇ ਜਾ ਸਕਦੇ ਹਨ।
Samsung Dex ਨਾਲ ਡਾਕ 'ਚ ਅਡੈਪਟਿਵ ਫਾਸਟ ਚਾਰਜਿੰਗ ਵੀ ਦਿੱਤੀ ਗਈ ਹੈ। ਮਤਲਬ ਡਾਕ 'ਚ ਕਨੈਕਟ ਹੋ ਕੇ ਸਮਾਰਟਫੋਨ ਚਾਰਜ ਵੀ ਹੁੰਦਾ ਰਹੇਗਾ, ਜਦਕਿ ਇਹ ਸਾਫ ਨਹੀਂ ਕੀਤਾ ਗਿਆ ਹੈ ਕਿ ਇਹ ਡਿਵਾਈਸ ਫੋਨ ਨਾਲ ਉਪਲੱਬਧ ਕਰਾਈ ਜਾਵੇਗੀ ਜਾਂ ਇਸ ਦੀ ਵਿਕਰੀ ਵੱਖ ਤੋਂ ਕੀਤੀ ਜਾਵੇਗੀ।
ਸੈਮਸੰਗ ਨੇ ਦੱਸਿਆ ਹੈ ਕਿ Dex ਫੀਚਰ ਨਾਲ ਮਾਈਕ੍ਰੋ ਸਾਫਟ ਆਫਿਸ ਅਤੇ ਏਡੋਬ ਮੋਬਾਇਲ ਸੂਟ ਦਾ ਸਪੋਰਟ ਦਿੱਤਾ ਗਿਆ ਹੈ। ਇਸ ਦਾ ਮਤਲਬ ਜੇਕਰ ਯੂਜ਼ਰ ਚਾਹੋ ਤਾਂ ਇਸ ਨੂੰ ਕਨੈਕਟ ਕਰ ਕੇ ਵਰਡ ਫਾਈਲਸ 'ਤੇ ਵੀ ਕੰਮ ਕਰ ਸਕਦੇ ਹਨ। ਜੇਕਰ ਤੁਸੀਂ ਫੋਟੋ ਨੂੰ ਐਡਿਟ ਕਰਨਾ ਚਾਹੁੰਦੇ ਹੋ ਤਾਂ ਏਡੋਬ ਮੋਬਾਇਲ ਸੂਟ ਦਾ ਵੀ ਇਸਤੇਮਾਲ ਕਰ ਸਕਦੇ ਹਨ। ਕੰਪਨੀ ਦੇ ਮੁਤਾਬਕ Samsung Dex ਨੂੰ ਮਾਈਕ੍ਰਸਾਫਟ ਨਾਲ ਮਿਲ ਕੇ ਕੁਝ ਖਾਸ ਫੀਚਰਸ ਦਿੱਤੇ ਗਏ ਹਨ। ਇਨ੍ਹਾਂ 'ਚ ਲਾਈਟਰੂਮ ਮੋਬਾਇਲ ਵੀ ਸ਼ਾਮਲ ਹਨ, ਜੋ ਸਮਾਰਟਫੋਨ ਦੇ ਯੂਜ਼ਰ ਇੰਟਰਫੇਸ ਨੂੰ ਡੇਸਕਟਾਪ 'ਚ ਤਬਦੀਲ ਕੀਤਾ ਜਾ ਸਕਦਾ ਹੈ।
ਸਸਤੇ ਮਿਲਣਗੇ ਆਈਫੋਨ, ਜਾਣੋ ਭਾਰਤ 'ਚ ਕਿੱਥੇ ਹੋਣਗੇ ਤਿਆਰ
NEXT STORY