ਗੈਜੇਟ ਡੈਸਕ—ਸੈਮਸੰਗ ਨੇ ਆਪਣੇ 7000mAh ਦੀ ਵੱਡੀ ਬੈਟਰੀ ਵਾਲੇ ਗਲੈਕਸੀ ਐੱਮ51 ਸਮਾਰਟਫੋਨ ਨੂੰ ਆਖਿਰਕਾਰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਇਸ ਫੋਨ ਨੂੰ 25 ਵਾਟ ਦੀ ਫਾਸਟ ਚਾਰਜਿੰਗ ਦੀ ਸਪੋਰਟ ਨਾਲ ਲਿਆਇਆ ਗਿਆ ਹੈ। ਸੈਮਸੰਗ ਗਲੈਕਸੀ ਐੱਮ51 ਦੇ 6ਜੀ.ਬੀ. ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਵਾਲੇ ਵੇਰੀਐਂਟ ਦੀ ਕੀਮਤ 24,999 ਰੁਪਏ ਰੱਖੀ ਗਈ ਹੈ ਉੱਥੇ 8ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਵਾਲੇ ਵੇਰੀਐਂਟ ਨੂੰ ਗਾਹਕ 26,999 ਰੁਪਏ ’ਚ ਖਰੀਦ ਸਕਣਗੇ।

ਦੋਵਾਂ ਵੇਰੀਐਂਟਸ ਨੂੰ ਐਮਾਜ਼ੋਨ ਇੰਡੀਆ, ਸੈਮਸੰਗ ਦੇ ਆਨਲਾਈਨ ਸਟੋਰ ਅਤੇ ਰਿਟੇਲ ਸਟੋਰ ਰਾਹੀਂ 18 ਸਤੰਬਰ ਤੋਂ ਇਲੈਕਟ੍ਰਿਕ ਬਲੂ ਅਤੇ ਸਲੈਸਟਿਕਲ ਬਲੈਕ ਕਲਰ ਵੇਰੀਐਂਟ ’ਚ ਖਰੀਦਿਆ ਜਾ ਸਕੇਗਾ। ਸੈਮਸੰਗ ਦੇ ਇਸ ਫੋਨ ਦਾ ਮੁਕਾਬਲਾ ਵਨਪਲੱਸ ਨਾਰਡ ਨਾਲ ਹੋਵੇਗਾ।

ਸਪੈਸੀਫਿਕੇਸ਼ਨਸ
| ਡਿਸਪਲੇਅ |
6.7 ਇੰਚ ਦੀ ਫੁਲ ਐੱਚ.ਡੀ.+, ਸੁਪਰ ਏਮੋਲੇਡ, ਇਨਫਿਨਿਟੀ ਓ |
| ਪ੍ਰੋਸੈਸਰ |
ਕੁਆਲਕਾਮ ਦਾ ਸਨੈਪਡਰੈਗਨ 730ਜੀ |
| ਰੈਮ |
6ਜੀ.ਬੀ./8ਜੀ.ਬੀ. |
| ਇੰਟਰਨਲ ਸਟੋਰੇਜ਼ |
128ਜੀ.ਬੀ. |
| ਆਪਰੇਟਿੰਗ ਸਿਸਟਮ |
ਐਂਡ੍ਰਾਇਡ 10 ਆਧਾਰਿਤ OneUI |
| ਕਵਾਡ ਰੀਅਰ ਕੈਮਰਾ ਸੈਟਅਪ |
64MP (ਪ੍ਰਾਈਮਰੀ)+12MP (ਅਲਟਰਾ ਵਾਇਡ ਐਂਗਲ)+5MP (ਡੈਪਥ ਸੈਂਸਰ)+5MP (ਮਾਈਕ੍ਰੋ ਸ਼ੂਟਰ) |
| ਫਰੰਟ ਕੈਮਰਾ |
32MP |
| ਬੈਟਰੀ |
7,000 mAh (25 ਵਾਟ ਫਾਸਟ ਚਾਰਜਿੰਗ) |
| ਕੁਨੈਕਟਿਵਿਟੀ |
4ਜੀ, ਵਾਈ-ਫਾਈ 802.11ਬੀ/ਜੀ/ਐੱਨ, ਬਲੂਟੁੱਥ 4.2, 4ਜੀ ਜੀ.ਪੀ.ਐੱਸ., ਗਲੋਨਾਸ, 3.5 ਐੱਮ.ਐੱਮ. ਹੈੱਡਫੋਨ ਜੈਕ ਅਤੇ ਮਾਈ¬ਕ੍ਰੋ-ਯੂ.ਐੱਸ.ਬੀ. ਪੋਰਟ |
ਗੇਮ ਖੇਡਣ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ: ਆ ਰਿਹਾ ਹੈ ਨਵਾਂ Xbox Series S ਗੇਮਿੰਗ ਕੰਸੋਲ
NEXT STORY