ਗੈਜੇਟ ਡੈਸਕ—ਸੈਮਸੰਗ ਨੇ ਆਖਿਰਕਾਰ ਭਾਰਤ 'ਚ M ਸੀਰੀਜ਼ ਦਾ ਤੀਸਰਾ ਸਮਾਰਟਫੋਨ Galaxy M30 ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦੇ ਬੈਕ 'ਚ ਟ੍ਰਿਪਲ ਕੈਮਰਾ ਸੈਟਅਪ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 5000 ਐੱਮ.ਏ.ਐੱਚ. ਦੀ ਬੈਟਰ ਦਿੱਤੀ ਗਈ ਹੈ। ਕੰਪਨੀ ਆਪਣੇ ਇਸ ਸਮਾਰਟਫੋਨ ਨਾਲ ਸ਼ਾਓਮੀ, ਰੀਅਲਮੀ, ਆਨਰ ਅਤੇ ਆਸੂਸ ਨੂੰ ਟੱਕਰ ਦੇਣਾ ਚਾਹੁੰਦੀ ਹੈ। ਕੰਪਨੀ ਨੇ ਇਸ ਤੋਂ ਪਹਿਲਾਂ ਐੱਮ ਸੀਰੀਜ਼ 'ਚ ਗਲੈਕਸੀ ਐੱਮ10 ਅਤੇ ਗਲੈਕਸੀ ਐੱਮ20 ਨੂੰ ਲਾਂਚ ਕੀਤਾ ਸੀ, ਇਹ ਦੋਵੇਂ ਸਮਾਰਟਫੋਨ ਐਮਾਜ਼ੋਨ ਇੰਡੀਆ ਰਾਹੀਂ ਵੇਚੇ ਜਾ ਰਹੇ ਹਨ।

ਸੈਮਸੰਗ ਗਲੈਕਸੀ ਐੱਮ30 ਦੋ ਵੇਰੀਐਂਟ 'ਚ ਲਾਂਚ ਕੀਤਾ ਗਿਆ ਹੈ- 4ਜੀ.ਬੀ. ਰੈਮ ਨਾਲ 64ਜੀ.ਬੀ. ਜਿਸ ਦੀ ਕੀਮਤ 14,900 ਰੁਪਏ ਅਤੇ ਦੂਜਾ 6ਜੀ.ਬੀ. ਰੈਮ ਨਾਲ 128 ਜੀ.ਬੀ. ਇੰਟਰਨਲ ਸਟੋਰੇਜ਼ ਜਿਸ ਦੀ ਕੀਮਤ 17,990 ਰੁਪਏ ਹੈ। ਇਹ ਸਮਾਰਟਫੋਨ 7 ਮਾਰਚ ਤੋਂ Samsung.com ਅਤੇ ਐਮਾਜ਼ੋਨ ਇੰਡੀਆ 'ਤੇ ਵਿਕਰੀ ਲਈ ਉਪਲੱਬਧ ਹੋਵੇਗਾ। ਤੁਸੀਂ ਇਸ ਸਮਾਰਟਫੋਨ ਨੂੰ ਬਲੈਕ ਅਤੇ ਬਲੂ ਕਲਰ ਵੇਰੀਐਂਟ 'ਚ ਖਰੀਦ ਸਕਦੇ ਹੋ। ਰਿਲਾਇਸ ਜਿਓ ਯੂਜ਼ਰਸ ਨੂੰ 198 ਰੁਪਏ ਅਤੇ 299 ਰੁਪਏ ਵਾਲ ਪਲਾਨ 'ਚ ਡਬਲ ਡਾਟਾ ਬੈਨੀਫਿਟ ਮਿਲੇਗਾ।

ਸਪੈਸੀਫਿਕੇਸ਼ਨਸ ਅਤੇ ਫੀਚਰਸ
ਇਸ 'ਚ 6.4-inch full HD+ Super AMOLED ਡਿਸਪਲੇਅ ਨਾਲInfinity-U ਨੌਚ ਹੈ। ਫੋਨ 'ਚ Exynos 7904 octa-core SoC ਹੈ। ਮਾਈਕ੍ਰੋ ਐੱਸ.ਡੀ. ਕਾਰਡ ਰਾਹੀਂ ਫੋਨ ਦੀ ਸਟੋਰੇਜ਼ ਨੂੰ ਵਧਾਇਆ ਜਾ ਸਕਦਾ ਹੈ। ਫੋਨ ਦੇ ਬੈਕ 'ਚ ਪਹਿਲਾਂ ਸੈਂਸਰ 13 ਮੈਗਾਪਿਕਸਲ ਦਾ ਹੈ। ਦੂਜਾ ਅਤੇ ਤੀਸਰਾ 5-5 ਮੈਗਾਪਿਕਸਲ ਦਾ ਹੈ। ਸਮਾਰਟਫੋਨ 15W ਫਾਸਟ ਚਾਰਜਰ ਨਾਲ ਆਉਂਦਾ ਹੈ। ਫੋਨ 'ਚ ਸਕਿਓਰਟੀ ਲਈ ਫਿਗਰਪ੍ਰਿੰਟ ਸਕੈਨਰ ਅਤੇ ਫੇਸ ਅਨਲਾਕ ਦਾ ਫੀਚਰ ਹੈ। ਕੁਨੈਕਟੀਵਿਟੀ ਲਈ ਫੋਨ 'ਚ ਡਿਊਲ ਸਿਮ ਕਾਰਡ ਸਲਾਟ GPS, Wi-Fi ਅਤੇ 4G LTE ਵਰਗੇ ਫੀਚਰਸ ਹਨ। ਸਮਾਰਟਫੋਨ ਐਂਡ੍ਰਾਇਡ 8.1 ਓਰੀਓ 'ਤੇ ਆਪਰੇਟ ਹੁੰਦਾ ਹੈ।
BSNL ਨੇ ਬੰਦ ਕੀਤੇ ਆਪਣੇ ਇਹ 5 ਪ੍ਰੀਪੇਡ ਪਲਾਨ
NEXT STORY