ਜਲੰਧਰ- ਇਟਲੀ ਦੀ ਐਂਟੀ-ਟ੍ਰਸਟ ਅਧਿਕਾਰੀ ਨੇ ਕਿਹਾ ਹੈ ਕਿ ਉਸ ਨੇ ਐਪਲ ਅਤੇ ਸੈਮਸੰਗ ਦੇ ਖਿਲਾਫ ਅਣਉਚਿਤ ਵਪਾਰ ਪ੍ਰਥਾ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਸ ਨੇ ਕਿਹਾ ਹੈ ਕਿ ਇੰਨ੍ਹਾਂ ਦੋਵਾਂ ਕੰਪਨੀਆਂ ਨੇ ਆਪਣੀ ਇਕ ਵਪਾਰਕ ਨੀਤੀ ਤੇ ਤਹਿਤ ਆਪਣੇ ਉਤਪਾਦਾਂ ਦੇ ਪ੍ਰਦਰਸ਼ਨ ਨੂੰ ਸਲੋ ਕੀਤਾ ਹੈ, ਤਾਂ ਕਿ ਯੂਜ਼ਰਸ ਨਵੇਂ ਵਰਜ਼ਨ ਨੂੰ ਖਰੀਦਣ ਲਈ ਮਜ਼ਬੂਰ ਹੋ ਸਕੇ, ਇਸ ਦਾ ਮਤਲਬ ਹੈ ਕਿ ਇੰਨ੍ਹਾਂ ਦੋਵਾਂ ਹੀ ਕੰਪਨੀਆਂ ਨੇ ਜਾਣ-ਬੁੱਝ ਕੇ ਯੂਜ਼ਰਸ ਨੂੰ ਆਪਣੀ ਇਸ ਨੀਤੀ ਦੇ ਤਹਿਤ ਉਕਸਾਇਆ ਹੈ ਤਾਂ ਕਿ ਯੂਜ਼ਰਸ ਨਵੇਂ ਵਰਜ਼ਨ ਖਰੀਦਣ।
ਅਥਾਰਿਟੀ ਨੇ ਅਜਿਹਾ ਕਿਹਾ ਹੈ ਕਿ ਦੋਵਾਂ ਕੰਪਨੀਆਂ ਉਪਕਰਣਾਂ ਦੇ ਕਾਫੀ ਪ੍ਰਦਰਸ਼ਨ ਪੱਧਰ ਦੀ ਸਾਂਭ-ਸੰਭਾਲ ਦੀ ਕਾਫੀ ਜਾਣਕਾਰੀ ਪ੍ਰਦਾਨ ਕਰਨ 'ਚ ਅਸਫਲ ਰਹੀ ਹੈ, ਜੋ ਉਨ੍ਹਾਂ ਦੇ ਵਿਸ਼ਿਸ਼ਟ ਅਤੇ ਉੱਨਤ ਤਕਨੀਕੀ ਵਿਸ਼ੇਸ਼ਤਾਵਾਂ ਦੇ ਅਧਾਰ 'ਤੇ ਪ੍ਰਚਾਰ ਅਤੇ ਖਰੀਦੇ ਗਏ ਸਨ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੱਈਏ ਕਿ ਇਕ ਸਟੇਟਮੈਂਟ 'ਚ ਅਜਿਹਾ ਵੀ ਕਿਹਾ ਗਿਆ ਹੈ ਕਿ ਐਪਲ ਅਤੇ ਸੈਮਸੰਗ ਨੇ ਉਪਕਰਣਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਾਫਟਵੇਅਰ ਅਪਗ੍ਰੇਡ ਸਵੀਕਾਰ ਨਾ ਕਰੇ, ਜੇਕਰ ਉਨ੍ਹਾਂ ਨੂੰ ਆਪਣੇ ਸੰਭਾਵਿਤ ਨਤੀਜਿਆਂ ਦੇ ਬਾਰੇ 'ਚ ਕਾਫੀ ਜਾਣਕਾਰੀ ਨਾ ਦਿੱਤੀ ਜਾਵੇ।
ਇਸ ਤੋਂ ਇਲਾਵਾ ਤਹਾਨੂੰ ਦੱਸ ਦੱਈਏ ਕਿ ਪਿਛਲੇ ਮਹੀਨੇ ਅਜਿਹਾ ਸਾਹਮਣੇ ਆਇਆ ਸੀ ਕਿ ਐਪਲ ਆਪਣੇ ਪੁਰਾਣੇ iPhones ਦੀ ਸਪੀਡ ਨੂੰ ਇਸ ਲਈ ਸਲੋ ਕਰ ਰਿਹਾ ਸੀ ਕਿ ਯੂਜ਼ਰਸ ਨਵੇਂ ਵਰਜ਼ਨ 'ਤੇ ਆਪਣੇ-ਆਪ ਨੂੰ ਅਪਗ੍ਰੇਡ ਕਰ ਲਵੇ, ਜਦਕਿ ਇਹ ਬੈਟਰੀ ਇਸ਼ੂ ਦੇ ਪਿੱਛੇ ਚੱਲ ਰਹੀ ਸੀ, ਜੇਕਰ ਤੁਸੀਂ ਨਵੇਂ ਅਪਡੇਟ ਨੂੰ ਆਪਣੇ ਫੋਨ 'ਚ ਪਾਉਂਦੇ ਹੋ ਤਾਂ ਤੁਹਾਨੂੰ ਆਪਣੇ-ਆਪ ਹੀ ਆਪਣੇ ਫੋਨ ਨੂੰ ਬੰਦ ਹੋਣਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਕਾਰਨ ਹੀ ਲੋਕ ਆਪਣੇ ਫੋਨਜ਼ ਨੂੰ ਅਪਗ੍ਰੇਡ ਕਰ ਰਹੇ ਸਨ ਅਤੇ ਇਸ ਦੇ ਕਾਰਨ ਐਪਲ ਨੂੰ ਫਾਇਦਾ ਹੋ ਰਿਹਾ ਸੀ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਸਭ ਇਕ ਨੀਤੀ ਦੇ ਰਾਹੀਂ ਹੀ ਕੀਤਾ ਜਾ ਰਿਹਾ ਸੀ।
ਇਸ ਤੋਂ ਬਾਅਦ ਐਪਲ ਨੇ ਬਾਅਦ 'ਚ ਇਸ ਸਭ ਲਈ ਮੁਆਫੀ ਵੀ ਮੰਗੀ ਸੀ ਅਤੇ ਆਪਣੀ ਬੈਟਰੀ ਦੀਆਂ ਕੀਮਤਾਂ 'ਚ ਕਟੌਤੀ ਕੀਤੀ ਸੀ, ਜਦਕਿ ਇਸ ਗੱਲ ਨਾਲ ਨੂੰ ਇਸ ਨੇ ਇੱਥੇ ਵੀ ਮਨਾ ਕੀਤਾ ਸੀ ਕਿ ਅਜਿਹਾ ਸਭ ਜਾਣ-ਬੁੱਝ ਕੇ ਹੋਇਆ ਹੈ ਅਤੇ ਯੂਜ਼ਰਸ ਨੂੰ ਅਪਗ੍ਰੇਡ ਕਰਨ ਲਈ Bound ਕੀਤਾ ਗਿਆ ਹੈ। ਇਸ ਤੋਂ ਇਲਾਵਾ ਐਪਲ ਦੇ CEO ਟਿਮ ਕੁੱਕ ਨੇ ਹੁਣ ਹਾਲ ਹੀ 'ਚ ਕਿਹਾ ਹੈ ਕਿ ਨਵੇਂ iOS ਅਪਡੇਟ 'ਚ ਇਸ ਕਮੀ ਨੂੰ ਦੂਰ ਕੀਤਾ ਜਾਵੇਗਾ, ਕਿਉਂਕਿ ਇਸ ਅਪਡੇਟ 'ਚ ਤੁਹਾਨੂੰ ਬੈਟਰੀ ਦੇ ਬਾਰੇ 'ਚ ਜ਼ਿਆਦਾ ਟ੍ਰਾਂਸਪੇਰੈਂਟ ਜਾਣਕਾਰੀ ਮੁਹੱਈਆ ਕਰਾਈ ਜਾਵੇਗੀ। ਇਸ ਤੋਂ ਇਲਾਵਾ ਹੁਣ ਇਸ ਇਟਾਲੀਅਨ ਅਥਾਰਿਟੀ ਦੇ ਹੁਣ ਇਹ ਕਹਿਣਾ ਹੈ ਕਿ ਸ਼ਾਇਦ ਸੈਮਸੰਗ ਵੀ ਐਪਲ ਦੀ ਤਰ੍ਹਾਂ ਹੀ ਕੁਝ ਕਰ ਰਹੀ ਹੈ, ਜਦਕਿ ਇਸ ਤੋਂ ਇਲਾਵਾ ਸੈਮਸੰਗ ਫ੍ਰਾਂਸ 'ਚ ਬੱਚਿਆਂ ਤੋਂ ਕੰਮ ਕਰਾਉਣ ਨੂੰ ਲੈ ਕੇ ਪਹਿਲਾਂ ਹੀ ਮੁਕੱਦਮੇ ਦਾ ਸ਼ਿਕਾਰ ਬਣਿਆ ਹੋਇਆ ਹੈ।
ਗੂਗਲ ਪਿਕਸਲ 2 ਨੂੰ ਮਿਲੀ ਨਵੀਂ ਐਂਡ੍ਰਾਇਡ 8.1 OTA ਅਪਡੇਟ
NEXT STORY