ਗੈਜੇਟ ਡੈਸਕ– ਅਮਰੀਕਾ ਦੀ ਟੈਕਸਾਸ ਸਾਊਥ ਵੈਸਟਰਨ ਯੂਨੀਵਰਸਿਟੀ ਦੇ ਖੋਜੀਆਂ ਨੇ ਜ਼ੈਬਰਾ ਫਿੰਚ ਨਸਲ ਦੀ ਚਿੜੀ ਦੇ ਬੱਚੇ ਦੇ ਦਿਮਾਗ ਵਿਚ 'ਮੈਮਰੀ' ਇੰਸਟਾਲ ਕਰਨ ਦਾ ਕਾਰਨਾਮਾ ਕਰ ਕੇ ਦਿਖਾਇਆ ਹੈ। ਮੈਮਰੀ ਇੰਸਟਾਲ ਹੋਣ ਤੋਂ ਬਾਅਦ ਚਿੜੀ ਨੇ ਗਾਣਾ ਗਾਇਆ, ਜੋ ਉਸ ਨੇ ਕਿਤੇ ਸੁਣਿਆ ਨਹੀਂ ਸੀ। ਇਹ ਵਿਗਿਆਨ ਦੀ ਦੁਨੀਆ ਵਿਚ ਅਨੋਖੀ ਪ੍ਰਾਪਤੀ ਹੈ। ਇਸ ਦੇ ਲਈ ਖੋਜੀਆਂ ਨੇ ਆਪਟੋਜੈਨੇਟਿਕਸ ਤਕਨੀਕ ਦੀ ਵਰਤੋਂ ਕੀਤੀ ਹੈ।
ਕਿਵੇਂ ਕੀਤਾ
ਅਸਲ ਵਿਚ ਬਚਪਨ 'ਚ ਜ਼ੈਬਰਾ ਫਿੰਚ ਚਿੜੀ ਆਪਣੇ ਮਾਤਾ-ਪਿਤਾ ਦੀ ਨਕਲ ਕਰ ਕੇ ਇਹ ਗਾਣਾ ਸਿੱਖਦੀ ਹੈ। ਸਮੇਂ ਦੇ ਨਾਲ ਉਹ ਇਸ ਵਿਚ ਮਾਹਿਰ ਹੋ ਜਾਂਦੀ ਹੈ ਪਰ ਵਿਗਿਆਨੀਆਂ ਨੇ ਇਸ ਤਰੀਕੇ ਨੂੰ ਬਾਈਪਾਸ ਕਰ ਕੇ ਸਿੱਧਾ ਚਿੜੀ ਦੇ ਦਿਮਾਗ ਵਿਚ ਆਪਟੋਜੈਨੇਟਿਕਸ ਤਕਨੀਕ ਰਾਹੀਂ ਗਾਣੇ ਦੇ ਕੁਝ ਹਿੱਸੇ ਪਾ ਦਿੱਤੇ। ਇਸ 'ਚ ਬਾਲਗ ਜ਼ੈਬਰਾ ਫਿੰਚ ਚਿੜੀ ਦੀ ਮਦਦ ਨਹੀਂ ਲਈ ਗਈ।

ਕੀ ਹੈ ਆਪਟੋਜੈਨੇਟਿਕਸ ਤਕਨੀਕ
ਦਿਮਾਗ ਕਿਵੇਂ ਕੰਮ ਕਰਦਾ ਹੈ? ਇਸ ਦਾ ਜਵਾਬ ਦੇਣਾ ਹਮੇਸ਼ਾ ਤੋਂ ਵਿਗਿਆਨੀਆਂ ਲਈ ਚੁਣੌਤੀ ਭਰਿਆ ਰਿਹਾ ਹੈ। ਇਸ ਦੇ ਲਈ ਵਿਗਿਆਨੀਆਂ ਨੇ ਖੋਜਾਂ ਸ਼ੁਰੂ ਕੀਤੀਆਂ। ਸਾਲ 2005 ਵਿਚ ਉਨ੍ਹਾਂ ਇਕ ਨਵੀਂ ਤਕਨੀਕ ਤਿਆਰ ਕੀਤੀ, ਜਿਸ ਨੂੰ ਆਪਟੋਜੈਨੇਟਿਕਸ ਕਿਹਾ ਗਿਆ। ਇਹ ਤਕਨੀਕ ਲਾਈਟ ਤੇ ਜੈਨੇਟਿਕ ਇੰਜੀਨੀਅਰਿੰਗ ਦਾ ਮੇਲ ਹੈ। ਇਸ ਰਾਹੀਂ ਦਿਮਾਗ ਦੇ ਸੈੱਲ ਨੂੰ ਕਾਬੂ ਕਰਨ 'ਚ ਮਦਦ ਮਿਲਦੀ ਹੈ। ਖੋਜੀਆਂ ਨੇ ਆਪਟੋਜੈਨੇਟਿਕਸ ਤਕਨੀਕ ਦੀ ਵਰਤੋਂ ਕਰ ਕੇ ਫਲੈਸ਼ ਆਫ ਲਾਈਟ ਨਾਲ ਦਿਮਾਗ ਦੇ ਨਿਸ਼ਚਿਤ ਨਿਊਰਾਨਸ ਨੂੰ ਸਟਿਮੂਲੇਟ ਕੀਤਾ।
Google Pixel 4 ਤੇ Pixel 4 XL ਦੀ ਕੀਮਤ ਲੀਕ, 15 ਅਕਤੂਬਰ ਨੂੰ ਹੋਵੇਗਾ ਲਾਂਚ
NEXT STORY