ਜਲੰਧਰ— ਵਿਗਿਆਨੀਆਂ ਦਾ ਕਹਿਣਾ ਹੈ ਕਿ ਕਾਫੀ ਘੱਟ ਸੌਣ ਨਾਲ ਦਿਲ 'ਤੇ ਗਲਤ ਅਸਰ ਪੈਂਦਾ ਹੈ। ਵਿਗਿਆਨੀਆਂ ਨੇ ਪਾਇਆ ਹੈ ਕਿ ਇਸ ਤਣਾਅ ਭਰੀ ਜ਼ਿੰਦਗੀ 'ਚ ਜਿਵੇਂ ਨੌਕਰੀਆਂ, ਜਿੰਨ੍ਹਾਂ 'ਚ 24 ਘੰਟੇ ਵਾਲੀ ਸ਼ਿਫਟ ਦੀ ਜ਼ਰੂਰਤ ਹੁੰਦੀ ਹੈ ਅਤੇ ਉਨ੍ਹਾਂ ਨੂੰ ਸੌਣ ਲਈ ਕਾਫੀ ਘੱਟ ਸਮਾਂ ਮਿਲਦਾ ਹੈ। ਉਸ ਨਾਲ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਗਤੀ ਵੱਧ ਜਾਂਦੀ ਹੈ।
ਜੋ ਲੋਕ ਫਾਇਰ ਬ੍ਰੀਗੇਡ ਅਤੇ ਐਂਮਰਜੰਸੀ ਮੈਡੀਕਲ ਸਰਵਿਸ ਸਮੇਤ ਹੋਰ ਤਣਾਅ ਭਰੀ ਨੌਕਰੀਆਂ 'ਚ ਕੰਮ ਕਰ ਰਹੇ ਹੁੰਦੇ ਹਨ। ਉਨ੍ਹਾਂ ਨੂੰ ਅਕਸਰ 24 ਘੰਟੇ ਦੀ ਸ਼ਿਫਟ 'ਚ ਕੰਮ ਕਰਨ ਲਈ ਬੁਲਾਇਆ ਜਾਂਦਾ ਹੈ ਅਤੇ ਉਨ੍ਹਾਂ ਕੋਲ ਸੌਣ ਲਈ ਘੱਟ ਸਮਾਂ ਹੁੰਦਾ ਹੈ। ਜਰਮਨੀ ਦੇ ਬਾਨ ਯੂਨੀਵਰਸਿਟੀ ਦੇ ਡੇਨਿਆਲ ਕੂਟਿੰਗ ਨੇ ਦੱਸਿਆ, ''ਪਹਿਲੀ ਵਾਰ ਅਸੀਂ ਘੱਟ ਸੌਣ ਨੂੰ 24 ਘੰਟੇ ਦੀ ਸ਼ਿਫਟ ਨਾਲ ਜੋੜ ਕੇ ਦਿਖਾਇਆ ਹੈ। ਜਿਸ ਨਾਲ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਗਤੀ 'ਚ ਮਹੱਤਵਪੂਰਨ ਵਾਧਾ ਹੋ ਸਕਦਾ ਹੈ।''
ਇਸ ਅਧਿਐਨ ਲਈ ਖੋਜਕਾਰਾਂ ਨੇ 20 ਸਿਹਤਮੰਦ ਰੇਡੀਓਲਾਜਿਸਟ ਨੂੰ ਸ਼ਾਮਲ ਕੀਤਾ, ਜਿਸ 'ਚ 19 ਪੁਰਸ਼ ਅਤੇ ਇਕ ਮਹਿਲਾ ਸੀ। ਅਧਿਐਨ 'ਚ ਭਾਗ ਲੈਣ ਵਾਲੇ ਸਾਰੇ ਪ੍ਰਤੀਯੋਗੀ ਦੇ ਤਣਾਅ ਦਾ ਵਿਸ਼ਲੇਸ਼ਣ 24 ਘੰਟੇ ਦੀ ਸ਼ਿਫਟ ਤੋਂ ਪਹਿਲਾਂ ਅਤੇ ਬਾਅਦ 'ਚ ਕੀਤਾ ਗਿਆ ਹੈ। ਇਹ ਪ੍ਰਤੀਯੋਗੀ ਇਸ ਦੌਰਾਨ ਔਸਤ ਦੀ ਤਿੰਨ ਘੰਟੇ ਨੀਂਦ ਲੈ ਰਹੇ ਸਨ।
ਕੂਟਿੰਗ ਨੇ ਕਿਹਾ, ''ਇਸ ਤੋਂ ਪਹਿਲਾਂ ਦਿਲ ਦੀ ਗਤੀਵਿਧੀ ਦੀ ਜਾਂਚ ਘੱਟ ਨੀਂਦ ਲੈਣ ਦੇ ਸੰਬੰਧ 'ਚ ਤਣਾਅ ਦੇ ਵਿਸ਼ਲੇਸ਼ਣ ਨਾਲ ਕੀਤਾ ਗਿਆ ਸੀ। ਇਹ ਦਿਲ ਦੀ ਕਮੀ ਦੇ ਮਾਮਲਿਆਂ ਲਈ ਸਭ ਤੋਂ ਸੰਵੇਦਸ਼ੀਲ ਪੈਮਾਨਾ ਹੈ।'' ਖੋਜਕਾਰਾਂ ਨੇ ਪ੍ਰਤੀਯੋਗੀਆਂ ਤੋਂ ਖੂਨ ਅਤੇ ਪਿਸ਼ਾਬ ਦੇ ਨਮੂਨੇ ਬਲੱਡ ਪ੍ਰਸ਼ੈਰ ਅਤੇ ਦਿਲ ਦੀ ਗਤੀ ਮਾਪਣ ਲਈ ਸੀ
ਆਡੀ ਦੀਆਂ ਕਾਰਾਂ 'ਤੇ ਮਿਲ ਰਿਹੈ 7 ਲੱਖ ਤੱਕ ਦਾ ਡਿਸਕਾਊਂਟ
NEXT STORY