ਜਲੰਧਰ : ਨਾਸਾ ਨੇ 2030 ਤੱਕ ਮੰਗਲ 'ਤੇ ਪੁਲਾੜ ਗੱਡੀ ਵਲੋਂ ਇਨਸਾਨੀ ਮਿਸ਼ਨ ਨੂੰ ਸੰਭਵ ਕਰਨ ਦੀ ਗੱਲ ਕਹੀ ਹੈ ਪਰ ਹਾਲ ਹੀ 'ਚ 'The Martian'ਫਿਲਮ 'ਚ ਇਸ ਨੂੰ ਸੱਚ ਕਰ ਕੇ ਦਿਖਾਇਆ ਗਿਆ ਹੈ। ਮੰਗਲ ਗ੍ਰਹਿ ਸਾਡੀ ਸੋਚ 'ਤੋਂ ਬਹੁਤ ਜ਼ਿਆਦਾ ਵੱਡਾ ਹੈ। ਨਾਸਾ ਨੇ ਹਾਲ ਹੀ 'ਚ ਇਕ ਵੀਡੀਓ ਰਿਲੀਜ਼ ਕੀਤੀ ਹੈ, ਜਿਸ ਨਾਲ ਲਗਦਾ ਹੈ ਕਿ ਮੰਗਲ ਯਾਤਰਾ ਬਹੁਤ ਜਲਦ ਸਭੰਵ ਹੋ ਜਾਵੇਗੀ। ਇਸ ਵੀਡੀਓ 'ਚ ਦੱਸਿਆ ਗਿਆ ਹੈ ਕਿ ਮੰਗਲ 'ਤੇ ਜਾਣਾ ਸਿਰਫ ਕੁਝ ਦਿਨਾਂ ਦੀ ਖੇਡ ਬਣ ਜਾਵੇਗਾ।
ਹੁਣ ਨਾਸਾ ਕੋਲ ਇਸ ਤਰ੍ਹਾਂ ਦੀ ਟੈਕਨਾਲੋਜੀ ਹੈ, ਜੋ ਸਾਇੰਸ ਫਿਕਸ਼ਨ ਨੂੰ ਸਾਇੰਸ ਰਿਐਲਿਟੀ 'ਚ ਬਦਲ ਸਕਦੀ ਹੈ। ਸਭ ਤੋਂ ਜ਼ਿਆਦਾ ਧਿਆਨ ਸਿਰਫ ਰਫਤਾਰ 'ਤੇ ਦਿੰਦੇ ਹੋਏ ਲੁਬਿਨ, ਜੋ ਕਿ ਐਕਸਪੈਰੀਮੈਂਟਲ ਕਾਸਮੋਲਾਜੀ ਗਰੁੱਪ ਦੇ ਮੈਂਬਰ ਤੇ ਜੋ ਸੈਂਟਾ ਬਾਰਬਰਾ 'ਚ ਸਥਿਤ ਯੂਨੀਵਰਸਿਟੀ ਆਫ ਕੈਲੀਫੋਰਨੀਆ 'ਚ ਪ੍ਰੋਫੈਸਰ ਹਨ, ਨੇ ਦੱਸਿਆ ਕਿ ਉਨ੍ਹਾਂ ਨੂੰ ਨਾਸਾ ਵੱਲੋਂ ਕਾਂਸੈਪਟ ਗ੍ਰਾਂਟ ਮਿਲੀ ਸੀ। ਇਸ 'ਚ ਲੁਬਿਨ ਵੱਲੋਂ ਫੋਟੋਨਿਕ ਪ੍ਰੋਪਲਸ਼ਨ ਨਾਲ ਸਪੇਸਕ੍ਰਾਫਟ ਨੂੰ ਪਾਵਰ ਦੇਣ ਬਾਰੇ ਰਿਸਰਚ ਕੀਤੀ ਗਈ।
ਲਾਈਟ ਦੀ ਸਪੀਡ ਨਾਲ ਕਿਸੇ ਚੀਜ਼ ਨੂੰ ਧੱਕਣਾ ਕੋਈ ਨਵਾਂ ਆਈਡੀਆ ਨਹੀਂ ਹੈ। ਇਸ ਤੋਂ ਪਹਿਲਾਂ ਇਸ ਨੂੰ ਮਾਈਕ੍ਰੋਸਰੋਪਿਕ ਤਰੀਕੇ ਨਾਲ ਅਜ਼ਮਾਇਆ ਗਿਆ ਹੈ। ਇਨ੍ਹਾਂ ਦਾ ਆਈਡੀਆ ਇਹ ਹੈ ਕਿ ਧਰਤੀ ਤੋਂ ਲੇਜ਼ਰ ਦੀ ਮਦਦ ਨਾਲ ਧੱਕਿਆ ਜਾਵੇ। ਫੋਟੋਨਸ ਹਾਲਾਂਕਿ ਬਹੁਤ ਛੋਟੀਆਂ ਚੀਜ਼ਾਂ ਨੂੰ ਧੱਕਦੇ ਹਨ ਤੇ ਇਸ ਲਈ ਹੀ ਇਸ ਕੰਮ ਲਈ ਸੌਲਰ ਜਹਾਜ਼ ਦੀ ਵਰਤੋਂ ਕੀਤੀ ਜਾਵੇਗੀ, ਜੋ ਸੂਰਜ ਨੂੰ ਪ੍ਰੋਪਲਸ਼ਨ ਲਈ ਵਰਤੇਗਾ।
ਜੋ ਕੈਮੀਕਲ ਪ੍ਰੋਪਲਸ਼ਨ ਹੁਣ ਰਾਕੇਟ ਫਿਊਲ ਦੇ ਤੌਰ 'ਤੇ ਵਰਤਿਆ ਜਾਂਦਾ ਹੈ, ਇਸ ਨੂੰ ਗਤੀ ਲਈ ਕੈਮੀਕਲ ਪ੍ਰੋਸੈੱਸ ਦੀ ਜ਼ਰੂਰਤ ਹੁੰਦੀ ਹੈ ਪਰ ਫੋਟੋਨਿਕ ਪ੍ਰੋਪਲਸ਼ਨ 'ਚ ਇਲੈਕਟ੍ਰੋਮੈਗਨੈਟਿਕ ਐਕਸੈਲਰੇਸ਼ਨ ਹੁੰਦਾ ਹੈ, ਜਿਸ ਨੂੰ ਲਾਈਟ ਦੀ ਸਪੀਡ ਦੀ ਜ਼ਰੂਰਤ ਪੈਂਦੀ ਹੈ, ਜੋ ਕਿ ਸਪੇਸ ਕ੍ਰਾਫਟ ਨੂੰ ਕਾਫੀ ਤੇਜ਼ੀ ਨਾਲ ਕਿਤੇ ਵੀ ਪਹੁੰਚਾ ਸਕਦਾ ਹੈ, ਜਿਸ ਨਾਲ ਮੰਗਲ ਤੱਕ ਪਹੁੰਚਣਾ ਸਿਰਫ ਕੁਝ ਦਿਨਾਂ ਦੀ ਖੇਡ ਹੋ ਜਾਵੇਗਾ। ਇਸ ਤਕਨੀਕ ਨੂੰ ਵਿਕਸਿਤ ਹੋਣ 'ਚ ਅਜੇ 20 ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ।
ਸੋਨੀ ਨੇ ਵਿਕਸਿਤ ਕੀਤੇ ਨਵੇਂ ਸਮਾਰਟ ਵਾਇਰਲੈੱਸ ਈਅਰਬਡ
NEXT STORY