ਜਲੰਧਰ- ਜ਼ਿਆਦਾਤਰ ਸਮਾਰਟਫੋਨ ਫਿੰਗਰਪ੍ਰਿੰਟ ਸਕੈਨਰ ਅਤੇ ਅਜਿਹੇ ਕਈ ਸਕਿਓਰਿਟੀ ਤਕਨੀਕਾਂ ਨਾਲ ਲੈਸ ਹੁੰਦਾ ਹੈ ਪਰ ਹਰ ਫੋਨ 'ਚ ਇਹ ਸਭ ਸ਼ਾਮਿਲ ਨਹੀਂ ਹੁੰਦਾ। ਇਸੇ ਤਰ੍ਹਾਂ ਬੈਕਿੰਗ ਨਾਲ ਜੁੜੇ ਕਈ ਕੰਮਾਂ ਨੂੰ ਤਕਨੀਕੀ ਬਣਾ ਦਿੱਤਾ ਗਿਆ ਹੈ। ਇਸੇ ਵੱਲ ਇਕ ਹੋਰ ਕਦਮ ਅੱਗੇ ਵਧਾਉਂਦੇ ਹੋਏ ਮਾਸਟਰਕਾਰਡ ਯੂਜ਼ਰਜ਼ ਲਈ ਸੈਲਫੀ ਤਕਨੀਕ ਨੂੰ ਬਾਇਓਮੈਟਰਿਕ ਦੇ ਤੌਰ 'ਤੇ ਵਰਤੋਂ 'ਚ ਲਿਆਉਣ ਦਾ ਪਲਾਨ ਕਰ ਰਿਹਾ ਹੈ। ਹਾਲਾਕੀ ਮਾਸਟਰਕਾਰਡ ਪਹਿਲਾਂ ਤੋਂ ਹੀ ਆਪਣੇ ਕਾਰਡਹੋਲਡਰਜ਼ ਨੂੰ ਫੋਨ ਦੁਆਰਾ ਭੁਗਤਾਨ ਕਰਨ ਲਈ ਕਈ ਸਹੂਲਤਾਂ ਦੇ ਚੁੱਕਾ ਹੈ। ਹੁਣ ਮਾਸਟਰਕਾਰਡ ਸਿਕਿਓਰਿਟੀ ਵੱਲ ਜ਼ਿਆਦਾ ਧਿਆਨ ਦੇ ਰਿਹਾ ਹੈ। ਜਿਵੇਂ ਕਿ ਹਰ ਸਮਾਰਟਫੋਨ 'ਚ ਫਰੰਟ ਕੈਮਰਾ ਮੌਜੂਦ ਹੁੰਦਾ ਹੈ ਅਤੇ ਸਤੁੰਸ਼ਟੀ ਲਈ ਤੁਸੀਂ ਸਭ ਤੋਂ ਪਹਿਲਾਂ ਆਪਣੀ ਸੈਲਫੀ ਲੈਂਦੇ ਹੋ , ਇਸੇ ਤਰ੍ਹਾਂ ਮਾਸਟਰਕਾਰਡ ਹੁਣ ਇਸ ਨੂੰ ਸਿਕਿਓਰਿਟੀ ਦੇ ਤੌਰ 'ਤੇ ਵਰਤੋਂ ਕਰਨ ਲਈ ਪੇਸ਼ ਕਰਨ ਜਾ ਰਿਹਾ ਹੈ।
ਇਸ ਨਾਲ ਜਦੋਂ ਵੀ ਤੁਸੀਂ ਸਮਾਰਟਫੋਨ ਦੁਆਰਾ ਕਿਸੇ ਤਰ੍ਹਾਂ ਦਾ ਭੁਗਤਾਨ ਕਰੋਗੇ ਤਾਂ ਪਹਿਚਾਣ ਦੀ ਪੁਸ਼ਟੀ ਲਈ ਇਸ ਵੱਲੋਂ ਤੁਹਾਡੀ ਸੈਲਫੀ ਦੀ ਮੰਗ ਕੀਤੀ ਜਾਵੇਗੀ ਅਤੇ ਸੈਲਫੀ ਪੇਅ ਦੁਆਰਾ ਇਸ ਨੂੰ ਤੁਹਾਡੀ ਮਾਸਟਰਕਾਰਡ ਨਾਲ ਸ਼ੇਅਰ ਕੀਤੀ ਗਈ ਪੁਰਾਣੀ ਤਸਵੀਰ ਨਾਲ ਮਿਲਾਇਆ ਜਾਵੇਗਾ। ਇਸ ਤਰ੍ਹਾਂ ਫੋਨ ਚੋਰੀ ਹੋਣ ਨਾਲ ਕੋਈ ਵੀ ਤੁਹਾਡੇ ਕ੍ਰੈਡਿਟ ਕਾਰਡ ਦੀਆਂ ਡਿਟੇਲਜ਼, ਤੁਹਾਡਾ ਪਿੰਨ ਨੰਬਰ ਜਾਂ ਤੁਹਾਡੇ ਪਾਸਵਰਡ ਨੂੰ ਟਰੈਕ ਤਾਂ ਕਰ ਸਕਦਾ ਹੈ ਪਰ ਇਹ ਪ੍ਰੋਸੈਸ ਸੈਲਫੀ ਪੇਅ 'ਤੇ ਆ ਕੇ ਰੁੱਕ ਜਾਵੇਗਾ। ਹੁਣ ਤੱਕ ਮਾਸਟਰਕਾਰਟ ਵੱਲੋਂ ਇਸ ਨੂੰ ਯੂ.ਐੱਸ. ਅਤੇ ਨੀਦਰਲੈਂਡ 'ਚ ਜਾਰੀ ਕੀਤਾ ਗਿਆ ਹੈ ਅਤੇ ਉਮੀਦ ਹੈ ਇਸੇ ਸਾਲ ਦੇ ਅੰਦਰ ਇਸ ਨੂੰ 14 ਹੋਰ ਦੂਜੇ ਦੇਸ਼ਾਂ 'ਚ ਵੀ ਜਾਰੀ ਕੀਤਾ ਜਾਵੇਗਾ।
Humanoid ਰੋਬੋਟ ਨੂੰ ਬਿਹਤਰ ਬਣਾਉਣ ਲਈ ਨਾਸਾ ਨੇ ਮੰਗੀ ਲੋਕਾਂ ਕੋਲੋਂ ਮਦਦ
NEXT STORY