ਐਸਟਾਨਾ—ਚਾਰਜਿੰਗ 'ਤੇ ਲੱਗੇ ਸਮਾਰਟਫੋਨ ਦੇ ਫੱਟਣ ਨਾਲ ਹੋਣ ਵਾਲੀ ਮੌਤ ਦੀ ਇਕ ਹੋਰ ਘਟਨਾ ਸਾਹਮਣੇ ਆਈ ਹੈ। ਤਾਜ਼ਾ ਮਾਮਲੇ 'ਚ ਕਜਾਕਿਸਤਾਨ ਦੀ 14 ਸਾਲਾ ਦੀ ਇਕ ਲੜਕੀ ਦੀ ਉਸ ਵੇਲੇ ਜਾਨ ਚੱਲੀ ਗਈ ਜਦ ਚਾਰਜਿੰਗ 'ਤੇ ਲੱਗੇ ਉਸ ਦੇ ਸਮਾਰਟਫੋਨ 'ਚ ਧਮਾਕਾ ਹੋ ਗਿਆ। ਨਿਊਜ਼ੀਲੈਂਡ ਹੇਰਲਡ ਦੀ ਇਕ ਰਿਪੋਰਟ ਮੁਤਾਬਕ ਅਲੁਯਾ ਅਸੇਤਕਜ਼ੀ ਨਾਂ ਦੀ ਇਹ ਲੜਕੀ ਆਪਣੇ ਮੋਬਾਇਲ ਨੂੰ ਚਾਰਜ 'ਤੇ ਲੱਗਾ ਦੇ ਸੋ ਗਈ ਸੀ। ਦੇਰ ਤੱਕ ਚਾਰਜਿੰਗ 'ਚ ਲੱਗੇ ਰਹਿਣ ਕਾਰਨ ਫੋਨ ਨੂੰ ਅੱਗ ਲੱਗ ਗਈ ਅਤੇ ਉਹ ਬਲਾਸਟ ਹੋ ਗਿਆ। ਅਗਲੇ ਦਿਨ ਘਰਵਾਲਿਆਂ ਨੇ ਅਲੁਯਾ ਨੂੰ ਉਸ ਦੇ ਕਮਰੇ 'ਚ ਮ੍ਰਿਤਕ ਪਾਇਆ।
ਮੌਕੇ 'ਤੇ ਹੋਈ ਮੌਤ
ਸ਼ੁਰੂਆਤੀ ਜਾਂਚ 'ਚ ਪਤਾ ਚੱਲਿਆ ਹੈ ਕਿ ਉਹ ਈਅਰਫੋਨ ਲੱਗਾ ਮਿਊਜ਼ਿਕ ਸੁਣ ਰਹੀ ਸੀ ਅਤੇ ਫੋਨ ਨੂੰ ਚਾਰਜ ਲੱਗਾ ਕੇ ਸੋ ਗਈ ਸੀ। ਪੁਲਸ ਨੂੰ ਜਾਂਚ 'ਚ ਫੋਨ ਪਾਵਰ ਸਾਕਟ ਨਾਲ ਕੁਨੈਕਟੇਡ ਮਿਲਿਆ ਸੀ। ਧਮਾਕਾ ਕਾਫੀ ਤੇਜ਼ ਸੀ ਜਿਸ ਨਾਲ ਅਲੁਯਾ ਦੇ ਸਿਰ 'ਚ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਫੋਨ ਕਿਹੜੀ ਕੰਪਨੀ ਦਾ ਸੀ ਇਸ ਦੇ ਬਾਰੇ 'ਚ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਪਹਿਲਾਂ ਵੀ ਹੋ ਚੁੱਕੀਆਂ ਹਨ ਅਜਿਹੀਆਂ ਘਟਨਾਵਾਂ
ਚਾਰਜਿੰਗ 'ਤੇ ਲੱਗੇ ਫੋਨ ਦੇ ਫੱਟਣ ਦੀ ਇਹ ਪਹਿਲੀ ਘਟਨਾ ਨਹੀਂ ਹੈ। ਹਾਲ ਹੀ 'ਚ ਸ਼ਾਓਮੀ ਦੇ ਮਸ਼ਹੂਰ ਸਮਾਰਟਫੋਨ ਰੈੱਡਮੀ 6ਏ ਦੇ ਬਾਰੇ 'ਚ ਅਜਿਹੀ ਹੀ ਇਕ ਖਬਰ ਆਈ ਸੀ ਜਿਸ 'ਚ ਇਹ ਫੋਨ ਯੂਜ਼ਰ ਦੀ ਜੇਬ 'ਚ ਫੱਟ ਗਿਆ ਸੀ। ਕੁਝ ਮਹੀਨੇ ਪਹਿਲਾਂ ਵਨਪਲੱਸ ਸਮਾਰਟਫੋਨ ਦੇ ਫੱਟਣ ਦੀ ਖਬਰ ਆਈ ਸੀ। ਹਾਲਾਂਕਿ ਵਨਪਲੱਸ ਵਨ ਦੇ ਫੱਟਣ ਦੀ ਘਟਨਾ ਕਾਫੀ ਹੈਰਾਨੀ ਵਾਲੀ ਸੀ ਕਿਉਂਕਿ ਜਦ ਇਹ ਫੋਨ ਫੱਟਿਆ ਸੀ ਉਸ ਵੇਲੇ ਸਵਿਚ ਆਫ ਸੀ ਅਤੇ ਚਾਰਜਿੰਗ 'ਤੇ ਵੀ ਨਹੀਂ ਲੱਗਿਆ ਸੀ। ਵਨਪਲੱਸ ਦੇ ਕਿਸੇ ਸਮਾਰਟਫੋਨ ਦੇ ਫੱਟਣ ਦੀ ਇਹ ਪਹਿਲੀਂ ਘਟਨਾ ਸੀ।
33 ਕਰੋੜ ਤੋਂ ਜ਼ਿਆਦਾ ਵਾਰ ਡਾਊਨਲੋਡ ਹੋਏ ਗੂਗਲ ਪਲੇਅ ਸਟੋਰ ਤੋਂ ਇਹ ਵਾਇਰਸ ਐਪਸ
NEXT STORY