ਜਲੰਧਰ— ਜਿਨ੍ਹਾਂ ਸਥਾਨਾਂ 'ਤੇ ਪਾਰੰਪਰਕ ਮਾਈਕ੍ਰੋਸਕੋਪ ਨਹੀਂ ਮਿਲਦਾ ਉਥੇ ਲੋਕਾਂ 'ਚ ਚਮੜੀ ਦੇ ਕੈਂਸਰ ਦਾ ਪਤਾ ਲਗਾਉਣ 'ਚ ਸਮਾਰਟਫੋਨ ਮਦਦ ਕਰ ਸਕਦਾ ਹੈ। ਇਕ ਨਵੀਂ ਖੋਜ 'ਚ ਇਹ ਖੁਲਾਸਾ ਕੀਤਾ ਗਿਆ ਹੈ। ਇਸ ਖੋਜ ਨੂੰ ਅਮਰੀਕਾ 'ਚ ਯੂਨੀਵਰਸਿਟੀ ਆਫ ਟੈਕਸਾਸ ਦੇ ਖੋਜਕਾਰਾਂ ਨੇ ਅੰਜ਼ਾਮ ਦਿੱਤਾ ਹੈ।
ਖੋਜਕਾਰਾਂ ਮੁਤਾਬਕ ਸ਼ਕਤੀਸ਼ਾਲੀ ਮਾਈਕ੍ਰੋਸਕੋਪ ਨਾ ਹੋਣ ਦੀ ਸਥਿਤੀ 'ਚ ਡਾਕਟਰ ਕਿਸੇ ਵਿਅਕਤੀ 'ਚ ਚਮੜੀ ਦੇ ਕੈਂਸਰ ਦਾ ਪਤਾ ਲਗਾਉਣ ਲਈ ਸਮਾਰਟਫੋਨ ਨਾਲ ਤਸਵੀਰਾਂ ਖਿੱਚ ਕੇ ਉਨ੍ਹਾਂ ਨੂੰ ਅੱਗੇ ਵਿਸ਼ਲੇਸ਼ਣ ਲਈ ਭੇਜ ਸਕਦੇ ਹਨ।
ਰੀੜ੍ਹ ਦੀ ਹੱਡੀ ਨੂੰ ਕਰੇਗੀ ਰਿਪੇਅਰ Polymer Sponge
NEXT STORY