ਜਲੰਧਰ-ਸਮਾਰਟਫੋਨ ਦੀ ਬੈਟਰੀ ਛੇਤੀ ਖਤਮ ਹੋਣ ਨਾਲ ਯੂਜ਼ਰ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।ਇਸ ਦਾ ਸਭ ਤੋਂ ਵੱਡਾ ਕਾਰਨ ਇੰਟਰਨੈੱਟ ਅਤੇ ਐਪਸ ਹਨ । ਇਨ੍ਹਾਂ ਨੂੰ ਯੂਜ਼ ਕਰਨ 'ਤੇ ਬੈਟਰੀ ਜਲਦੀ ਹੀ ਖਤਮ ਹੋ ਜਾਂਦੀ ਹੈ । ਜ਼ਿਆਦਾ ਬੈਟਰੀ ਬੈਕਅਪ ਚਾਹੀਦਾ ਹੈ ਤਾਂ ਤੁਸੀਂ ਕਿਸੇ ਵੀ ਸਮਾਰਟਫੋਨ ਖਰੀਦਣ ਤੋਂ ਪਹਿਲਾਂ ਇਹ ਜਾਣ ਲਓ ਕਿ ਉਸ ਦੀ ਬੈਟਰੀ ਕਿੰਨੀ ਐਮਪਾਇਰ (mAh) ਦੀ ਹੈ। ਜਿੰਨੀ ਜ਼ਿਆਦਾ m1h ਦੀ ਬੈਟਰੀ ਹੋਵੇਗੀ ਉਹ ਓਨੀ ਹੀ ਦਮਦਾਰ ਹੋਵੋਗੀ ਅਤੇ ਤੁਹਾਨੂੰ ਬੈਕਅਪ ਵੀ ਵਧੀਆ ਮਿਲੇਗਾ ।
ਅੱਜ ਅਸੀਂ ਤੁਹਾਨੂੰ 15,000 ਰੁਪਏ ਤੱਕ ਦੇ ਸਮਾਰਟਫੋਨਜ਼ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ ਜਿਨ੍ਹਾਂ ਦਾ ਬੈਟਰੀ ਬੈਕਅਪ ਦੂਜੇ ਸਮਾਰਟਫੋਨਜ਼ ਦੇ ਮੁਕਾਬਲੇ ਜ਼ਿਆਦਾ ਹੈ ।
1. Lenovo Zuk Z1 -
ਕਵਾਲਕਾਮ ਸਨੈਪਡ੍ਰੈਗਨ 801 ਪ੍ਰੋਸੈਸਰ ਨਾਲ ਲੈਸ ਇਸ ਸਮਾਰਟਫੋਨ 'ਚ 3GB ਰੈਮ ਅਤੇ 64GB ਇੰਟਰਨਲ ਮੈਮੋਰੀ ਦਿੱਤੀ ਗਈ ਹੈ। ਇਸ ਦੀ ਸਕ੍ਰੀਨ 5.5 ਇੰਚ ਫੁਲ ਐੱਚ.ਡੀ. ਹੈ ਅਤੇ ਇਸ 'ਚ 4 , 100mAh ਸਮਰੱਥਾ ਵਾਲੀ ਬੈਟਰੀ ਮੌਜੂਦ ਹੈ।
2.Yu Yunicorn -
5.5 ਇੰਚ ਫੁਲ ਐੱਚ.ਡੀ. ਡਿਸਪਲੇ ਦੇ ਨਾਲ ਇਸ ਫੁਲ ਮੈਟਲ ਸਮਾਰਟਫੋਨ 'ਚ MediaTek Helio P10 ਚਿਪਸੈੱਟ ਦਿੱਤਾ ਗਿਆ ਹੈ। ਮੈਮੋਰੀ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ 4GB ਰੈਮ ਦੇ ਨਾਲ 32GB ਇੰਟਰਨਲ ਮੈਮੋਰੀ ਮੌਜੂਦ ਹੈ ਜਿਸ ਨੂੰ ਮਾਈਕ੍ਰੋ ਐੱਸ.ਡੀ. ਕਾਰਡ ਦੇ ਜ਼ਰੀਏ 128GB ਤੱਕ ਵਧਾਇਆ ਜਾ ਸਕਦਾ ਹੈ।ਇਸ ਸਮਾਰਟਫੋਨ 'ਚ 4,000mAh ਦੀ ਵੱਡੀ ਸਮਰੱਥਾ ਵਾਲੀ ਬੈਟਰੀ ਦਿੱਤੀ ਗਈ ਹੈ।
3.Gionee M2 -
ਇਸ 1.3GHz ਪ੍ਰੋਸੈਸਰ ਨਾਲ ਲੈਸ ਸਮਾਰਟਫੋਨ 'ਚ 1GB ਰੈਮ ਅਤੇ 4GB ਦੀ ਇੰਟਰਨਲ ਮੈਮੋਰੀ ਮੌਜੂਦ ਹੈ।ਇਸ 'ਚ 4,200mAh ਸਮਰੱਥਾ ਵਾਲੀ ਬੈਟਰੀ ਦਿੱਤੀ ਗਈ ਹੈ ।ਇਸ ਨੂੰ ਲਗਭਗ 10,700 ਰੁਪਏ 'ਚ ਖਰੀਦਿਆ ਜਾ ਸਕਦਾ ਹੈ।
4. LG K10 LTE -
5 ਇੰਚ FWVGA ਸਕ੍ਰੀਨ ਵਾਲੇ ਇਸ ਸਮਾਰਟਫੋਨ 'ਚ 1.1GHz ਕਵਾਡਕੋਰ ਪ੍ਰੋਸੈਸਰ ਦੇ ਨਾਲ 1.5GB ਰੈਮ ਮੌਜੂਦ ਹੈ। ਇਸ ਦੀ ਇੰਟਰਨਲ ਮੈਮੋਰੀ 8GB ਕੀਤੀ ਹੈ ਜਿਸ ਨੂੰ ਮਾਈਕ੍ਰੋ ਐੱਸ.ਡੀ. ਕਾਰਡ ਦੇ ਜ਼ਰੀਏ ਵਧਾਇਆ ਜਾ ਸਕਦਾ ਹੈ ।ਇਸ 'ਚ 2,300mAh ਸਮਰੱਥਾ ਵਾਲੀ ਬੈਟਰੀ ਦਿੱਤੀ ਗਈ ਹੈ।ਇਸ ਦੀ ਕੀਮਤ ਲਗਭਗ 12, 500 ਰੁਪਏ ਹੈ।
5. Xolo Era 4K -
ਇਸ 1GHz ਕਵਾਡਕੋਰ ਪ੍ਰੋਸੈਸਰ ਨਾਲ ਲੈਸ ਸਮਾਰਟਫੋਨ 'ਚ 2GB ਰੈਮ ਦੇ ਨਾਲ 8GB ਇੰਟਰਨਲ ਮੈਮੋਰੀ ਦਿੱਤੀ ਗਈ ਹੈ।ਇਸ ਦੀ ਬੈਟਰੀ 4,000mAh ਕੀਤੀ ਹੈ ਅਤੇ ਲੂਪ ਵੀਡੀਓ ਟੈਸਟ 'ਚ ਇਸ ਨੇ 12 ਘੰਟਿਆਂ ਦਾ ਬੈਕਅਪ ਦਿੱਤਾ ਹੈ। ਇਸ ਨੂੰ ਲਗਭਗ 6,000 ਰੁਪਏ ਕੀਮਤ 'ਚ ਖਰੀਦਿਆ ਜਾ ਸਕਦਾ ਹੈ।
ਪਹਿਲੀ ਵਾਰ ਐਪਲ ਸਟੋਰ 'ਚ ਵਿੱਕ ਰਹੀ ਏ ਸਮਾਰਟ ਰੋਪ (ਵੀਡੀਓ)
NEXT STORY