ਜਲੰਧਰ- ਸਨੈਪਚੈਟ ਵੱਲੋਂ ਹਾਲ ਹੀ 'ਚ ਇਕ ਨਵੇਂ ਫੀਚਰ ਦੀ ਅਪਡੇਟ ਦਿੱਤੀ ਗਈ ਹੈ ਜਿਸ ਨੂੰ 3ਡੀ ਸਟਿਕਰਸ ਕਿਹਾ ਜਾਂਦਾ ਹੈ। ਇਸ ਨਾਲ ਯੂਜ਼ਰਜ਼ ਆਪਣੀ ਕਿਸੇ ਵੀਡੀਓ 'ਚ ਮੂਵਿੰਗ ਆਬਜੈਕਟ 'ਤੇ 3ਡੀ ਈਮੋਜ਼ੀ ਨੂੰ ਲਗਾ ਸਕਦੇ ਹਨ। ਇਹ ਅਪਡੇਟ ਫਿਲਹਾਲ ਐਂਡ੍ਰਾਇਡ ਯੂਜ਼ਰਜ਼ ਲਈ ਉਪਲੱਬਧ ਹੈ, ਇਸ ਲਈ ਆਈ.ਓ.ਐੱਸ. ਯੂਜ਼ਰਜ਼ ਨੂੰ ਥੋੜਾ ਇੰਤਜ਼ਾਰ ਕਰਨਾ ਹੋਵੇਗਾ।
ਇਸ ਫੀਚਰ ਦੀ ਵਰਤੋਂ ਲਈ ਯੂਜ਼ਰਜ਼ ਨੂੰ ਸਭ ਤੋਂ ਪਹਿਲਾਂ ਸਨੈਪਚੈਟ ਦੁਆਰਾ ਇਕ ਵੀਡੀਓ ਸ਼ੂਟ ਕਰਨੀ ਹੋਵੇਗੀ ਅਤੇ ਫਿਰ ਸੱਜੇ ਕਾਰਨਰ 'ਚ ਦਿੱਤੇ ਗਏ ਈਮੋਜ਼ੀ ਬਟਨ 'ਤੇ ਕਲਿਕ ਕਰ ਕੇ ਇਕ ਈਮੇਜ਼ ਨੂੰ ਸਲੈਕਟ ਕਰਨਾ ਹੋਵੇਗਾ। ਇਸ ਤੋਂ ਬਾਅਦ ਯੂਜ਼ਰਜ਼ ਕਿਸੇ ਮੂਵਿੰਗ ਆਬਜੈਕਟ 'ਤੇ ਇਸ ਨੂੰ ਡ੍ਰੈਗ ਕਰਨ ਅਤੇ ਇਸ ਨੂੰ ਪਿੰਨ ਕਰਨ ਲਈ ਉਂਗਲੀ ਨੂੰ ਥੋੜੀ ਦੇਰ ਦਬਾ ਕੇ ਰੱਖਣ ਜਿਸ ਨਾਲ 3ਡੀ ਈਮੋਜ਼ੀ ਆਬਜੈਕਟ 'ਤੇ ਸੈੱਟ ਹੋ ਜਾਵੇਗੀ। ਸਨੈਪਚੈਟ ਵੱਲੋਂ ਇਹ ਸੁਧਾਰ ਫੇਸਬੁੱਕ ਅਤੇ ਇਸ ਵਰਗੇ ਹੋਰਨਾਂ ਮੈਸੇਜਿੰਗ ਪਲੈਟਫਾਰਮ 'ਤੇ ਇਕ ਮੁਕਾਬਲੇ ਦੀ ਤਰ੍ਹਾਂ ਹੈ ਜੋ ਕਿ ਯੂਜ਼ਰਜ਼ ਨੂੰ ਆਪਣੇ ਨਾਲ ਜੋੜੀ ਰੱਖਣ ਲਈ ਆਪਣੀਆਂ ਸਰਵਿਸਸ 'ਚ ਹੋਰ ਵੀ ਸੁਧਾਰ ਕਰ ਰਹੇ ਹਨ।
ਲਗਾਤਾਰ ਸਸਤੇ ਹੋ ਰਹੇ ਹਨ 4G ਹੈਂਡਸੈੱਟ : ਰਿਪੋਰਟ
NEXT STORY