ਵਾਸ਼ਿੰਗਟਨ— ਬਿਨਾਂ ਇਕ ਬੂੰਦ ਈਂਧਨ ਦੀ ਖਪਤ ਦੇ ਧਰਤੀ ਦਾ ਚੱਕਰ ਪੂਰਾ ਕਰਨ ਦੀ ਰਿਕਾਰਡ ਤੋੜ ਯਾਤਰਾ 'ਚ ਨਿਕਲੇ 'ਸੋਲਰ ਇੰਪਲਸ 2' ਜਹਾਜ਼ ਓਹੀਓ ਦੇ ਡੈਟਨ 'ਚ ਉਤਰ ਚੁੱਕਾ ਹੈ। ਇਕ ਲਾਈਵ ਵੀਡੀਓ ਫੀਡ 'ਚ ਦਿਖਾਇਆ ਗਿਆ ਹੈ ਕਿ ਸੂਰਜੀ ਊਰਜਾ ਨਾਲ ਚੱਲਣ ਵਾਲੇ ਜਹਾਜ਼ ਦੇ ਪਾਇਲਟ ਕਾਰੋਬਾਰੀ ਐਂਡ੍ਰਿਊ ਬੋਰਸ਼ਬਰਗ 16 ਘੰਟੇ ਅਤੇ 34 ਮਿੰਟ ਦੀ ਉਡਾਣ ਮਗਰੋਂ ਡੈਟਨ ਕੌਮਾਂਤਰੀ ਹਵਾਈ ਅੱਡੇ 'ਤੇ ਸਥਾਨਕ ਸਮੇਂ ਅਨੁਸਾਰ ਰਾਤ 9.56 ਮਿੰਟ 'ਤੇ ਪਹੁੰਚੇ। ਇਸ ਦਾ ਮਕਸਦ ਨਵੀਨੀਕਰਨ ਊਰਜਾ ਨੂੰ ਉਤਸ਼ਾਹਿਤ ਕਰਨਾ ਹੈ। ਹੌਲੀ ਰਫਤਾਰ ਵਾਲੇ, ਇਕਹਿਰੀ ਸੀਟ ਵਾਲੇ ਜਹਾਜ਼ ਵਿਚ ਬੋਇੰਗ 747 ਦੇ ਪੱਖੇ ਹਨ। ਬੋਰਸ਼ਬਰਗ ਅਤੇ ਬਟ੍ਰੈਂਡ ਪਿਕਾਰਡ ਇਸ ਦੇ ਪਾਇਲਟ ਹਨ। ਜਹਾਜ਼ 'ਚ ਸੂਰਜੀ ਬੈਟਰੀਆਂ ਲੱਗੀਆਂ ਹਨ ਅਤੇ ਇਸ ਦੀ ਉਡਾਣ ਭਰਨ ਦਾ ਇਹੀ ਇਕ ਸਰੋਤ ਹੈ ਅਤੇ ਇਹ ਆਪਣੇ ਤੈਅ ਸਮੇਂ ਤੋਂ ਇਕ ਘੰਟਾ ਪਹਿਲਾਂ ਆਪਣੀ ਮੰਜ਼ਿਲ ਤਕ ਪਹੁੰਚ ਗਿਆ।
ਇਸ ਸਾਲ ਦੀ ਸਭ ਤੋਂ ਖੂਬਸੂਰਤ ਕਾਰ ਹੈ ਐਸਟਨ ਮਾਰਟਿਨ ਦੀ Vanquish Zagato
NEXT STORY