ਜਲੰਧਰ— ਇਲੈਕਟ੍ਰੋਨਿਕ ਡਵਾਈਸ ਬਣਾਉਣ ਵਾਲੀ ਕੰਪਨੀ ਨੇ ਨਵੇਂ ਡਿਜ਼ਾਈਨ ਦੇ ਤਹਿਤ ਵਾਈਰਲੈੱਸ ਈਅਰਬਡ (Earbud) ਡਿਵੈੱਲਪ ਕੀਤੇ ਹਨ ਜਿਨ੍ਹਾਂ ਨੂੰ ਛੇਤੀ ਹੀ ਮਾਰਕੀਟ 'ਚ ਉਪਲੱਬਧ ਕੀਤਾ ਜਾਵੇਗਾ। ਕੰਪਨੀ ਦਾ ਕਹਿਣਾ ਹੈ ਕਿ ਇਹ ਵਾਇਰਲੈੱਸ ਈਅਰਬਡ ਸਮਾਰਟਫੋਨ ਦੇ ਨਾਲ ਕਨੈੱਕਟ ਹੋ ਕੇ ਇਕ ਸਮਾਰਟ ਅਸਿਸਟੈਂਟ ਦਾ ਕੰਮ ਕਰਨਗੇ।
ਇਸ ਸਮਾਰਟ ਈਅਰਬਡ 'ਚ ਬਲੂਟੂਥ ਤਕਨੀਕ ਨੂੰ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਤੁਸੀਂ ਵੀ ਬਲੂਟੂਥ ਅਨੇਬਲਡ ਸਮਾਰਟਫੋਨ ਨਾਲ ਇਸ ਨੂੰ ਕਨੈੱਕਟ ਕਰਕੇ ਆਸਾਨੀ ਨਾਲ ਚਲਾ ਸਕੋ। ਇਨ੍ਹਾਂ 'ਚ ਛੋਟੀ ਐਲ.ਈ.ਡੀ. ਲਾਈਟ ਦਿੱਤੀ ਜਾਵੇਗੀ ਜੋ ਨੋਟੀਫਿਕੇਸ਼ਨ ਆਦਿ ਨੂੰ ਸ਼ੋਅ ਕਰੇਗੀ। ਇਨ੍ਹਾਂ ਵਾਇਰਲੈੱਸ ਈਅਰਬਡ ਨੂੰ ਕੰਪਨੀ ਸੋਮਵਾਰ (22 ਫਰਵਰੀ) ਨੂੰ MW3 ਪ੍ਰੈੱਸ ਕਾਨਫਰੈਂਸ ਦੌਰਾਨ ਪਹਿਲੀ ਵਾਰ ਪੇਸ਼ ਕਰੇਗੀ।
ਹਾਈਬ੍ਰਿਡ ਹੋਈ ਲੈਕਸਸ ਦੀ ਨਵੀਂ ਸਪੋਟਰਸ ਕਾਰ
NEXT STORY