ਗੈਜੇਟ ਡੈਸਕ- 80 ਤੋਂ ਵੱਧ ਅਖਬਾਰਾਂ ਦਾ ਦੀ ਨੁਮਾਇੰਦਗੀ ਕਰਨ ਵਾਲੇ ਸਪੇਨ ਦੇ ਸੰਗਠਨ ਨੇ ਫੇਸਬੁੱਕ ਦੀ ਮੂਲ ਕੰਪਨੀ ਮੈਟਾ ਦੇ ਖਿਲਾਫ 55 ਕਰੋੜ ਯੂਰੋ (6 ਕਰੋੜ ਡਾਲਰ- ਕਰੀਬ 4600 ਕਰੋੜ ਰੁਪਏ) ਦਾ ਮੁਕੱਦਮਾ ਦਾਇਰ ਕੀਤਾ ਹੈ। ਸੰਗਠਨ ਨੇ ਮੈਟਾ 'ਤੇ ਡਾਟਾ ਸੁਰੱਖਿਆ ਨੂੰ ਲੈ ਕੇ ਯੂਰਪੀ ਸੰਘ ਦੇ ਨਿਯਮਾਂ ਦੀ ਅਣਦੇਖੀ ਕਰਕੇ ਆਨਲਾਈਨ ਵਿਗਿਆਪਨ 'ਚ ਅਣਉਚਿਤ ਮੁਕਾਬਲੇ ਦਾ ਦੋਸ਼ ਲਗਾਇਆ ਹੈ। ਸੰਗਠਨ 'ਚ ਸਪੇਨ ਦੀ ਪ੍ਰਮੁੱਖ ਦੈਨਿਕ ਅਖਬਾਰ ਐੱਲ ਪੇਸ, ਐੱਲ ਮੁੰਡੋ, ਏ.ਬੀ.ਸੀ. ਅਤੇ ਲਾਅ ਵੈਨਗਾਰਡੀਆ ਸਣੇ ਦਰਜਨਾਂ ਅਖਬਾਰਾਂ ਸ਼ਾਮਲ ਹਨ।
ਸੂਚਨਾ ਮੀਡੀਆ ਐਸੋਸੀਏਸ਼ਨ ਨੇ ਕਿਹਾ ਕਿ ਉਸਨੇ ਮੀਡੀਆ ਸੰਗਠਨ ਸੋਸ਼ਲ ਮੀਡੀਆ ਦਿੱਗਜ ਮੈਟਾ ਤੋਂ 4600 ਕਰੋੜ ਰੁਪਏ ਦੀ ਮੰਗ ਕੀਤੀ ਹੈ। ਐਸੋਸੀਏਸ਼ਨ ਨੇ ਮੈਟਾ 'ਤੇ ਯੂਰਪੀ ਸੰਘ ਦੇ ਡਾਟਾ ਸੁਰੱਖਿਆ ਨਿਯਮਾਂ ਦਾ ਵੱਡੇ ਪੱਧਰ 'ਤੇ ਉਲੰਘਣ ਕਰਨ ਦਾ ਦੋਸ਼ ਲਗਾਇਆ। ਇਹ ਨਿਯਮ ਮਈ 2018 ਤੋਂ ਜੁਲਾਈ 2023 ਵਿਚਕਾਰ ਲਾਗੂ ਕੀਤੇ ਗਏ ਸਨ। ਦੋਸ਼ ਹੈ ਕਿ ਮੈਟਾ ਨੇ ਵਿਗਿਆਪਨ ਪ੍ਰੋਫਾਈਲਿੰਗ ਲਈ ਡਾਟਾ ਦੇ ਇਸਤੇਮਾਲ ਲਈ ਨਾਗਰਿਕਾ ਦੀ ਸਹਿਮਤੀ ਦੀ ਲੋੜ ਨੂੰ ਵਾਰ-ਵਾਰ ਨਜ਼ਰਅੰਦਾਜ਼ ਕੀਤਾ ਹੈ। ਕੰਪਨੀ ਨੇ ਇਹ ਕਹਿੰਦੇ ਹੋਏ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਉਸਨੇ ਕਾਗਜ਼ਾਤ ਨਹੀਂ ਦੇਖੇ। ਮੈਟਾ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਪਲੇਟਫਾਰਮ ਪੈਸੇ ਕਮਾਉਣ ਲਈ ਲੰਬੇ ਸਮੇਂ ਤੋਂ ਵਿਵਹਾਰਿਕ ਵਿਗਿਆਪਨ ਦਾ ਇਸਤੇਮਾਲ ਕਰ ਰਹੇ ਹਨ।
WhatsApp New Feature: Facebook ਵਾਂਗ Instagram 'ਤੇ ਸ਼ੇਅਰ ਕਰ ਸਕੋਗੇ Status
NEXT STORY