ਗੈਜੇਟ ਡੈਸਕ– ਅਮਰੀਕੀ ਏਅਰੋਸਪੇਸ ਕੰਪਨੀ ਬੋਇੰਗ ਨੇ ਨੈਕਸਟ ਜਨਰੇਸ਼ਨ ਸੁਪਰਸੋਨਿਕ ਕਮਰਸ਼ੀਅਲ ਏਅਰਕ੍ਰਾਫਟ ਨੂੰ ਤਿਆਰ ਕਰਨ ਦਾ ਫੈਸਲਾ ਕੀਤਾ ਹੈ। ਬੋਇੰਗ ਨੇ ਐਲਾਨ ਕਰਦਿਆਂ ਦੱਸਿਆ ਕਿ ਉਸ ਨੇ ਏਅਰਕ੍ਰਾਫਟ ਨਿਰਮਾਤਾ Aerion ਕੰਪਨੀ ਨਾਲ ਭਾਈਵਾਲੀ ਕੀਤੀ ਹੈ ਅਤੇ ਇਹ ਦੋਵੇਂ ਕੰਪਨੀਆਂ ਮਿਲ ਕੇ Aerion’s AS2 ਸੁਪਰਸੋਨਿਕ ਬਿਜ਼ਨੈੱਸ ਜੈੱਟ ਤਿਆਰ ਕਰਨਗੀਆਂ, ਜੋ ਸਾਰੀਆਂ ਆਧੁਨਿਕ ਸਹੂਲਤਾਂ ਨਾਲ ਘੱਟ ਸਮੇਂ ਵਿਚ ਜ਼ਿਆਦਾ ਦੂਰੀ ਦਾ ਸਫਰ ਤਹਿ ਕਰਨ ਵਿਚ ਮਦਦ ਕਰੇਗਾ। ਇਹ ਬਿਜ਼ਨੈੱਸ ਜੈੱਟ 2023 ਤਕ ਬਣਾ ਲਿਆ ਜਾਵੇਗਾ ਅਤੇ 2025 ਤੋਂ ਸੁਚਾਰੂ ਢੰਗ ਨਾਲ ਕੰਮ ਕਰਨਾ ਸ਼ੁਰੂ ਕਰ ਦੇਵੇਗਾ।
Boeing NeXt ਡਵੀਜ਼ਨ ਦੇ ਵਾਈਸ ਪ੍ਰੈਜ਼ੀਡੈਂਟ ਤੇ ਜਨਰਲ ਮੈਨੇਜਰ ਸਟੀਵ ਨਾਰਡਲੰਡ ਨੇ ਕਿਹਾ ਹੈ ਕਿ ਦੁਨੀਆ ਵਿਚ ਤੇਜ਼ੀ ਨਾਲ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾਉਣ ਲਈ ਬੋਇੰਗ ਸਭ ਤੋਂ ਸੁਰੱਖਿਅਤ ਜਹਾਜ਼ ਬਣਾਉਣ ’ਤੇ ਕੰਮ ਕਰਦਾ ਆਇਆ ਹੈ। ਅਸੀਂ ਸੁਪਰਸੋਨਿਕ ਤਕਨੀਕ ਵਿਚ ਨਿਵੇਸ਼ ਕੀਤਾ ਹੈ। Aerion ਕੰਪਨੀ ਨਾਲ ਭਾਈਵਾਲੀ ਕਰ ਕੇ ਅਸੀਂ ਬਿਲਕੁਲ ਸਹੀ ਟੀਮ ਬਣਾਈ ਹੈ, ਜੋ ਭਵਿੱਖ ਵਿਚ ਸੁਪਰਸੋਨਿਕ ਉਡਾਣ ਭਰਨ ’ਚ ਮਦਦ ਕਰੇਗੀ।
Ertiga ਨੂੰ ਮਿਲੇਗਾ ਨਵਾਂ ਡੀਜ਼ਲ ਇੰਜਣ, ਜਲਦ ਹੋਵੇਗੀ ਲਾਂਚ
NEXT STORY