ਜਲੰਧਰ - ਘਰੇਲੂ ਸਮਾਰਟਫੋਨ ਨਿਰਮਾਤਾ ਕੰਪਨੀ ਸਵਾਈਪ ਟੈਕਨਾਲੋਜੀ ਨੇ ਬੇਹੱਦ ਹੀ ਕਿਫਾਇਤੀ ਸਮਾਰਟਫੋਨ ਕਨੈਕਟ ਗ੍ਰੈਂਡ ਦੀ ਕੀਮਤ 2,799 ਰੁਪਏ ਹੈ ਅਤੇ ਐਕਸਕਲੂਸਿਵ ਤੌਰ 'ਤੇ ਈ-ਕਾਮਰਸ ਸ਼ਾਪਕੂਲਜ਼ 'ਤੇ ਮਿਲੇਗਾ। ਸਵਾਈਪ ਕਨੈਕਟ ਗ੍ਰੈਂਡ 'ਚ 5 ਇੰਚ ਦਾ ਐੱਫ. ਡਬਲਯੂ. ਵੀ. ਜੀ. ਏ. ਹੈ। ਇਸ 'ਚ 1.2 ਗੀਗਾਹਟਰਜ਼ ਕਵਾਡ-ਕੋਰ ਪ੍ਰੋਸੈਸਰ ਦਾ ਇਸਤੇਮਾਲ ਹੋਇਆ ਹੈ ਅਤੇ ਨਾਲ ਹੀ ਮੌਜੂਦ ਹੈ 1ਜੀਬੀ ਰੈਮ। ਇਹ ਐਂਡਰਾਇਡ 6.0 ਮਾਰਸ਼ਮੈਲੋ 'ਤੇ ਚੱਲੇਗਾ। ਇਨਬਿਲਟ ਸਟੋਰੇਜ 8ਜੀਬੀ ਹੈ ਅਤੇ ਜ਼ਰੂਰਤ ਪੈਣ 'ਤੇ ਤੁਸੀਂ 32ਜੀਬੀ ਤੱਕ ਦਾ ਮਾਈਕ੍ਰੋ ਐੱਸ. ਡੀ. ਕਾਰਡ ਇਸਤੇਮਾਲ ਕਰ ਸਕਣਗੇ। ਇਹ ਇਕ 3ਜੀ ਡਿਊਲ ਸਿਮ ਫੋਨ ਹੈ।
ਇਸ 'ਚ 5 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਫਰੰਟ ਕੈਮਰੇ ਦਾ ਸੈਂਸਰ 2 ਮੈਗਾਪਿਕਸਲ ਦਾ ਹੈ। ਕਨੈਕਟੀਵਿਟੀ ਫੀਚਰ 'ਚ 3ਜੀ, ਵਾਈ-ਫਾਈ 802.11 ਬੀ/ਜੀ/ਐੱਨ, ਜੀ. ਪੀ. ਐੱਸ., ਬਲੂਟੁਥ ਅਤੇ ਯੂ. ਐੱਸ. ਬੀ. ਕਨੈਕਟੀਵਿਟੀ ਸ਼ਾਮਲ ਹੈ। ਹੈਂਡਸੈੱਟ ਦਾ ਵਜਨ 105 ਗ੍ਰਾਮ ਹੈ ਅਤੇ ਵਜਨ 7.15x0.84x14.3 ਸੈਂਟੀਮੀਟਰ ਹੈ। ਪਾਵਰ ਲਈ 2500 ਐੱਮ. ਏ. ਐੱਚ. ਦੀ ਬੈਟਰੀ ਦਾ ਇਸਤੇਮਾਲ ਹੋਇਆ ਹੈ। ਇਸ ਦੇ ਬਾਰੇ 'ਚ 8-10 ਘੰਟੇ ਤੱਕ ਦੇ ਟਾਕਟਾਈਮ ਅਤੇ 180 ਘੰਟੇ ਤੱਕ ਦੇ ਸਟੈਂਡਬਾਏ ਟਾਈਮ ਦਾ ਦਾਅਵਾ ਕੀਤਾ ਗਿਆ ਹੈ। ਇਸ ਕੰਪਨੀ ਨੇ ਹਾਲ ਹੀ 'ਚ ਐਲੀਟ ਮੈਕਸ ਸਮਾਰਟਫੋਨ ਲਾਂਚ ਕੀਤਾ ਸੀ ਅਤੇ ਕੰਪਨੀ ਦੀ ਐਲੀਟ ਸੀਰੀਜ਼ ਦਾ ਹੈਂਡਸੈੱਟ ਹੈ। ਸਵਾਈਪ ਮੈਕਸ ਦੀ ਕੀਮਤ 10,999 ਰੁਪਏ ਹੈ।
24 ਘੰਟੇ ਦੇ ਅੰਦਰ Nokia 6 ਦੀ ਹੋਈ ਲੱਖਾਂ 'ਚ ਰਜਿਸਟਰੇਸ਼ਨ : ਰਿਪੋਰਟ
NEXT STORY