ਜਲੰਧਰ— ਜੇਕਰ ਤੁਹਾਡਾ ਵੀ ਟਵਿਟਰ ਅਕਾਊਂਟ ਹੈ ਤਾਂ ਜ਼ਰਾ ਸਾਵਧਾਨ ਹੋ ਜਾਓ। ਕਰੀਬ 2,500 ਤੋਂ ਜ਼ਿਆਦਾ ਯੂਜ਼ਰਸ ਦੇ ਅਕਾਊਂਟਸ ਨੂੰ ਐਡਲਟ ਡੇਟਿੰਗ ਅਤੇ ਸੈਕਸ ਵੈੱਬਸਾਈਟ ਦੇ ਨਾਲ ਲਿੰਕ ਕੀਤਾ ਗਿਆ ਹੈ। ਇਸ ਗੱਲ ਦੀ ਜਾਣਕਾਰੀ ਸਾਈਬਰ ਸਕਿਓਰਿਟੀ ਲੀਡਰ ਸਿਮੈਂਟੇਕ ਨੇ ਦਿੱਤੀ ਹੈ।
ਰਿਪੋਰਟ ਮੁਤਾਬਕ ਬਹੁਤ ਸਾਰੇ ਬਾਯੀ-ਪ੍ਰੋਫਾਇਲ ਅਕਾਊਂਟਸ ਇਸ ਹੈਕਿੰਗ ਦਾ ਸ਼ਿਕਾਰ ਹੋਏ ਹਨ ਜਿਨ੍ਹਾਂ 'ਚੋਂ Chromeo, ਟੈਲੀਗ੍ਰਾਫ 'ਚ ਕੰਮ ਕਰਨ ਵਾਲਾ ਜਰਨਲਿਸਟ, ਸਟੈਂਡਅਪ ਕਾਮੇਡੀਅਨ Azeem Banatwala, ਨਿਊਯਾਰਕ ਟਾਈਮਸ ਦੇ ਸਾਬਕਾ ਰਿਪੋਰਟ David Carr ਦਾ ਟਿਵਟਰ ਅਕਾਊਂਟ ਵੀ ਸ਼ਾਮਲ ਹੈ।
ਹੈਕਰ ਨੇ ਅਡਲਟ ਸਾਈਟਸ ਨੂੰ ਪ੍ਰਮੋਟ ਕਰਨ ਲਈ ਪ੍ਰੋਫਾਇਲ ਫੋਟੋ ਅਤੇ ਆਮ ਜਾਣਕਾਰੀ ਨੂੰ ਵੀ ਬਦਲ ਦਿੱਤਾ। ਸਿਮੈਂਟੇਕ ਦਾ ਮੰਨਣਾ ਹੈ ਕਿ ਜੋ ਅਪਰਾਧੀ ਇਸ ਲਈ ਜ਼ਿੰਮੇਵਾਰ ਹੈ ਉਹ ਹਰ ਵਿਅਕਤੀ ਨਾਲ ਡੇਟਿੰਗ ਸਾਈਟ 'ਤੇ ਜਾਣ ਲਈ 4 ਡਾਲਰ ਕਮਾ ਰਿਹਾ ਹੈ।
ਭਾਰਤ ਬਣਿਆ ਦੁਨੀਆ ਦਾ ਪੰਜਵਾਂ ਈ-ਕਚਰਾ ਉਦਪਾਦਕ
NEXT STORY