ਆਟੋ ਡੈਸਕ– ਪਿਛਲੇ ਕਾਫੀ ਸਮੇਂ ਤੋਂ ਚਰਚਾ ’ਚ ਚੱਲ ਰਹੀ ਟਾਟਾ ਮੋਟਰਸ ਦੀ ਮਾਈਕ੍ਰੋ-ਐੱਸ.ਯੂ.ਵੀ. ‘ਪੰਚ’ ਦਾ ਟੀਜ਼ਰ ਲਾਂਚ ਹੋ ਗਿਆ ਹੈ। ਪਹਿਲਾਂ ਇਸ ਦੇ ਨਾਂ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਸੀ ਪਰ ਆਖਿਰਕਾਰ ਇਸ ਦਾ ਨਾਂ ਵੀ ਸਾਡੇ ਸਾਹਮਣੇ ਹੈ। ਟਾਟਾ ਮੋਟਰਸ ਪਹਿਲਾਂ ਹੀ ਆਪਣੀ ਇਸ ਮਾਈਕ੍ਰੋ-ਐੱਸ.ਯੂ.ਵੀ. ਬਾਰੇ ਕਾਫੀ ਡਿਟੇਲ ਸਾਂਝੀ ਕਰ ਚੁੱਕੀ ਸੀ ਪਰ ਟੀਜ਼ਰ ਆਉਣ ਤੋਂ ਬਾਅਦ ਕੁਝ ਹੋਰ ਫੀਚਰਜ਼ ਸਾਹਮਣੇ ਆਏ ਹਨ ਤਾਂ ਅੱਜ ਅਸੀਂ ਟਾਟਾ ਪੰਚ ਦੇ ਇਨ੍ਹਾਂ ਹੀ ਫੀਚਰਜ਼ ਬਾਰੇ ਗੱਲ ਕਰਨ ਵਾਲੇ ਹਾਂ। ਕੰਪਨੀ ਵਲੋਂ ਜੋ ਜਾਣਕਾਰੀ ਮਿਲੀ ਹੈ ਉਸ ਦੇ ਆਧਾਰ ’ਤੇ ਇਸ ਦੇ ਕਨਫਰਮ ਫੀਚਰ ਅਤੇ ਇਸ ਦੇ ਰਾਈਵਲ ਅਤੇ ਜਿਸ ਪਲੇਟਫਾਰਮ ’ਤੇ ਇਹ ਬੇਸਡ ਹੈ ਉਸ ਆਧਾਰ ’ਤੇ ਇਸ ਦੇ ਸੰਭਾਵਿਤ ਫੀਚਰਜ਼ ਬਾਰੇ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ।
ਕੰਪਨੀ ਨੇ ਜੋ ਟੀਜ਼ਰ ਲਾਂਚ ਕੀਤਾ ਹੈ ਉਸ ਵਿਚ ਗੱਡੀ ਦੀ ਸਾਈਡ, ਫਰੰਟ ਅਤੇ ਰੀਅਰ ਤਿੰਨੋਂ ਹਿੱਸੇ ਨਜ਼ਰ ਆ ਰਹੇ ਹਨ। ਗੱਲ ਕਰੀਏ ਇਸ ਦੀ ਫਰੰਟ ਲੁੱਕ ਦੀ ਤਾਂ ਇਸ ਦੀਆਂ ਡੇਅ ਟਾਈਮ ਰਨਿੰਗ ਲਾਈਟਾਂ ਅਤੇ ਇਸ ਦਾ ਚੌੜਾ ਬੋਨਟ ਬਹੁਤ ਹੱਦ ਤਕ ਟਾਟਾ ਦੀ ਹੈਰੀਅਰ ਨਾਲ ਮਿਲਦਾ-ਜੁਲਦਾ ਹੈ। ਇਸ ਦੀ ਗਰਿੱਲ ਇਸ ਦੀ ਲੁੱਕ ਨੂੰ ਹੋਰ ਵੀ ਜ਼ਿਾਆਦਾ ਸ਼ਾਨਦਾਰ ਬਣਾਉਂਦੀ ਹੈ।
ਇਸ ਗੱਡੀ ਨੂੰ ਕੰਪਨੀ ਨੇ ਐਲਫਾ ਏ.ਆਰ.ਸੀ. ਪਲੇਟਫਾਰਮ ’ਤੇ ਤਿਆਰ ਕੀਤਾ ਹੈ। ਇਸ ਤੋਂ ਪਹਿਲਾਂ ਇਸੇ ਪਲੇਟਫਾਰਮ ’ਤੇ ਟਾਟਾ ਨੇ ਅਲਟ੍ਰੋਸ ਨੂੰ ਵੀ ਲਾਂਚ ਕੀਤਾ ਸੀ। ਅਲਟ੍ਰੋਸ ਉਹੀ ਕਾਰ ਹੈ ਜਿਸ ਨੂੰ ਗਲੋਬਲ ਐੱਨ.ਸੀ.ਓ.ਪੀ. ਕ੍ਰੈਸ਼ ਟੈਸਟ ’ਚ 5 ਸਟਾਰ ਮਿਲੇ ਸਨ। ਇਕ ਗੱਲ ਤਾਂ ਸਾਫ ਹੈ ਕਿ ਸੇਫਟੀ ਫੀਚਰਜ਼ ਦੇ ਮਾਮਲੇ ’ਚ ਇਹ ਕਾਰ ਵੀ ਜ਼ਬਰਦਸਤ ਰਹਿਣ ਵਾਲੀ ਹੈ। ਟਾਟਾ ਮੋਟਰਸ ਵੀ ਇਹ ਦਾਅਵਾ ਕਰ ਰਹੀ ਹੈ ਕਿ ਪੰਚ ਸੇਫਟੀ ਫੀਚਰਜ਼ ਦੇ ਲਿਹਾਜ ਨਾਲ ਭਾਰਤ ਦੀਆਂ ਸਭ ਤੋਂ ਸੁਰੱਖਿਅਤ ਕਾਰਾਂ ’ਚੋਂ ਇਕ ਹੋਵੇਗੀ। ਇਸ ਵਿਚ ਡਿਊਲ ਫਰੰਟ ਏਅਰਬੈਗ, ਏ.ਬੀ.ਐੱਸ. ਦੇ ਨਾਲ ਈ.ਬੀ.ਡੀ. ਵਰਗੇ ਸੇਫਟੀ ਫੀਚਰਜ਼ ਵੀ ਹੋ ਸਕਦੇ ਹਨ।
ਕੰਪਨੀ ਨੇ ਇਸ ਦੀ ਲਾਂਚ ਤਾਰੀਖ ਬਾਰੇ ਤਾਂ ਅਜੇ ਜਾਣਕਾਰੀ ਨਹੀਂ ਦਿੱਤੀ ਪਰ ਆਉਣ ਵਾਲੇ ਦਿਨਾਂ ’ਚ ਇਹ ਵੀ ਸਾਫ ਹੋ ਜਾਵੇਗਾ ਕਿ ਇਹ ਗੱਡੀ ਕਦੋਂ ਤਕ ਬਾਜ਼ਾਰ ’ਚ ਦਸਤਕ ਦੇਵੇਗੀ। ਫਿਲਹਾਲ ਇਸ ਦੀ ਅਣਅਧਿਕਾਰਤ ਬੁਕਿੰਗ ਚੱਲ ਰਹੀ ਹੈ। ਜਿਸ ਦੀ ਜਾਣਕਾਰੀ ਤੁਸੀਂ ਨਜ਼ਦੀਕੀ ਟਾਟਾ ਸ਼ੋਅਰੂਮ ਤੋਂ ਲੈ ਸਕਦੇ ਹੋ।
ਵਟਸਐਪ ਬਿਜ਼ਨੈੱਸ ਐਪ ’ਚ ਆ ਰਿਹੈ ਨਵਾਂ ਫੀਚਰ, ਦੁਕਾਨ-ਸਰਵਿਸ ਬਾਰੇ ਕਰ ਸਕੋਗੇ ਸਰਚ
NEXT STORY