ਨਵੀਂ ਦਿੱਲੀ - ਟਾਟਾ ਮੋਟਰਜ਼ ਨੇ ਇਕੋ ਸਮੇਂ 17 ਨਵੇਂ ਟਰੱਕ ਲਾਂਚ ਕੀਤੇ ਹਨ, ਜਿਨ੍ਹਾਂ ’ਚ 5 ਇਲੈਕਟ੍ਰਿਕ ਟਰੱਕ ਸ਼ਾਮਲ ਹਨ। ਟਾਟਾ ਮੋਟਰਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਮੈਨੇਜਿੰਗ ਡਾਇਰੈਕਟਰ ਗਿਰੀਸ਼ ਵਾਗ ਅਤੇ ਉਪ ਪ੍ਰਧਾਨ ਤੇ ਟਰੱਕ ਕਾਰੋਬਾਰ ਦੇ ਮੁਖੀ ਰਾਜੇਸ਼ ਕੌਲ ਨੇ ਇੱਥੇ ਭਾਰਤ ਮੰਡਪਮ ’ਚ ਇਨ੍ਹਾਂ ਟਰੱਕਾਂ ਨੂੰ ਲਾਂਚ ਕੀਤਾ।
ਸਿਗਨਾ, ਪ੍ਰਾਈਮਾ, ਅਲਟਰਾ ਅਤੇ ਅਜ਼ੂਰਾ ਦੇ ਨਾਂ ਨਾਲ ਪੇਸ਼ ਕੀਤੇ ਇਹ ਟਰੱਕ ਪਹਿਲਾਂ ਦੇ ਮੁਕਾਬਲੇ 1.8 ਟਨ ਤੱਕ ਜ਼ਿਆਦਾ ਭਾਰ ਢੋਹਣ ਦੀ ਸਮਰੱਥਾ ਰੱਖਦੇ ਹਨ ਅਤੇ ਕੰਪਨੀ ਦਾ ਦਾਅਵਾ ਹੈ ਕਿ ਵੱਖ-ਵੱਖ ਵਰਤੋਂ ’ਚ ਇਹ 30 ਫੀਸਦੀ ਤੱਕ ਜ਼ਿਆਦਾ ਮੁਨਾਫਾ ਦੇਣ ਦੇ ਸਮਰੱਥ ਹਨ।
ਕੰਪਨੀ ਨੇ ਇਸ ਵਾਰ ਸੁਰੱਖਿਆ (ਸੇਫਟੀ) ’ਤੇ ਵਿਸ਼ੇਸ਼ ਧਿਆਨ ਦਿੱਤਾ ਹੈ ਅਤੇ ਕੈਬਿਨ ਸੇਫਟੀ ਲਈ ਸਖਤ ਯੂਰਪੀਅਨ ਮਿਆਰ ਈ. ਸੀ. ਈ. ਆਰ29.03 ਦੀ ਪਾਲਣਾ ਕੀਤੀ ਗਈ ਹੈ। ਇਸ ਤੋਂ ਇਲਾਵਾ ਇਹ ਸਾਰੇ ਟਰੱਕ ਐਡਵਾਂਸਡ ਡ੍ਰਾਈਵਰ ਅਸਿਸਟੈਂਸ ਸਿਸਟਮਜ਼ (ਏ. ਡੀ. ਏ. ਐੱਸ.) ਦੇ ਲੈਵਲ-2 ਨਾਲ ਲੈਸ ਹਨ, ਜੋ ਦੁਰਘਟਨਾਵਾਂ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ।
ਸਕੋਡਾ ਆਟੋ ਇੰਡੀਆ ਨੇ ਨਵੀਂ ਕੁਸ਼ਾਕ ਕੀਤੀ ਲਾਂਚ, ਫੀਚਰਜ਼ ਤੇ ਸੇਫਟੀ ’ਚ ਵੱਡਾ ਅਪਗ੍ਰੇਡ
NEXT STORY