ਗੈਜੇਟ ਡੈਸਕ– ਦੇਸ਼ ਦੀ ਸਭ ਤੋਂ ਵੱਡੀ ਡੀ.ਟੀ.ਐੱਚ. ਕੰਪਨੀ ਟਾਟਾ ਸਕਾਈ ਆਪਣੇ ਗਾਹਕਾਂ ਲਈ ਖ਼ਾਸ ਪੇਸ਼ਕਸ਼ ਲੈ ਕੇ ਆਈ ਹੈ। ਇਸ ਨਵੀਂ ਪੇਸ਼ਕਸ਼ ਤਹਿਤ 1 ਸਾਲ ਦੀ ਇਕੱਠੀ ਸਬਸਕ੍ਰਿਪਸ਼ਨ ਲੈਣ ਵਾਲੇ ਗਾਹਕਾਂ ਨੂੰ 2 ਮਹੀਨਿਆਂ ਦੀ ਰੀਚਾਰਜ ਰਾਸ਼ੀ ਕੈਸ਼ਬੈਕ ਦੇ ਰੂਪ ’ਚ ਵਾਪਸ ਮਿਲ ਜਾਵੇਗੀ। ਗਾਹਕਾਂ ਨੂੰ ਇਸ ਪੇਸ਼ਕਸ਼ ਦਾ ਫਾਇਦਾ ਲੈਣ ਲਈ ਆਈ.ਸੀ.ਆਈ.ਸੀ.ਆਈ. ਬੈਂਕ ਦੇ ਕ੍ਰੈਡਿਟ ਜਾਂ ਡੈਬਿਟ ਕਾਰਡ ਰਾਹੀਂ ਰੀਚਾਰਜ ਕਰਵਾਉਣਾ ਹੋਵੇਗਾ।
7 ਦਿਨਾਂ ਦੇ ਅੰਦਰ ਮਿਲੇਗਾ ਕੈਸ਼ਬੈਕ
ਟਾਟਾ ਸਕਾਈ ਦਾ ਇਹ ਆਫਰ 31 ਅਕਤੂਬਰ 2020 ਤਕ ਯੋਗ ਹੈ, ਇਹ ਸਿਰਫ ਕੰਪਨੀ ਦੀ ਵੈੱਬਸਾਈਟ ਅਤੇ ਮੋਬਾਇਲ ਐਪ ਰਾਹੀਂ ਕੀਤੇ ਗਏ ਰੀਚਾਰਜ ਲਈ ਹੀ ਯੋਗ ਹੋਵੇਗਾ। ਕੈਸ਼ਬੈਕ ਰਾਸ਼ੀ ਗਾਹਕ ਦੇ ਖਾਤੇ ’ਚ 7 ਦਿਨਾਂ ਦੇ ਅੰਦਰ ਹੀ ਪਾ ਦਿੱਤੀ ਜਾਵੇਗੀ।
ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ, ਟਾਟਾ ਸਕਾਈ ਦਾ ਅਜਿਹਾ ਹੀ ਇਕ ਪਲਾਨ ਬੈਂਕ ਆਫ ਬੜੌਦਾ ਦੇ ਕ੍ਰੈਡਿਟ ਕਾਰਡ ਲਈ ਵੀ ਦਿੱਤਾ ਜਾ ਰਿਹਾ ਹੈ। ਇਹ ਆਫਰ 30 ਨਵੰਬਰ ਤਕ ਲਈ ਯੋਗ ਹੈ। ਆਫਰ ਨਾਲ ਜੁੜੀ ਹੋਰ ਜ਼ਿਆਦਾ ਜਾਣਕਾਰੀ ਪਾਉਣ ਲਈ ਤੁਸੀਂ ਕੰਪਨੀ ਦੀ ਵੈੱਬਸਾਈਟ ’ਤੇ ਜਾ ਸਕਦੇ ਹੋ। ਧਿਆਨ ਰਹੇ ਕਿ ਇਹ ਆਫਰ ਟਾਟਾ ਸਕਾਈ ਅਕਾਊਂਟ ਦੇ ਐਕਟਿਵੇਸ਼ਨ ਵਾਲੇ ਦਿਨ ਕਰਵਾਏ ਗਏ ਰੀਚਾਰਜ ਲਈ ਉਪਲੱਬਧ ਨਹੀਂ ਹੈ।
ਲੈਪਟਾਪ ਖ਼ਰੀਦਣ ਦਾ ਸੁਨਹਿਰੀ ਮੌਕਾ, ਮਿਲੇਗੀ 35 ਹਜ਼ਾਰ ਰੁਪਏ ਤਕ ਦੀ ਛੋਟ
NEXT STORY