ਆਟੋ ਡੈਸਕ- Tata Tiago XZ+ ਭਾਰਤ 'ਚ ਲਾਂਚ ਹੋ ਚੁਕੀ ਹੈ। ਭਾਰਤ ਦੀ ਦਿੱਗਜ ਕਾਰ ਨਿਰਮਾਤਾ ਕੰਪਨੀ ਨੇ ਆਪਣੀ ਐਂਟਰੀ ਲੈਵਲ ਹੈਚਬੈਕ Tiago ਦੇ ਟਾਪ ਮਾਡਲ ਟਾਟਾ ਟਿਆਗੋ ਐੱਕਸ ਜ਼ੈੱਡ ਪਲੱਸ ਨੂੰ ਕਈ ਬਿਹਤਰ ਫੀਚਰਸ ਦੇ ਨਾਲ ਲਾਂਚ ਕੀਤਾ ਹੈ।
ਟਾਟਾ ਟਿਆਗੋ ਐੱਕਸ ਜ਼ੈੱਡ ਪਲੱਸ 'ਚ 15-ਇੰਚ ਦਾ ਡਿਊਲ ਅਲੌਏ ਵ੍ਹੀਲਸ ਦਿੱਤੇ ਗਏ ਹਨ। ਹਾਲਾਂਕਿ ਇਹ ਸਿਰਫ ਪੈਟਰੋਲ ਵੇਰੀਐਂਟ 'ਚ ਉਪਲੱਬਧ ਹੈ। ਇਸ ਦੀ ਗਰਿਲ ਤੇ ਪ੍ਰੋਜੈਕਟਰ ਹੈੱਡਲਾਈਟਸ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਕਾਰ ਦੇ ਐਕਸਟੀਰੀਅਰ ਨੂੰ ਥੋੜ੍ਹਾ ਕਾਸਮੈਟਿਕ ਚੇਂਜ ਦਿੱਤਾ ਗਿਆ ਹੈ। ਇਸ ਦੇ ਇੰਟੀਰੀਅਰ ਦੀ ਗੱਲ ਕਰੀਏ ਤਾਂ ਇਸ 'ਚ Harman ਦਾ 7-ਇੰਚ ਦੀ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ, ਜੋ ਐਂਡ੍ਰਾਇਡ ਆਟੋ ਤੇ ਐਪਲ ਕਾਰ ਪਲੇਅ ਨੂੰ ਸਪੋਰਟ ਕਰਦਾ ਹੈ। ਨਵੀਂ Tata Tiago 'ਚ FATC, ਕਲਾਇਮੇਟ ਕੰਟਰੋਲ, ORVMs ਦੇ ਨਾਲ ਪਾਵਰ-ਫੋਲਡਿੰਗ ਵਿੰਗ ਮਿਰਰਸ ਦਿੱਤੇ ਗਏ ਹਨ।
ਕਲਰ ਵੇਰੀਐਂਟ
Tata ਨੇ Tiago XZ+ ਨੂੰ ਦੋ ਕਲਰ ਵੇਰੀਐਂਟ 'ਚ ਲਾਂਚ ਕੀਤਾ ਹੈ । ਇਸ 'ਚ ਕੈਨਯਾਨ ਓਰੇਂਜ ਤੇ ਓਸ਼ਿਅਨ ਬਲੂ ਸ਼ਾਮਿਲ ਹੈ।
Tata Tiago XZ+ ਦੇ ਪੈਟਰੋਲ ਵੇਰੀਐਂਟ ਦੇ ਸਿੰਗਲ ਟੋਨ ਕਲਰ ਦੀ ਕੀਮਤ 5.57 ਲੱਖ ਰੁਪਏ ਹੈ। ਡਿਊਲ ਟੋਨ ਕਲਰ ਵੇਰੀਐਂਟ ਦੀ ਕੀਮਤ 6.4 ਲੱਖ ਰੁਪਏ ਹੈ।
Tata Tiago XZ+ ਦੇ ਡੀਜਲ ਵੇਰੀਐਂਟ ਦੇ ਸਿੰਗਲ ਟੋਨ ਕਲਰ ਦੀ ਕੀਮਤ 6.31 ਲੱਖ ਰੁਪਏ ਹੈ। ਡਿਊਲ ਟੋਨ ਕਲਰ ਵੇਰੀਐਂਟ ਦੀ ਕੀਮਤ 6.38 ਲੱਖ ਰੁਪਏ ਹੈ।
ਪਰਫਾਰਮੈਂਸ
ਨਵੀਂ ਟਾਟਾ ਟਿਆਗੋ ਐੱਕਸ ਜ਼ੈੱਡ ਪਲੱਸ ਨੂੰ ਪੈਟਰੋਲ ਤੇ ਡੀਜਲ ਦੇ ਦੋ ਵੇਰੀਐਂਟ 'ਚ ਲਾਂਚ ਕੀਤੀ ਗਈ ਹੈ। ਇਹ ਕਾਰ 1.2-ਲਿਟਰ ਰੇਵੋਟਰਾਨ ਪੈਟਰੋਲ ਇੰਜਣ ਤੇ 1.5-ਲਿਟਰ ਰੇਵੋਟਾਰ ਕਿਊ ਡੀਜ਼ਲ ਇੰਜਣ 'ਚ ਉਪਲੱਬਧ ਹੈ। 1.2-ਲਿਟਰ ਰੇਵੋਟਰਾਨ ਪੈਟਰੋਲ ਇੰਜਣ 85hp ਦੀ ਮੈਕਸਿਮਮ ਪਾਵਰ ਜੇਨਰੇਟ ਕਰੇਗਾ। ਤਾਂ ਉਹੀ 1.5-ਲਿਟਰ ਰੇਵੋਟਾਰ ਕਿਊ ਡੀਜਲ ਇੰਜਣ 70hp ਦੀ ਪਾਵਰ ਪੈਦਾ ਕਰੇਗਾ। ਦੋਨਾਂ ਹੀ ਵੇਰੀਐਂਟ 5-ਸਪੀਡ ਮੈਨੂਅਲ ਗਿਅਰਬਾਕਸ ਟਰਾਂਸਮਿਸ਼ਨ ਨਾਲ ਲੈਸ ਹੈ। ਇਸ ਤੋਂ ਇਲਾਵਾ ਗਾਹਕਾਂ ਨੂੰ ਇਸ ਕਾਰ 'ਤੇ 1M“ ਦਾ ਵੀ ਆਪਸ਼ਨ ਉਪਲੱਬਧ ਹੈ।
ਵਟਸਐਪ ਨੇ iPhones ’ਚੋਂ ਹਟਾਇਆ ਸਟਿਕਰਜ਼ ਦਾ ਇਹ ਖਾਸ ਫੀਚਰ
NEXT STORY