ਜਲੰਧਰ- ਟਾਟਾ ਸੰਜ਼ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਜਾਪਾਨ ਦੀ ਦੂਰਸੰਚਾਰ ਕੰਪਨੀ ਐੱਨ. ਟੀ. ਟੀ. ਡੋਕੋਮੋ ਦੇ ਨਾਲ 2 ਸਾਲ ਪੁਰਾਣੇ ਦੂਰਸੰਚਾਰ ਖੇਤਰ ਦੇ ਸਾਂਝੇ ਵਿਵਾਦ ਨੂੰ ਸੁਲਝਾਉਣ ਲਈ 1.18 ਅਰਬ ਡਾਲਰ ਦਾ ਭੁਗਤਾਨ ਕਰਨ ਲਈ ਤਿਆਰ ਹੈ।
ਟਾਟਾ ਸੰਜ਼ ਨੇ ਬਿਆਨ 'ਚ ਕਿਹਾ ਕਿ ਲੰਡਨ ਕੋਰਟ ਆਫ ਇੰਟਰਨੈਸ਼ਨਲ ਆਰਬਿਟਰੇਸ਼ਨ (ਐੱਲ. ਸੀ. ਆਈ. ਏ.) ਦੇ 22 ਜੂਨ, 2016 ਦੇ ਜਾਪਾਨੀ ਕੰਪਨੀ ਦੇ ਪੱਖ 'ਚ ਦਿੱਤੇ ਗਏ ਫੈਸਲੇ ਦੇ ਤਹਿਤ ਉਸ ਦੀ ਇਸ ਮੁਆਵਜ਼ੇ ਦੇ ਭੁਗਤਾਨ ਨੂੰ ਲੈ ਕੇ ਐੱਨ. ਟੀ. ਟੀ. ਡੋਕੋਮੋ ਦੇ ਨਾਲ ਸਹਿਮਤੀ ਬਣ ਗਈ ਹੈ। ਟਾਟਾ ਸੰਜ਼ ਨੇ ਕਿਹਾ ਕਿ ਟਾਟਾ ਸਮੂਹ ਦੀ ਲੰਮੇ ਸਮੇਂ ਤੋਂ ਬਣੀਆਂ ਸੰਧੀ ਵਚਨਬੱਧਤਾਵਾਂ ਨੂੰ ਨਿਭਾਉਣ ਦੇ ਰਿਕਾਰਡ ਦੇ ਹਿਸਾਬ ਨਾਲ ਉਹ ਇਹ ਕਦਮ ਚੁੱਕ ਰਹੀ ਹੈ। ਦੋਵਾਂ ਧਿਰਾਂ ਨੇ ਇਸ ਬਾਰੇ 'ਚ ਸਾਂਝੇ ਰੂਪ ਨਾਲ ਦਿੱਲੀ ਉੱਚ ਅਦਾਲਤ 'ਚ ਅਪੀਲ ਕੀਤੀ ਅਤੇ ਅਦਾਲਤ ਵੱਲੋਂ ਉਨ੍ਹਾਂ ਦਰਮਿਆਨ ਵਿਵਾਦ ਸੁਲਝਾਉਣ ਲਈ ਬਣੀ ਸਹਿਮਤੀ ਦੀਆਂ ਸ਼ਰਤਾਂ ਮੰਨਣ ਲਈ ਕਿਹਾ ਹੈ।
ਪਿਛਲੇ ਸਾਲ ਸਤੰਬਰ 'ਚ ਟਾਟਾ ਸੰਜ਼ ਨੇ ਉੱਚ ਅਦਾਲਤ 'ਚ ਪਟੀਸ਼ਨ ਦਰਜ ਕਰ ਕੇ 1.17 ਅਰਬ ਡਾਲਰ ਦੇ ਮੁਆਵਜ਼ਾ ਭੁਗਤਾਨ ਹੁਕਮ ਦੇ ਬਦਲਣ ਨੂੰ ਰੋਕਣ ਦੀ ਅਪੀਲ ਕੀਤੀ ਸੀ ।
ਟਾਟਾ ਦਾ ਹੋ ਸਕਦੈ ਰਿਲਾਇੰਸ ਇਨਫੋਕਾਮ 'ਚ ਰਲੇਵਾਂ
ਡੋਕੋਮੋ ਦੇ ਨਾਲ ਵਿਵਾਦ ਸੁਲਝਣ ਤੋਂ ਬਾਅਦ ਟਾਟਾ ਟੈਲੀਸਰਵਿਸ ਦਾ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਇਨਫੋਕਾਮ 'ਚ ਰਲੇਵਾਂ ਹੋ ਸਕਦਾ ਹੈ। ਜਿਓ ਨਾਲ ਟੱਕਰ ਲੈਣ ਲਈ ਭਾਰਤੀ ਟੈਲੀਕਾਮ ਕੰਪਨੀਆਂ ਕਈ ਨਵੇਂ-ਨਵੇਂ ਆਫਰ ਲੈ ਕੇ ਆ ਰਹੀਆਂ ਹਨ। ਇਸ ਨਾਲ ਕਈ ਕੰਪਨੀਆਂ ਦੀ ਵਿੱਤੀ ਹਾਲਤ 'ਤੇ ਵੀ ਬੁਰਾ ਅਸਰ ਪਿਆ ਹੈ। ਅਜੇ ਹਾਲ ਹੀ 'ਚ ਏਅਰਟੈੱਲ ਨੇ ਆਪਣੇ ਸਾਰੇ ਖਪਤਕਾਰਾਂ ਲਈ ਮੁਫਤ ਰੋਮਿੰਗ ਦਾ ਐਲਾਨ ਕੀਤਾ ਹੈ। ਆਰ-ਕਾਮ ਦੇ ਮਾਲਕ ਅਨਿਲ ਅੰਬਾਨੀ ਨੇ ਟਾਟਾ ਸੰਜ਼ ਦੇ ਨਵੇਂ ਚੇਅਰਮੈਨ ਐੱਨ. ਚੰਦਰਸ਼ੇਖਰਨ ਨਾਲ ਇਸ ਸੰਬੰਧ 'ਚ ਗੱਲ ਕੀਤੀ ਹੈ ਅਤੇ ਕਿਹਾ ਹੈ ਕਿ ਜਿਓ ਨਾਲ ਮੁਕਾਬਲਾ ਕਰਨ ਲਈ ਸਾਨੂੰ ਇਕੱਠਿਆਂ ਹੋਣਾ ਚਾਹੀਦਾ ਹੈ।
MWC 2017: ਜਨਰਲ ਮੋਬਾਇਲ GM6 Android One ਸਮਾਰਟਫੋਨ ਹੋਇਆ ਲਾਂਚ
NEXT STORY