ਜਲੰਧਰ : ਤੇਜ਼ੀ ਨਾਲ ਵਿਕਾਸ ਕਰ ਰਹੀ ਮੋਬਾਇਲ ਕਮਿਊਨੀਕੇਸ਼ਨ ਐਪ ਟਰੂਕਾਲਰ ਨੇ ਅੱਜ ਤਜਿੰਦਰ ਗਿੱਲ ਨੂੰ ਇੰਡੀਆ ਆਪ੍ਰੇਸ਼ੰਜ਼ ਦਾ ਵਾਈਸ ਪ੍ਰੈਜ਼ੀਡੈਂਟ (ਸੇਲਜ਼) ਨਿਉਕਤ ਕੀਤਾ ਹੈ। ਨਾਮੀ ਜ਼ਾਰਿੰਘਲਮ ਜੋ ਟਰੂਕਾਲਰ ਦੇ ਕੋ-ਫਾਊਂਡਰ ਹਨ ਤੇ ਕੰਪਨੀ ਦੇ ਚੀਫ ਸਟ੍ਰੈਟੇਜੀ ਆਫੀਸਰ ਹਨ, ਦਾ ਕਹਿਣਾ ਹੈ ਕਿ ''ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤਜਿੰਗ ਦੀ ਇੰਡਸਟ੍ਰੀ ਦੀ ਨਾਲੇਜ ਤੇ ਐਕਸਪੀਰੀਅੰਸ ਨਾਲ ਟਰੂਕਾਲਰ ਟੈਕਾਨਾਲੋਜੀ ਇੰਡਸਟ੍ਰੀ 'ਚ ਨਵੀਆਂ ਬੁਲੰਦੀਆਂ 'ਤੇ ਪਹੰਚੇਗੀ।
ਤਜਿੰਦਰ ਗਿੱਲ ਇਸ ਤੋਂ ਪਹਿਲਾਂ LinkedIn ਇੰਡੀਆ ਦੀ ਕੋਰ ਲੀਡਰਸ਼ਿਪ ਟੀਮ ਦਾ ਹਿੱਸਾ ਰਹੇ ਹਨ। ਇਸ ਤੋਂ ਇਲਾਵਾ ਤਜਿੰਦਰ ਯਾਹੂ ਇੰਡੀਆ ਦਾ ਵੀ ਹਿੱਸਾ ਰਹੇ ਹਨ। ਗਿੱਲ ਦਾ ਕਹਿਣਾ ਹੈ ਕਿ ਟਰੂਕਾਲਰ ਦੇਸ਼ 'ਚ ਉੱਭਰਦੇ ਬ੍ਰੈਂਡਜ਼ 'ਚੋਂ ਇਕ ਹੈ ਜੋ ਆਪਣੇ ਯੂਜ਼ਰਜ਼ ਤੇ ਪਾਰਟਨਰਜ਼ ਨੂੰ ਇਨੋਵੇਟਿਵ ਸਰਵਿਸ ਪ੍ਰੋਵਾਈਡ ਕਰਵਾਉਂਦਾ ਹੈ। ਤਜਿੰਦਰ ਨੇ ਕੰਪਨੀ 'ਚ ਕਰੀ ਕ੍ਰਿਸ਼ਨਾਮੂਰਤੀ ਦੀ ਜਗ੍ਹਾ ਲਈ ਹੈ ਤੇ ਕ੍ਰਿਸ਼ਨਾਮੂਰਤੀ ਕੰਪਨੀ ਦੇ ਹੈੱਡ ਕੁਆਰਟਰ ਸਟਾਕਹੋਮ ਵਿਖੇ ਗਲੋਬਲ ਬ੍ਰੈਂਡ ਇਨੀਸ਼ੀਏਟਿਵ ਦੇ ਤੌਰ 'ਤੇ ਕੰਮ ਕਰਨਗੇ।
ਫੇਸਬੁਕ ਦੇ ਇਸ ਫੀਚਰ ਨਾਲ Linkedin ਨੂੰ ਲੱਗੇਗਾ ਝਟਕਾ
NEXT STORY