ਜਲੰਧਰ- ਕਈ ਇੰਸਟੇਂਟ ਮੈਸੇਜਿੰਗ ਐਪਸ 'ਚ ਹੁੱਣ ਤੱਕ ਵੌਇਸ ਕਾਲਿੰਗ ਫੀਚਰ ਦੀ ਸਹੂਲਤ ਉਪਲੱਬਧ ਹੋ ਚੁੱਕੀ ਹੈ। ਅਜਿਹੇ 'ਚ ਟੈਲੀਗਰਾਮ ਐਪ 'ਤੇ ਹੁਣ ਤੱਕ ਇਹ ਫੀਚਰ ਉਪਲੱਬਧ ਨਹੀਂ ਹੋਇਆ ਹੈ। ਪਰ ਹੁਣ ਜਲਦ ਹੀ ਟੈਲੀਗਰਾਮ ਐਪ 'ਚ ਵੌਇਸ ਕਾਲਿੰਗ ਫੀਚਰ ਦੀ ਸਹੂਲਤ ਉਪਲੱਬਧ ਹੋਵੇਗੀ
ਇਸ ਸਾਲ ਜਨਵਰੀ 'ਚ ਕੰਪਨੀ ਦੇ ਸੀ. ਈ. ਓ Pavel Durov ਦੁਆਰਾ ਇਕ ਟਵਿਟ ਦੇ ਜਵਾਬ 'ਚ ਕਿਹਾ ਗਿਆ ਸੀ ਕਿ ਟੈਲੀਗਰਾਮ ਮੈਸੇਂਜਰ 'ਚ ਵੌਇਸ ਕਾਲ ਫੀਚਰ ਸ਼ਾਮਿਲ ਹੋਵੇਗਾ। ਪਰ ਟਵਿਟ 'ਚ ਇਸ ਦੇ ਰੋਲਆਊਟ ਦੀ ਕੋਈ ਤਾਰੀਖ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਉਥੇ ਹੀ ਹੁਣ Neowin ਦੀ ਰਿਪੋਰਟ 'ਚ ਇਹ ਦਾਅਵਾ ਕੀਤਾ ਗਿਆ ਹੈ ਕਿ ਯੂਜ਼ਰਸ ਕਾਲਸ ਦੀ ਕੁੱਝ ਚੀਜਾਂ ਨੂੰ ਕੰਟਰੋਲ ਕਰ ਸਕਦੇ ਹਨ। ਇਸ 'ਚ ਸਭ ਤੋਂ ਪਹਿਲਾਂ ਇਹ ਕੰਟਰੋਲ ਕਰਨ ਦੀ ਸਮਰੱਥਾ ਹੋਵੇਗੀ ਕਿ ਕੌਣ ਤੁਹਾਨੂੰ ਕਾਲ ਕਰ ਸਕਦਾ ਹੈ ਅਤੇ ਕੌਣ ਨਹੀਂ।
ਜਿਸ ਤਰ੍ਹਾਂ ਵਾਟਸਐਪ 'ਚ ਕੇਵਲ ਉਨ੍ਹਾਂ ਨੂੰ ਕਾਲ ਕੀਤੀ ਜਾ ਸਕਦੀ ਹੈ ਜੋ ਕਿ ਤੁਹਾਡੇ ਕਾਂਟੈਕਟ 'ਚ ਸੇਵ ਹੋਣ। ਪਰ ਟੈਲੀਗਰਾਮ 'ਚ ਕੋਈ ਵੀ ਯੂਜਰਨੇਮ ਦੀ ਮਦਦ ਨਾਲ ਤੁਹਾਨੂੰ ਕੁਨੈੱਕਟ ਹੋ ਸਕਦਾ ਹੈ। ਅਜਿਹੇ 'ਚ ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਕੋਈ ਅਜਨਬੀ ਤੁਹਾਨੂੰ ਕਾਲ ਕਰੇ ਤਾਂ ਉਸਦੇ ਲਈ ਤੁਸੀਂ ਆਪਣੀ ਕਾਂਟੈਕਟ ਲਿਸਟ 'ਚ everyone call you ਜਾਂ permit calls only from people ਆਪਸ਼ਨ 'ਚੋਂ ਕਿਸੇ ਇਕ ਦਾ ਚੋਣ ਕਰ ਸਕਦੇ ਹੋ। ਇਸ ਤੋਂ ਇਲਾਵਾ ਕਿਸੇ ਕਾਂਟੈਕਟ ਨੂੰ ਬਲਾਕ ਵੀ ਕਰ ਸਕਦੇ ਹੋ।
ਉਥੇ ਹੀ ਟੈਲੀਗਰਾਮ ਕਾਲਸ ਫੀਚਰ 'ਚ ਤੁਸੀਂ ਇਹ ਵੀ ਪਤਾ ਕਰ ਸਕਦੇ ਹੋ ਕਿ ਕਾਲ ਇਨਕ੍ਰਿਪਟਡ ਹੈ ਜਾਂ ਨਹੀਂ। ਜਾਣਕਾਰੀ ਮੁਤਾਬਕ ਫਿਲਹਾਲ ਟੈਲੀਗਰਾਮ ਐਪ ਦਾ ਬੀਟਾ ਵਰਜ਼ਨ ਐਂਡ੍ਰਾਇਡ ਪਲੇਟਫਾਰਮ ਲਈ ਉਪਲੱਬਧ ਹੋਇਆ ਹੈ।
1800mAh ਬੈਟਰੀ ਨਾਲ ਲਾਂਚ ਹੋਇਆ Ziox Z23 Zelfie ਫੀਚਰ ਫੋਨ
NEXT STORY