ਜਲੰਧਰ: ਘੱਟ ਕੀਮਤ 'ਚ ਖਾਸ ਖੂਬੀਆਂ ਪ੍ਰਦਾਨ ਕਰਵਾਉਣ ਵਾਲੀ ਫੋਨ ਨਿਰਮਾਤਾ ਕੰਪਨੀ Ziox ਨੇ Z23 ਜੇਲਫੀ (Ziox Z23 Zelfie) ਫੀਚਰ ਫੋਨ ਲਾਂਚ ਕੀਤਾ ਹੈ। Ziox ਦੇ ਇਸ ਫੀਚਰ ਫੋਨ ਦੀ ਕੀਮਤ 1,123 ਰੁਪਏ ਹੈ। ਬਲੂ, ਬਲੈਕ ਅਤੇ ਸਿਲਵਰ ਕਲਰ ਆਪਸ਼ਨ 'ਚ ਉਪਲੱਬਧ ਇਸ ਫੀਚਰ ਫੋਨ ਮਲਟਿਪਲ ਲੈਂਗਵੇਜ ਵੀ ਸਪੋਰਟ ਕਰਦਾ ਹੈ।
ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਡਿਵਾਇਸ 'ਚ 1.8 ਇੰਚ ਡਿਸਪਲੇ ਦੇ ਨਾਲ 1800mAh ਬੈਟਰੀ ਹੈ। ਇਸ ਤੋਂ ਇਲਾਵਾ ਇਹ ਫੋਨ ਡਿਊਲ ਸਿਮ, ਵਾਇਰਲੈੱਸ ਐੱਫ. ਐੱਮ ਰੇਡੀਓ ਵਿੱਦ ਰਿਕਾਰਡਿੰਗ, MP3 ਪਲੇਅਰ, ਵੀਡੀਓ ਪਲੇਅਰ, ਬਲੂਟੁੱਥ, ਆਟੋ ਕਾਲ ਰਿਕਾਰਡਿੰਗ, ਸਪੀਡ ਡਾਇਲ, ਬਲੈਕ ਲਿਸਟ, ਐੱਸ. ਐੱਮ. ਐੱਸ ਆਨ ਕਾਲ ਰਿਜੈਕਟ ਅਤੇ ਇਨਬਿਲਟ ਗੇਮਜ਼ ਨਾਲ ਲੈਸ ਹੈ। ਇਸ ਤੋਂ ਇਲਾਵਾ ਇਸ ਫੋਨ 'ਚ ਮੋਬਾਇਲ ਟ੍ਰੈਕਰ ਅਤੇ ਪ੍ਰਾਇਵੇਸੀ ਲਾਕ ਸੈਟਿੰਗਸ ਵੀ ਉਪਲੱਬਧ ਹੈ। Ziox ਮੋਬਾਇਲਸ ਦੇ CEO ਨੇ ਇਸ ਫੀਚਰ ਫੋਨ ਦੀ ਲਾਂਚਿੰਗ ਦੇ ਸਮੇਂ ਕਿਹਾ ਕਿ ਇਸ ਫੀਚਰ ਫੋਨ ਦੀ ਸਿੰਪਲੀਸਿਟੀ ਹਰ ਜਨਰੇਸ਼ਨ ਲਈ ਲਾਭਦਾਇਕ ਹੋਵੇਗੀ। ਇਹ ਫੋਨ ਹਰ ਸੈਕਟਰ ਅਤੇ ਹਰ ਐੱਜ਼ ਗਰੁਪ ਦੀਆਂ ਜਰੂਰਤਾਂ ਨੂੰ ਪੂਰਾ ਕਰ ਸਕਦਾ ਹੈ।
ਕੱਲ ਲਾਂਚ ਹੋਵੇਗਾ Xiaomi ਦਾ ਇਹ ਸਮਾਰਟਫੋਨ
NEXT STORY