ਗੈਜੇਟ ਡੈਸਕ—ਕੁਝ ਦਿਨ ਪਹਿਲਾਂ iPhone 12 Pro ਨੇ ਆਈਫੋਨ 12 ਪ੍ਰੋਅ ਦੇ ਕੈਮਰੇ ਦੀ ਟੈਸਟ ਰਿਪੋਰਟ ਪਬਲਿਸ਼ ਕੀਤੀ ਸੀ। ਇਸ ਰਿਪੋਰਟ 'ਚ ਆਈਫੋਨ 12 ਪ੍ਰੋਅ ਨੂੰ ਸ਼ਾਓਮੀ ਐੱਮ.ਆਈ.10 ਪ੍ਰੋਅ ਦੇ ਬਰਬਾਰ 128 ਪੁਆਇੰਟਸ ਮਿਲੇ ਸਨ। ਇਸ ਸਕੋਰ ਦੇ ਨਾਲ ਬੈਸਟ ਕੈਮਰਾ ਸਮਾਰਟਫੋਨ ਦੀ ਲਿਸਟ 'ਚ ਇਹ ਫੋਨ ਚੌਥੇ ਨੰਬਰ 'ਤੇ ਰਿਹਾ। ਹੁਣ DxOMark ਨੇ ਆਈਫੋਨ 12 ਪ੍ਰੋਅ ਮੈਕਸ ਦੇ ਕੈਮਰਾ ਦਾ ਟੈਸਟ ਕੀਤਾ ਹੈ ਅਤੇ ਹੁਣ iPhone 12 Pro Max ਦੇ ਕੈਮਰੇ ਦੀ ਰਿਪੋਰਟ ਵੀ ਸਾਹਮਣੇ ਆ ਗਈ ਹੈ।
ਐਪਲ ਦਾ ਸਭ ਤੋਂ ਦਮਦਾਰ ਕੈਮਰੇ ਵਾਲਾ ਫੋਨ
DxOMark ਨੇ ਆਪਣੇ ਟੈਸਟ 'ਚ ਇਸ ਫੋਨ ਨੂੰ 130 ਪੁਆਇੰਟਸ ਦਿੱਤੇ ਜੋ ਆਈਫੋਨ 12 ਪ੍ਰੋਅ ਤੋਂ ਜ਼ਿਆਦਾ ਹਨ। ਇਸ ਸਕੋਰ ਨਾਲ ਇਹ ਫੋਨ ਚੌਥੇ ਸਭ ਤੋਂ ਸ਼ਾਨਦਾਰ ਕੈਮਰੇ ਵਾਲਾ ਫੋਨ ਬਣ ਗਿਆ ਹੈ ਪਰ ਆਈਫੋਨ ਦਾ ਸਭ ਤੋਂ ਮਹਿੰਗਾ ਮਾਡਲ ਵੀ ਹੁਵਾਵੇਈ ਅਤੇ ਸ਼ਾਓਮੀ ਦੇ ਫਲੈਗਸ਼ਿਪਸ ਨੂੰ ਪਿੱਛੇ ਛੱਡਣ 'ਚ ਕਾਮਯਾਬ ਨਹੀਂ ਰਿਹਾ।
ਇਹ ਵੀ ਪੜ੍ਹੋ:-'ਇਸ ਸਾਲ ਦੇ ਆਖਿਰ ਜਾਂ ਅਗਲੇ ਸਾਲ ਦੀ ਸ਼ੁਰੂਆਤ 'ਚ ਉਪਲੱਬਧ ਹੋ ਜਾਵੇਗਾ ਕੋਵਿਡ ਟੀਕਾ'
ਧਾਂਸੂ ਹੈ ਆਈਫੋਨ 12 ਪ੍ਰੋਅ ਮੈਕਸ ਦੇ ਫੀਚਰਸ
ਐਪਲ ਦੇ ਆਈਫੋਨ 12 ਪ੍ਰੋਅ ਮੈਕਸ 'ਚ ਨਵਾਂ iPhone 12 Pro Max ਬਾਇਓਨਿਕ ਚਿੱਪ ਅਤੇ ਆਈ.ਓ.ਐੱਸ. 14 ਆਊਟ-ਆਫ-ਦਿ-ਬਾਕਸ ਮਿਲਦਾ ਹੈ। ਫੋਨ 'ਚ 6.7 ਇੰਚ ਦੀ ਸੁਪਰ ਰੈਟੀਨਾ XDR OLED ਡਿਸਪਲੇਅ ਦਿੱਤੀ ਗਈ ਹੈ। ਇਹ ਫੋਨ ਟ੍ਰਿਪਲ ਰੀਅਰ ਕੈਮਰਾ ਸੈਟਅਪ 12 ਮੈਗਾਪਿਕਸਲ ਪ੍ਰਾਈਮਰੀ ਸੈਂਸਰ ਨਾਲ ਆਉਂਦਾ ਹੈ।
ਇਹ ਵੀ ਪੜ੍ਹੋ:- ਜਰਮਨੀ ਦੀ ਸਰਕਾਰ ਨੇ ਆਲਸੀ ਲੋਕਾਂ ਨੂੰ ਮਹਾਮਾਰੀ ਦੇ ਦੌਰ 'ਚ ਦੱਸਿਆ 'ਨਾਇਕ'
ਐਪਲ ਦਾ ਦਾਅਵਾ ਹੈ ਕਿ ਆਈਫੋਨ 12 ਪ੍ਰੋਅ ਮੈਕਸ ਨਾਲ 20 ਘੰਟਿਆਂ ਤੱਕ ਦੀ ਵੀਡੀਓ ਪਲੇਅਬੈਕ ਮਿਲ ਸਕਦੀ ਹੈ। ਆਈਫੋਨ 12 ਪ੍ਰੋਅ ਮੈਕਸ ਦੇ 128ਜੀ.ਬੀ. ਮਾਡਲ ਦੀ ਕੀਮਤ 1,29,000 ਰੁਪਏ, 256ਜੀ.ਬੀ. ਮਾਡਲ ਦੀ ਕੀਮਤ 1,39,000 ਅਤੇ 512ਜੀ.ਬੀ. ਮਾਡਲ ਨੂੰ 1,59,900 ਰੁਪਏ 'ਚ ਖਰੀਦਿਆ ਜਾ ਸਕਦਾ ਹੈ।
ਹੌਂਡਾ ਦੇ ਪ੍ਰਸ਼ੰਸਕਾਂ ਲਈ ਖ਼ੁਸ਼ਖ਼ਬਰੀ, ਨਿਊ ਜਨਰੇਸ਼ਨ ਦੀ ਇਸ ਕਾਰ 'ਚ ਮਿਲਣਗੇ ਕਮਾਲ ਦੇ ਫ਼ੀਚਰਸ(ਵੀਡੀਓ)
NEXT STORY