ਗੈਜੇਟ ਡੈਸਕ—ਇੰਫਿਨਿਕਸ ਐੱਸ5 ਪ੍ਰੋ (Infinix S5 Pro) ਭਾਰਤ 'ਚ 6 ਮਾਰਚ ਨੂੰ ਲਾਂਚ ਹੋਵੇਗਾ। ਕੰਪਨੀ ਨੇ ਫੋਨ ਦੇ ਕੁਝ ਫੀਚਰਸ ਟੀਜ਼ ਕਰਦੇ ਹੋਏ ਇਹ ਐਲਾਨ ਕੀਤਾ। ਇਹ ਫੋਨ ਪਾਪ-ਅਪ ਸੈਲਫੀ ਕੈਮਰਾ ਨਾਲ ਲਾਂਚ ਹੋਵੇਗਾ। ਹਾਂਗਕਾਂਗ ਦੀ Transsion Holdings ਕੰਪਨੀ ਭਾਰਤ 'ਚ ਕਈ ਬ੍ਰੈਂਡ ਨੇਮਸ ਨਾਲ ਸਮਾਰਟਫੋਨ ਸੇਲ ਕਰਦੀ ਹੈ। ਇਨ੍ਹਾਂ 'ਚ ਇੰਫਿਨਿਕਸ ਵੀ ਇਕ ਹੈ। ਕੰਪਨੀ ਦਾ ਇਹ ਲੇਟੈਸਟ ਫੋਨ 10,000 ਰੁਪਏ ਤੋਂ ਘੱਟ ਕੀਮਤ 'ਚ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਟਵਿਟਰ 'ਤੇ ਇਸ ਫੋਨ ਦੀ ਟੀਜ਼ਰ ਵੀਡੀਓ ਪੋਸਟ ਕੀਤਾ ਹੈ ਜਿਸ 'ਚ ਇਹ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਇਹ ਫੋਨ 6 ਮਾਰਚ ਨੂੰ ਲਾਂਚ ਕੀਤਾ ਜਾਵੇਗਾ। ਵੀਡੀਓ 'ਚ ਫੋਨ ਦਾ ਗ੍ਰੀਨ ਕਲਰ ਵੇਰੀਐਂਟ ਨਜ਼ਰ ਆ ਰਿਹਾ ਹੈ।
ਫੋਨ 'ਚ ਪਾਪ-ਅਪ ਸੈਲਫੀ ਕੈਮਰਾ
ਇਸ ਫੋਨ 'ਚ 16 ਮੈਗਾਪਿਕਸਲ ਦਾ ਪਾਪ ਅਪ ਸੈਲਫੀ ਕੈਮਰਾ ਦਿੱਤਾ ਗਿਆ ਹੈ। ਪਾਪ-ਅਪ ਕੈਮਰੇ ਦੇ ਚੱਲਦੇ ਫੋਨ 'ਚ ਯੂਜ਼ਰ ਨੂੰ ਫੁਲ ਡਿਸਪਲੇਅ ਮਿਲਦੀ ਹੈ। ਫੋਨ 'ਚ ਕੋਈ ਕਟ-ਆਊਟ ਜਾਂ ਨੌਚ ਨਹੀਂ ਹੈ। ਇਸ ਤੋਂ ਇਲਾਵਾ ਫੋਨ ਦੇ ਰੀਅਰ 'ਚ 48 ਮੈਗਾਪਿਕਸਲ ਪ੍ਰਾਈਮਰੀ ਕੈਮਰੇ ਨਾਲ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ।
ਫੀਚਰਜ਼
ਇਸ 'ਚ 6.63 ਇੰਚ ਦੀ ਫੁਲ ਐੱਚ.ਡੀ.+ਡਿਸਪਲੇਅ ਦਿੱਤੀ ਜਾ ਸਕਦੀ ਹੈ। ਇਹ ਸਮਾਰਟਫੋਨ ਐਂਡ੍ਰਾਇਡ 10 ਨਾਲ ਆ ਸਕਦਾ ਹੈ। ਇਸ ਸਾਲ ਲਾਂਚ ਹੋਣ ਵਾਲਾ ਇਹ ਕੰਪਨੀ ਦਾ ਪਹਿਲਾ ਪ੍ਰੋਡਕਟ ਹੋਵੇਗਾ। ਕੰਪਨੀ ਨੇ ਪਿਛਲੇ ਸਾਲ 9 ਸਮਾਰਟਫੋਨਸ ਲਾਂਚ ਕੀਤੇ ਸਨ।
ਪਾਪ-ਅਪ ਸੈਲਫੀ ਕੈਮਰੇ ਵਾਲਾ ਸਸਤਾ ਫੋਨ
ਪੰਚ-ਹੋਲ ਡਿਸਪਲੇਅ ਨਾਲ Infinix S5 ਨੂੰ 10,000 ਰੁਪਏ ਤੋਂ ਘੱਟ ਕੀਮਤ 'ਚ ਲਾਂਚ ਕੀਤਾ ਗਿਆ ਸੀ। Infinix S5 Pro ਸਮਾਰਟਫੋਨ ਵੀ ਪਾਪ-ਅਪ ਸੈਲਫੀ ਕੈਮਰੇ ਨਾਲ 10,000 ਰੁਪਏ ਤੋਂ ਘੱਟ ਕੀਮਤ 'ਚ ਲਾਂਚ ਕੀਤਾ ਜਾਵੇਗਾ। ਇੰਡੀਅਨ ਮਾਰਕੀਟ 'ਚ ਪਾਪ-ਅਪ ਸੈਲਫੀ ਕੈਮਰੇ ਨਾਲ ਆਉਣ ਵਾਲਾ ਸਭ ਤੋਂ ਸਸਤਾ ਸਮਾਰਟਫੋਨ ਫਿਲਹਾਲ ਹਾਨਰ 9ਐਕਸ ਹੈ, ਜਿਸ ਦੀ ਕੀਮਤ 13,999 ਰੁਪਏ ਹੈ। ਉੱਥੇ, ਪਾਪ-ਅਪ ਸੈਲਫੀ ਕੈਮਰੇ ਨਾਲ ਆਉਣ ਵਾਲੇ Realme X, Oppo F11 Pro, Oppo K3 ਵਰਗੇ ਦੂਜੇ ਫੋਨਸ ਕਰੀਬ 15 ਹਜ਼ਾਰ ਰੁਪਏ ਦੀ ਰੇਂਜ 'ਚ ਉਪਲੱਬਧ ਹਨ।
ਵੱਡੇ ਧਮਾਕੇ ਦੀ ਤਿਆਰੀ 'ਚ ਜਿਓ, ਲਾਂਚ ਕਰ ਸਕਦੀ ਹੈ ਸਸਤਾ 4ਜੀ ਸਮਾਰਟਫੋਨ
NEXT STORY