ਜਲੰਧਰ- ਇਸ ਸਾਲ IFA 2017 ਇਵੈਂਟ 'ਚ ਕਈ ਕੰਪਨੀਆਂ ਆਪਣੇ ਡਿਵਾਈਸ ਦਾ ਪ੍ਰਦਰਸ਼ਨ ਕਰਨ ਦੀ ਤਿਆਰੀ 'ਚ ਹੈ। ਜਿਸ 'ਚ ਯੂਜ਼ਰਸ ਦੀ ਨਜ਼ਰ ਐੱਲ. ਜੀ. ਦੇ ਚਰਚਿਤ ਸਮਾਰਟਫੋਨ ਵੀ30 ਤੋਂ ਇਲਾਵਾ ਲਾਂਚ ਕੀਤੇ ਜਾਣ ਵਾਲੇ ਨਵੇਂ ਐਕਸਪੀਰੀਆ ਸਮਾਰਟਫੋਨ 'ਤੇ ਵੀ ਟਿਕੀ ਹੋਈ ਹੈ। ਸੋਨੀ ਇਸ ਇਵੈਂਟ 'ਚ ਦੋ ਨਵੇਂ ਐਕਸਪੀਰੀਆ ਸਮਾਰਟਫੋਨ ਦਾ ਪ੍ਰਦਰਸ਼ਨ ਕਰ ਸਕਦੀ ਹੈ। IFA 2017 ਇਵੈਂਟ ਦਾ ਆਯੋਜਨ ਬਰਲੀਨ 'ਚ 1 ਸਤੰਬਰ ਤੋਂ 6 ਸਤੰਬਰ ਤੱਕ ਹੋਵੇਗਾ। ਸੋਨੀ 31 ਅਗਸਤ ਨੂੰ ਆਪਣੀ ਪ੍ਰੈੱਸ ਕਾਨਫਰੈਂਸ ਕਰ ਕੇ ਆਉਣ ਵਾਲੇ ਸਮਾਰਟਫੋਨ ਦਾ ਐਲਾਨ ਕਰ ਸਕਦੀ ਹੈ।
ਇਨ੍ਹਾਂ ਸਮਾਰਟਫੋਨਜ਼ ਨੂੰ G83XX ਅਤੇ G8441 ਮਾਡਲ ਨੰਬਰ ਦਿੱਤਾ ਗਿਆ ਹੈ। ਸੋਨੀ ਦੇ ਦੋ ਨਵੇਂ Xperia ਸਮਾਰਟਫੋਨ ਦੀ ਲਾਈਵ ਇਮੇਜ਼ ਸਾਹਮਣੇ ਆਈ ਹੈ। ਇਮੇਜ਼ 'ਚ ਐਕਸਪੀਰੀਆ ਦੇ ਮਾਡਲ ਨੰਬਰ G83XX ਅਤੇ G8441 ਸਮਾਰਟਫੋਨ ਨੂੰ ਫਰੰਟ ਅਤੇ ਬੈਕ ਦੋਵਾਂ ਪਾਸਿਓ ਤੋਂ ਦਿਖਾਇਆ ਗਿਆ ਹੈ। ਫੋਨ ਦੀ ਲੁੱਕ ਕਾਫੀ ਹੱਦ ਤੱਕ Xperia XZ Premium ਨਾਲ ਮਿਲਦੀ-ਜੁਲਦੀ ਹੈ ਅਤੇ ਨਵੇਂ ਐਕਸਪੀਰੀਆ ਸਮਾਰਟਫੋਨ 'ਚ ਵੀ omni-balance ਡਿਜ਼ਾਈਨ ਦਾ ਇਸਤੇਮਾਲ ਕੀਤਾ ਗਿਆ ਹੈ। ਦੋਵੇਂ ਸਮਾਰਟਫੋਨਜ਼ ਐਂਡ੍ਰਾਇਡ 8.0 ਆਪਰੇਟਿੰਗ ਸਿਸਟਮ 'ਤੇ ਪੋਸ਼ ਹੋਣਗੇ। ਇਹ ਨਵਾਂ ਓ. ਐੱਸ. ਇਸ ਮਹੀਨੇ ਲਾਂਚ ਹੋਣ ਵਾਲਾ ਹੈ।
ਸੈਪਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਹ ਸਮਾਰਟਫੋਨ 'ਚ ਸਨੈਪਡ੍ਰੈਗਨ 835 ਚਿੱਪਸੈੱਟ ਦਿੱਤਾ ਜਾ ਸਕਦਾ ਹੈ। ਨਾਲ ਹੀ ਇਸ ਸਮਾਰਟਫੋਨ 'ਚ 4 ਜੀ. ਬੀ. ਰੈਮ ਨਾਲ 32 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਜਾ ਸਕਦੀ ਹੈ। ਫੋਟੋਗ੍ਰਾਫੀ ਲਈ 8 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਜਾ ਸਕਦਾ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਉਪਲੱਬਧ ਕਰਾਇਆ ਜਾ ਸਕਦਾ ਹੈ।
ਯੂਟਿਊਬ ਮੋਬਾਇਲ ਐਪ 'ਤੇ ਇੰਝ ਕਰੋ ਪ੍ਰਾਈਵੇਟ ਚੈਟ
NEXT STORY