ਜਲੰਧਰ- ਯੂਟਿਊਬ ਨੇ ਹਾਲ ਹੀ 'ਚ ਆਪਣੇ ਮੋਬਾਇਲ ਐਪ ਯੂਜ਼ਰਸ ਲਈ ਸ਼ੇਅਰਿੰਗ ਟੈਬ ਪੇਸ਼ ਕੀਤਾ ਹੈ। ਇਸ ਦੀ ਮਦਦ ਨਾਲ ਯੂਜ਼ਰਸ ਸਿੱਧਾ ਆਪਣੇ ਕਾਨਟੈਕਟ ਦੇ ਨਾਲ ਵੀਡੀਓ ਨੂੰ ਸਾਂਝਾ ਕਰਕੇ ਉਨ੍ਹਾਂ ਨਾਲ ਪ੍ਰਾਈਵੇਟ ਚੈਟ ਕਰ ਸਕਦੇ ਹਨ। ਇਸ ਤੋਂ ਇਲਾਵਾ ਯੂਜ਼ਰਸ ਜੇਕਰ ਚਾਹੁਣ ਤਾਂ ਆਪਣੀ ਮਰਜ਼ੀ ਨਾਲ ਚੈਟ ਕਰਦੇ ਹੋਏ ਕਈ ਲੋਕਾਂ ਨੂੰ ਗਰੁੱਪ 'ਚ ਜੋੜ ਸਕਦੇ ਹਨ। ਯੂਟਿਊਬ ਨੇ ਪਿਛਲੇ ਸਾਲ ਮਈ 'ਚ ਕੁਝ ਚੁਣੇ ਹੋਏ ਯੂਜ਼ਰਸ ਦੇ ਨਾਲ ਇਸ ਫੀਚਰ ਨੂੰ ਲੈ ਕੇ ਬੀਟਾ ਵਰਜ਼ਨ ਦਾ ਪ੍ਰੀਖਣ ਸ਼ੁਰੂ ਕੀਤਾ ਸੀ। ਉਥੇ ਹੀ ਹੁਣ ਇਸ ਨੂੰ ਰੋਲਆਊਟ ਕਰ ਦਿੱਤਾ ਗਿਆ ਹੈ। ਆਓ ਜਾਣਦੇ ਹਾਂ ਇਸ ਫੀਚਰ ਨੂੰ ਕਿਵੇਂ ਇਸਤੇਮਾਲ ਕੀਤਾ ਜਾ ਸਕਦਾ ਹੈ।
1. ਇਸ ਫੀਚਰ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਆਪਣੇ ਐਂਡਰਾਇਡ ਜਾਂ ਆਈ.ਓ.ਐੱਸ. ਹੈਂਡਸੈੱਟ 'ਚੇ ਯੂਟਿਊਬ ਦੀ ਐਪ ਅਪਡੇਟ ਕਰੋ।
2. ਐਪ ਨੂੰ ਅਪਡੇਟ ਕਰਨ ਤੋਂ ਬਾਅਦ ਬਾਟਮ 'ਚ ਹੋਮ, ਟ੍ਰੈਂਡਿੰਗ, ਸਬਸਕ੍ਰਿਪਸ਼ਨ ਅਤੇ ਲਾਈਬ੍ਰੇਰੀ ਦੇ ਨਾਲ ਹੁਣ ਇਕ 'ਸ਼ੇਅਰਡ' ਟੈਬ ਦਿਖਾਈ ਦੇਵੇਗਾ। ਇਸ ਬਟਨ 'ਤੇ ਕਲਿੱਕ ਕਰੋ।
3. ਸ਼ੇਅਰਡ ਟੈਬ 'ਤੇ ਕਲਿੱਕ ਕਰਕੇ ਉੱਪਰ ਸੱਜੇ ਪਾਸੇ 'View Contacts' 'ਤੇ ਕਲਿੱਕ ਕਰੋ ਅਤੇ ਜਿਸ ਨਾਲ ਤੁਸੀਂ ਵੀਡੀਓ ਸ਼ੇਅਰ ਕਰਨਾ ਚਾਹੁੰਦੇ ਹੋ ਉਸ ਨੂੰ ਇਨਵਿਟੇਸ਼ਨ ਦਾ ਲਿੰਕ ਸੈਂਡ ਕਰੋ। ਇਨਵਿਟੇਸ਼ਨ ਲਿੰਕ ਸਭ ਤੋਂ ਹੇਠਾਂ ਦਿਖਾਈ ਦੇਵੇਗਾ।
4. ਇਨਵਿਟੇਸ਼ਨ ਲਿੰਕ ਸੈਂਡ ਕਰਨ 'ਤੇ ਦੂਜਾ ਵਿਅਕਤੀ ਉਸ ਨੂੰ ਐਕਸੈੱਪਟ ਕਰੇਗਾ ਤਾਂ ਤੁਸੀਂ ਉਸ ਨਾਲ ਪ੍ਰਾਈਵੇਟ ਚੈਟ ਕਰਕੇ ਵੀਡੀਓ ਸ਼ੇਅਰ ਕਰ ਸਕਦੇ ਹੋ।
5. ਚੈਟ ਕਰਨ ਦੇ ਨਾਲ ਤੁਸੀਂ ਇਨ੍ਹਾਂ 'ਚ ਕਿਸੇ ਹੋਰ ਨੂੰ ਵੀ ਜੋੜ ਸਕਦੇ ਹੋ।
ਇਸ ਫੀਚਰ ਨੂੰ ਯੂਜ਼ਰਸ ਦੀ ਪ੍ਰਤੀਕਿਰਿਆ ਦੇ ਆਧਾਰ 'ਤੇ ਸ਼ੁਰੂ ਕੀਤਾ ਗਿਆ ਹੈ। ਇਸ ਸਾਲ ਦੀ ਸ਼ੁਰੂਆਤ 'ਚ ਕੈਨੇਡਾ ਦੇ ਯੂਜ਼ਰਸ ਲਈ ਇਸ ਫੀਚਰ ਨੂੰ ਰੋਲਆਊਟ ਕਰ ਦਿੱਤਾ ਗਿਆ ਸੀ। ਹੁਣ ਇਹ ਸੁਵਿਧਾ ਸਮਾਰਟਫੋਨ 'ਤੇ ਯੂਟਿਊਬ ਐਪ ਦੀ ਵਰਤੋਂ ਕਰਨ ਵਾਲੇ ਸਾਰੇ ਯੂਜ਼ਰਸ ਲਈ ਜਾਰੀ ਕਰ ਦਿੱਤੀ ਗਈ ਹੈ ਪਰ ਡੈਸਕਟਾਪ ਵਰਜ਼ਨ 'ਤੇ ਫਿਲਹਾਲ ਇਹ ਸੁਵਿਧਾ ਉਪਲੱਬਧ ਨਹੀਂ ਹੈ।
Lenovo ਦੇ ਇਨ੍ਹਾਂ ਸਮਾਰਟਫੋਨਜ਼ ਨੂੰ ਨਹੀਂ ਮਿਲੇਗੀ Android Nougat update
NEXT STORY