ਜਲੰਧਰ : ਦੇਸ਼ 'ਚ ਇੰਟਰਨੈੱਟ ਯੂਜ਼ਰਸ ਦੀ ਗਿਣਤੀ ਇਸ ਸਾਲ ਜੂਨ ਤੱਕ 45 ਤੋਂ 46.5 ਕਰੋੜ ਦੇ 'ਚ ਹੋਣ ਦੀ ਉਮੀਦ ਹੈ ਜੋ ਪਿਛਲੇ ਸਾਲ ਦਸੰਬਰ 'ਚ 43.2 ਕਰੋੜ ਸੀ। ਆਈ. ਏ. ਐੱਮ. ਏ. ਆਈ. - ਆਈ. ਐੱਮ. ਆਰ. ਬੀ. ਦੀ ਰਿਪੋਰਟ ਮੁਤਾਬਕ ਦਸੰਬਰ ਤੱਕ 43. 2 ਕਰੋੜ ਇੰਟਰਨੈੱਟ ਯੂਜ਼ਰਸ ਚੋਂ ਲਗਭਗ 26.9 ਕਰੋੜ ਸ਼ਹਿਰੀ ਇਲਾਕੀਆਂ 'ਚ ਸਨ। ਰਿਪੋਰਟ ਦੇ ਅਨੁਸਾਰ ਸ਼ਹਿਰੀ ਭਾਰਤ 'ਚ ਇੰਟਰਨੈੱਟ ਘਣਤਾ 60 ਫ਼ੀਸਦੀ ਹੈ। ਉਥੇ ਹੀ ਪੇਂਡੂ ਭਾਰਤ 'ਚ ਕੇਵਲ 17 ਫ਼ੀਸਦੀ ਘਣਤਾ ਹੈ ਜਿੱਥੇ ਵਿਕਾਸ ਦੀ ਵੱਡੀ ਗੁੰਜਾਇਸ਼ ਹੈ।
ਇਸ ਦੇ ਅਨੁਸਾਰ ਭਾਰਤ 'ਚ ਇੰਟਰਨੈੱਟ ਯੂਜ਼ਰਸ ਦਾ ਵਾਧਾ ਮੁੱਖ ਰੂਪ ਨਾਲ ਪੇਂਡੂ ਇਲਾਕੀਆਂ ਤੋਂ ਨਿਕਲ ਰਹੀ ਹੈ। ਸ਼ਹਿਰੀ ਯੂਜ਼ਰਸ ਆਧਾਰ 'ਚ ਠਹਰਾਵ ਆਉਂਦਾ ਵਿੱਖ ਰਿਹਾ ਹੈ। ਪੇਂਡੂ ਭਾਰਤ 'ਚ ਹੀ ਜੇਕਰ ਠੀਕ ਤਰਾਂ ਕੋਸ਼ਿਸ਼ ਕੀਤੀ ਜਾਵੇ ਤਾਂ ਪੇਂਡੂ ਖੇਤਰ 'ਚ ਹੁਣ ਵੀ 75 ਕਰੋੜ ਯੂਜ਼ਰਸ ਦੇ ਸ਼ਾਮਿਲ ਹੋਣ ਦੀ ਸੰਭਾਵਨਾ ਹੈ।
Samsung Galaxy A9 Pro ਦੀ ਕੀਮਤ 'ਚ ਹੋਈ ਹੁਣ ਤੱਕ ਦੀ ਸਭ ਤੋਂ ਵੱਡੀ ਕਟੌਤੀ
NEXT STORY