ਚੰਡੀਗੜ੍ਹ (ਸ਼ੀਨਾ) : ਚੰਡੀਗੜ੍ਹ 'ਚ ਸੈਕਟਰ-10 ਦੇ ਡੀ. ਏ. ਵੀ. ਕਾਲਜ 'ਚ ਬੀ. ਐੱਸ. ਸੀ. ਕੰਪਿਊਟਰ ਸਾਇੰਸ ਦੇ ਦੂਜੇ ਸਾਲ ਦੇ ਵਿਦਿਆਰਥੀ ਅਤੇ ਐੱਨ. ਸੀ. ਸੀ. ਕੈਡੇਟ ਪਦਮਾ ਨਾਮਗੇਲ ਮਾਊਂਟ ਐਵਰੈਸਟ ਦੀ ਚੜ੍ਹਾਈ ਪੂਰੀ ਕਰ ਕੇ ਵਾਪਸ ਚੰਡੀਗੜ੍ਹ ਪੁੱਜਿਆ। ਉਸ ਦੀ ਇਹ ਯਾਤਰਾ 3 ਅਪ੍ਰੈਲ ਤੋਂ ਲੈ ਕੇ 18 ਮਈ ਤੱਕ ਰਹੀ। ਮੰਗਲਵਾਰ ਨੂੰ ਕਾਲਜ ਵਿਖੇ ਕੈਡੇਟ ਪਦਮ ਨਾਮਗੇਲ ਨੂੰ ਇਸ ਸਫ਼ਲਤਾ ’ਤੇ ਕਾਲਜ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਮੋਨਾ ਨਾਰੰਗ ਤੇ ਸਾਬਕਾ ਪ੍ਰਿੰਸੀਪਲ ਆਰ. ਸੀ. ਜੀਵਨ ਅਤੇ ਸੀਨੀਅਰ ਉਪ ਪ੍ਰਧਾਨ ਜਸਟਿਸ ਪ੍ਰੀਤਮਪਾਲ ਵੱਲੋਂ ਨਾਮਗੇਲ ਨੂੰ 25 ਹਜ਼ਾਰ ਦੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸਾਂ ਨੂੰ ਲੈ ਕੇ ਵੱਡੀ ਰਾਹਤ, ਹੁਣ ਅਪਲਾਈ ਕਰਨ ਵਾਲਿਆਂ ਦੀਆਂ ਪੱਕੀਆਂ ਫ਼ਾਈਲਾਂ...
45 ਦਿਨਾਂ ਦੇ ਸਫ਼ਰ ਦੀ ਤਿਆਰੀ ਲਈ 2 ਸਾਲ ਪਰਿਵਾਰ ਤੋਂ ਰਿਹਾ ਦੂਰ
ਕਾਲਜ ਦੇ ਐੱਨ. ਸੀ. ਸੀ. ਗਰਾਊਂਡ ਵਿੰਗ ਦੇ ਕੈਡੇਟ ਨਾਮਗੇਲ ਦੀ ਉਮਰ 21 ਸਾਲ ਹੈ ਅਤੇ ਉਹ ਲੱਦਾਖ ਦੇ ਪਿੰਡ ਸੁਮੂਰ ਦਾ ਰਹਿਣ ਵਾਲਾ ਹੈ। ਉਹ ਮਾਊਂਟ ਐਵਰੈਸਟ ਦੀ 8848.86 ਮੀਟਰ ਦੀ ਚੜ੍ਹਾਈ ਪਹਿਲੀ ਵਾਰ ’ਚ ਪੂਰੀ ਕਰ ਕੇ ਚੰਡੀਗੜ੍ਹ ਬਟਾਲੀਅਨ ਸੈਕਟਰ-31 ਦੇ ਸਭ ਤੋਂ ਘੱਟ ਉਮਰ ਵਾਲੇ ਕੈਡੇਟ ਬਣਿਆ। ਦੱਸ ਦੇਈਏ ਕਿ ਨਾਮਗੇਲ ਦੇ ਪਿਤਾ ਡਰਾਈਵਰ ਹਨ ਅਤੇ ਮਾਤਾ ਘਰੇਲੂ ਔਰਤ ਹਨ। ਉਸਦੇ ਦੋ ਭਰਾ ਹਨ, ਜਿਨ੍ਹਾਂ ’ਚ ਵੱਡਾ ਭਰਾ ਫ਼ੌਜ ’ਚ ਹੈ ਅਤੇ ਦੂਜਾ ਮੌਂਕ ਬੁੱਧਿਸਟ ਹੈ। ਪਦਮਾ ਨੇ ਜਦੋਂ ਪਰਿਵਾਰ ਨੂੰ ਮਾਊਂਟ ਐਵਰੈਸਟ ’ਤੇ ਜਾਣ ਦੀ ਇੱਛਾ ਜਤਾਈ ਤਾਂ ਉਸ ਦਾ ਪਰਿਵਾਰ ਪਹਿਲਾਂ ਤਾਂ ਘਬਰਾ ਗਿਆ ਅਤੇ ਇਨਕਾਰ ਕਰ ਦਿੱਤਾ ਪਰ ਬਾਅਦ ’ਚ ਉਸ ਦੇ ਐੱਨ. ਸੀ. ਸੀ. ਦੇ ਜਜ਼ਬੇ ਨੂੰ ਦੇਖਦਿਆਂ ਐਵਰੈਸਟ ’ਤੇ ਜਾਣ ’ਚ ਸਹਿਯੋਗ ਦਿੱਤਾ। ਪਦਮ ਦਾ ਇਹ ਸਫ਼ਰ 45 ਦਿਨਾਂ ਦਾ ਸੀ। ਉਹ ਆਪਣੇ ਜਨੂੰਨ ਨੂੰ ਪੂਰਾ ਕਰਨ ਲਈ ਆਪਣੇ ਪਰਿਵਾਰ ਤੋਂ 2 ਸਾਲ ਦੂਰ ਰਿਹਾ ਅਤੇ ਟ੍ਰੇਨਿੰਗ ਦੌਰਾਨ ਸਿਰਫ਼ ਫੋਨ ’ਤੇ ਗੱਲਬਾਤ ਕਰਦਾ ਰਿਹਾ।
ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਉੱਡੀ ਏਅਰ ਇੰਡੀਆ ਦੀ FLIGHT 'ਚ ਨਵਾਂ ਕਾਰਾ, ਯਾਤਰੀਆਂ ਦੇ ਉੱਡ ਗਏ ਹੋਸ਼
ਕਈ ਲਾਸ਼ਾ ਨੂੰ ਟੱਪ ਕੇ ਜਾਣਾ ਪਿਆ ਚੋਟੀ ’ਤੇ
ਪਦਮਾ ਨੇ ਅੱਗੇ ਦੱਸਿਆ ਕਿ ਉਸ ਦੀ ਟੀਮ ’ਚ 10 ਐੱਨ. ਸੀ. ਸੀ. ਕੈਡੇਟ ਸਨ, ਜਿਨਾਂ ’ਚੋਂ ਸਭ ਤੋਂ ਛੋਟਾ 16 ਸਾਲ ਦੀ ਉਮਰ ਦਾ ਕੈਡੇਟ ਸੀ। ਸਫ਼ਰ ਬਾਰੇ ਗੱਲ ਕਰਦਿਆਂ ਪਦਮਾ ਨੇ ਦੱਸਿਆ ਕਿ 45 ਦਿਨਾਂ ਦੇ ਇਸ ਸਫ਼ਰ 'ਚ ਬਹੁਤ ਮੁਸ਼ਕਲਾਂ ਵੀ ਦੇਖਣੀਆਂ ਪਈਆਂ ਅਤੇ ਬਹੁਤ ਲਾਸ਼ਾ ਦੇ ਉਪਰੋਂ ਲੰਘ ਕੇ ਆਪਣੇ ਸਫ਼ਰ ਨੂੰ ਜਾਰੀ ਰੱਖਿਆ। ਉਸ ਵੇਲੇ ਦਿਲ ਕੰਬ ਗਿਆ ਸੀ ਅਤੇ ਅਜਿਹਾ ਲੱਗਿਆ ਕਿ ਰੁਕ ਜਾਵਾਂ, ਪਰ ਜੇਕਰ ਰੁਕਦੇ ਤਾਂ ਅਸੀਂ ਵੀ ਅੱਗੇ ਨਹੀਂ ਵੱਧ ਸਕਦੇ ਸੀ, ਬੱਸ ਦਿਲ ’ਚ ਇੱਕੋ ਇੱਛਾ ਸੀ ਕਿ ਐਵਰੈਸਟ ਦੀ ਚੋਟੀ ’ਤੇ ਪਹੁੰਚਣਾ ਹੀ ਹੈ ਅਤੇ ਇਸ ਜਜ਼ਬੇ ਨੇ ਹੀ ਸਫ਼ਰ ਨੂੰ ਪੂਰਾ ਕਰਨ ਦੀ ਤਾਕਤ ਦਿੱਤੀ।
ਐੱਨ. ਸੀ. ਸੀ. ਟ੍ਰੇਨਰ ਨੂੰ ਕੀਤਾ ਹੈਰਾਨ
ਡੀ. ਏ. ਵੀ. ਕਾਲਜ ਦੇ ਐੱਨ. ਸੀ. ਸੀ. ਬਟਾਲੀਅਨ ਦੇ ਟ੍ਰੇਨਰ ਲੈਫਟੀਨੈਂਟ ਨਿਖਲੇਸ਼ ਠਾਕੁਰ ਨੇ ਪਦਮਾ ਨਾਮਗੇਲ ਬਾਰੇ ਦੱਸਿਆ ਕਿ ਕਿਉਂਕਿ ਉਹ ਪਹਿਲਾਂ ਤੋਂ ਹੀ ਲੇਹ ਲੱਦਾਖ ਦਾ ਰਹਿਣ ਵਾਲਾ ਸੀ, ਉਸ ’ਚ ਇਕ ਸੈਨਿਕ ਦੇ ਗੁਣ ਤੇ ਫੁਰਤੀ ਦੇਖ ਕੇ ਉਹ ਬਹੁਤ ਪ੍ਰਭਾਵਿਤ ਹੋਏ। ਉਹ ਕਾਲਜ ਦੇ ਗੇਟ ਤੋਂ ਲੈ ਕੇ ਸੁਖਨਾ ਲੇਕ ਤੱਕ ਡੇਢ ਮਹੀਨਾ ਰੋਜ਼ਾਨਾ 20 ਕਿੱਲੋ ਦਾ ਭਾਰ ਪਿੱਠ 'ਤੇ ਚੁੱਕ ਕੇ ਦੌੜ ਲਾਉਂਦਾ ਸੀ ਅਤੇ ਅੱਡੀਆਂ ’ਚ ਪੰਜ-ਪੰਜ ਕਿੱਲੋ ਭਾਰ ਬੰਨ੍ਹ ਕੇ ਕਸਰਤ ਕਰਦਾ ਸੀ। ਐਵਰੈਸਟ ’ਤੇ ਜਾਣ ਲਈ ਉਸ ਦਾ ਇਹ ਜਜ਼ਬਾ ਦੇਖ ਕੇ ਉਨ੍ਹਾਂ ਨੂੰ ਬਹੁਤ ਹੈਰਾਨਗੀ ਹੋਈ। ਉੱਤਰਾਖੰਡ ਦੇ ਨਹਿਰੂ ਇੰਸਟੀਟਿਊਟ ਆਫ ਮਾਊਂਟੇਨਰਿੰਗ (ਐੱਨ.ਆਈ.ਐੱਮ.) ’ਚ ਉਹੀ ਪਰਵਤਆਰੋਹੀ ਦੀ ਸਿਖਲਾਈ ’ਚ ਪਾਸ ਹੋ ਗਿਆ ਸੀ। ਨਾਮਗੇਲ ਦੇ ਜਜ਼ਬੇ ਨੂੰ ਦੇਖ ਕੇ ਕਸਰਤ ਕਦੇ ਨਾ ਰੋਕਣ ਦੀ ਸਲਾਹ ਦਿੱਤੀ। ਉਸ ਦੀ ਮਿਹਨਤ ਨੇ ਉਸ ਨੂੰ ਮਾਊਂਟ ਐਵਰੈਸਟ ਦੀ ਚੋਟੀ ਸਰ ਕਰਨ ਦਾ ਹੌਂਸਲਾ ਦਿੱਤਾ, ਜੋ ਪੂਰੀ ਐੱਨ. ਸੀ. ਸੀ. ਚੰਡੀਗੜ੍ਹ ਬਟਾਲੀਅਨ ਲਈ ਬਹੁਤ ਮਾਣ ਵਾਲੀ ਗੱਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਟਿਆਲਾ 'ਚ ਖ਼ਤਰੇ ਨੂੰ ਦੇਖਦਿਆਂ ਲੋਕਾਂ ਨੇ ਖਿੱਚੀ ਤਿਆਰੀ, ਘਰਾਂ ਦੇ ਗੇਟ ਬੰਦ ਕਰਨੇ ਕੀਤੇ ਸ਼ੁਰੂ
NEXT STORY