ਆਟੋ ਡੈਸਕ—ਸੁਜ਼ੂਕੀ ਮੋਟਰਸਾਈਕਲ ਇੰਡੀਆ 7 ਅਕਤੂਬਰ ਨੂੰ ਭਾਰਤ ’ਚ ਨਵਾਂ Intruder 250 ਕਰੂਜ਼ਰ ਮੋਟਰਸਾਈਕਲ ਲਾਂਚ ਕਰ ਸਕਦੀ ਹੈ। ਕੰਪਨੀ ਨੇ ਇਕ ਨਵੀਂ ਟੀਜ਼ਰ ਇਮੇਜ ਵੀ ਜਾਰੀ ਕੀਤੀ ਹੈ ਜਿਸ ’ਚ ‘ਸੁਪੀਰੀਅਰ ਵੇ ਟੂ ਰਾਈਡ’ ਲਿਖਿਆ ਹੋਇਆ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਇਹ ਇਕ ਅਜਿਹਾ ਮੋਟਰਸਾਈਕਲ ਹੋਵੇਗਾ ਜੋ ਚਲਾਉਣ ’ਚ ਬੇਹਰ ਆਰਾਮਦਾਇਕ ਹੋ ਸਕਦਾ ਹੈ। ਇਸ ਤੋਂ ਪਹਿਲਾਂ ਕੰਪਨੀ ਭਾਰਤ ’ਚ ਇਸ ਦਾ ਛੋਟਾ ਮਾਡਲ ਵੇਚ ਰਹੀ ਹੈ।

249 ਸੀ.ਸੀ. ਦਾ ਆਇਲ ਕੂਲਡ ਇੰਜਣ
ਸੁਜ਼ੂਕੀ ਇੰਟਰੂਡਰ ’ਚ 249 ਸੀ.ਸੀ. ਦਾ ਆਇਲ ਕੂਲਡ ਇੰਜਣ ਲਗਾਇਆ ਜਾਵੇਗਾ ਜੋ ਕਿ 26.5 ਬੀ.ਐੱਚ.ਪੀ. ਦੀ ਪਾਵਰ ਅਤੇ 22.2 ਨਿਊਟਨ ਮੀਟਰ ਦਾ ਟਾਕਰ ਜਨਰੇਟ ਕਰੇਗਾ। ਇਸ ਇੰਜਣ ਨੂੰ 6 ਸਪੀਡ ਗਿਅਰਬਾਕਸ ਨਾਲ ਜੋੜਿਆ ਜਾਵੇਗਾ। ਬਾਈਕ ਦੇ ਸਟਾਰਟਰ ਸਿਸਟਮ ਨੂੰ ਪੂਰੀ ਤਰ੍ਹਾਂ ਨਾਲ ਇਲੈਕਟ੍ਰਿਕ ਰੱਖਿਆ ਜਾਵੇਗਾ।

ਐਮਾਜ਼ੋਨ ਨੇ ਕੀਤਾ ਗ੍ਰੇਟ ਇੰਡੀਅਨ ਫੈਸਟਿਵਲ ਸੇਲ ਦਾ ਐਲਾਨ, ਇਨ੍ਹਾਂ ਪ੍ਰੋਡਕਟਸ ’ਤੇ ਮਿਲੇਗੀ ਭਾਰੀ ਛੋਟ
NEXT STORY