ਗੈਜੇਟ ਡੈਸਕ– ਦੋ ਸਾਲਾਂ ਤਕ ਚੱਲੇ ਟ੍ਰਾਇਲ ਤੋਂ ਬਾਅਦ ਹੁਣ ਭਾਰਤ ’ਚ 5ਜੀ ਸਪੈਕਟ੍ਰਮ ਦੀ ਨਿਲਾਮੀ ਸ਼ੁਰੂ ਹੋ ਗਈ ਹੈ। 5ਜੀ ਦੇ ਟ੍ਰਾਇਲ ਦੌਰਾਨ ਰਿਲਾਇੰਸ ਜੀਓ, ਵੋਡਾਫੋਨ-ਆਈਡੀਆ ਅਤੇ ਏਅਰਟੈੱਲ ਨੇ ਹਿੱਸਾ ਲਿਆ ਸੀ ਪਰ ਹੁਣ ਆਖਰੀ ਨਿਲਾਮੀ ’ਚ ਇਕ ਹੋਰ ਨਵੀਂ ਕੰਪਨੀ ਅਡਾਨੀ ਗਰੁੱਪ ਵੀ ਸ਼ਾਮਲ ਹੋ ਗਈ ਹੈ। 5ਜੀ ਸਪੈਕਟ੍ਰਮ ਦੀ ਨਿਲਾਮੀ ’ਚ ਸ਼ਾਮਲ ਹੋਣ ਵਾਲੀ ਅਡਾਨੀ ਗਰੁੱਪ ਦੀ ਕੰਪਨੀ ਦਾ ਨਾਂ ‘ਅਡਾਨੀ ਡਾਟਾ ਨੈੱਟਵਰਕ’ ਹੈ। ਕੁਝ ਰਿਪੋਰਟਾਂ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਕਤੂਬਰ 2022 ਤਕ ਦੇਸ਼ ’ਚ 5ਜੀ ਨੈੱਟਵਰਕ ਦਾ ਕਮਰਸ਼ੀਅਲ ਇਸਤੇਮਾਲ ਸ਼ੁਰੂ ਹੋ ਜਾਵੇਗਾ, ਹਾਲਾਂਕਿ, ਪਲਾਨ ਦੀ ਕੀਮਤ ਕਿੰਨੀ ਹੋਵੇਗੀ, ਇਹ ਅਜੇ ਇਕ ਰਾਜ਼ ਹੀ ਹੈ। ਲਾਂਚਿੰਗ ਤੋਂ ਪਹਿਲਾਂ ਦੂਰਸੰਚਾਰ ਵਿਭਾਗ ਨੇ 13 ਅਜਿਹੇ ਸ਼ਹਿਰਾਂ ਦੀ ਲਿਸਟ ਜਾਰੀ ਕੀਤੀ ਹੈ ਜਿੱਥੇ ਸਭ ਤੋਂ ਪਹਿਲਾਂ 5ਜੀ ਨੂੰ ਲਾਂਚ ਕੀਤਾ ਜਾਵੇਗਾ। ਆਓ ਜਾਣਦੇ ਹਾਂ ਇਨ੍ਹਾਂ ਸ਼ਹਿਰਾਂ ਦੇ ਨਾਂ...
1. ਬੈਂਗਲੁਰੂ
2. ਦਿੱਲੀ
3. ਹੈਦਰਾਬਾਦ
4. ਗੁਰੂਗ੍ਰਾਮ
5. ਲਖਨਊ
6. ਪੁਣੇ
7. ਚੇਨਈ
8. ਕੋਲਕਾਤਾ
9. ਗਾਂਧੀਨਗਰ
10. ਜਾਮਨਗਰ
11. ਮੁੰਬਈ
12. ਅਹਿਮਦਾਬਾਦ
13. ਚੰਡੀਗੜ੍ਹ
ਟ੍ਰਾਈ ਦੁਆਰਾ 5ਜੀ ਟੈਸਟ ਕੀਤੇ ਜਾਣ ਵਾਲਾ ਪਹਿਲਾ ਸ਼ਹਿਰ ਬਣਿਆ ਭੋਪਾਲ
ਉਂਝ ਤਾਂ ਨਿੱਜੀ ਕੰਪਨੀਆਂ ਦਿੱਲੀ, ਮੁੰਬਈ, ਪੁਣੇ ਅਤੇ ਗੁਰੂਗ੍ਰਾਮ ਵਰਗੇ ਕਈ ਸ਼ਹਿਰਾਂ ’ਚ 5ਜੀ ਦੀ ਟੈਸਟਿੰਗ ਕਰ ਰਹੀਆਂ ਹਨ ਪਰ ਟ੍ਰਾਈ ਨੇ ਪਹਿਲੀ ਵਾਰ ਭੋਪਾਲ ’ਚ ਟੈਸਟਿੰਗ ਕੀਤੀ ਹੈ। ਇਸ ਟੈਸਟਿੰਗ ਤੋਂ ਇਹ ਪਤਾ ਕੀਤਾ ਜਾ ਰਿਹਾ ਹੈ ਕਿ ਟੈਲੀਕਾਮ ਸਰਵਿਸ ਪ੍ਰੋਵਾਈਡਰ (ਟੀ.ਐੱਸ.ਪੀ.) ਦੁਆਰਾ ਯੂਜ਼ਰਸ ਨੂੰ 5ਜੀ ਕੁਨੈਕਟੀਵਿਟੀ ਦੇਣ ਲਈ ਸ਼ਹਿਰ ਦੇ ਇੰਫ੍ਰਾਸਟ੍ਰੱਕਚਰ ਨੂੰ ਕਿਵੇਂ ਇਸਤੇਮਾਲ ਕੀਤਾ ਜਾ ਸਕਦਾ ਹੈ। ਭੋਪਾਲ ’ਚ ਟ੍ਰੈਫਿਕ ਸਿਗਨਲ ਪੋਲ, ਸਟ੍ਰੀਟ ਲਾਈਟ ਪੋਲ, ਸਮਾਰਟ ਪੋਲ, ਡਾਇਰੈਕਸ਼ਨ ਬੋਰਡ, ਹੋਰਡਿੰਗ, ਫੁਟ ਓਵਰ ਬ੍ਰਿਜ ਅਤੇ ਸਿਟੀ ਬੱਸ ਸ਼ੈਲਟਰ ਵਰਗੇ ਸਟ੍ਰੀਟ ਫਰਨੀਚਰ ਦਾ ਇਸਤੇਮਾਲ 5ਜੀ ਦੇ ਇੰਫ੍ਰਾਸਟ੍ਰੱਕਚਰ ਲਈ ਕੀਤਾ ਗਿਆ ਹੈ।
ਵੀਵੋ ਨੇ ਲਾਂਚ ਕੀਤਾ ਸਸਤਾ ਸਮਾਰਟਫੋਨ, ਗੇਮਿੰਗ ਲਈ ਮਿਲੇਗਾ 4D ਵਾਈਬ੍ਰੇਸ਼ਨ
NEXT STORY