ਗੈਜੇਟ ਡੈਸਕ– ਵੀਵੋ ਨੇ ਆਪਣੇ ਨਵੇਂ ਫੋਨ Vivo Y30 5G ਨੂੰ ਲਾਂਚ ਕਰ ਦਿੱਤਾ ਹੈ, ਹਾਲਾਂ, ਇਸ ਫੋਨ ਨੂੰ ਫਿਲਹਾਲ ਥਾਈਲੈਂਡ ’ਚ ਲਾਂਚ ਕੀਤਾ ਗਿਆ ਹੈ। ਇਹ ਇਕ ਬਜਟ ਸਮਾਰਟਫੋਨ ਹੈ ਜਿਸ ਵਿਚ 6 ਜੀ.ਬੀ. ਰੈਮ ਦੇ ਨਾਲ 128 ਜੀ.ਬੀ. ਸਟੋਰੇਜ ਹੈ।
Vivo Y30 5G ਦੀ ਕੀਮਤ
Vivo Y30 5G ਨੂੰ ਫਿਲਹਾਲ ਥਾਈਲੈਂਡ ’ਚ ਲਾਂਚ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਕੰਪਨੀ ਨੇ ਫੇਸਬੁੱਕ ਪੇਜ ਰਾਹੀਂ ਦਿੱਤੀ ਹੈ। Vivo Y30 5G ਨੂੰ ਥਾਈਲੈਂਡ ’ਚ ਇਕ ਵੈੱਬਸਾਈਟ ’ਤੇ THB 8,699 (ਕਰੀਬ 18,900 ਰੁਪਏ) ’ਚ ਲਿਸਟ ਕੀਤਾ ਗਿਆ ਹੈ। ਫੋਨ ਨੂੰ ਸਟਾਰਲਾਈਟ ਬਲੈਕ ਅਤੇ ਰੈਨਬੋ ਫੈਂਟਸੀ ਕਲਰ ’ਚ ਖਰੀਦਿਆ ਜਾ ਸਕੇਗਾ।
Vivo Y30 5G ਦੇ ਫੀਚਰਜ਼
Vivo Y30 5G ’ਚ 6.51 ਇੰਚ ਦੀ ਡਿਸਪਲੇਅ ਹੈ ਜਿਸਦਾ ਰੈਜ਼ੋਲਿਊਸ਼ਨ 1600x720 ਪਿਕਸਲ ਹੈ। ਇਸ ਵਿਚ ਡਿਊਲ ਸਿਮ ਹੈ ਅਤੇ ਕੁਨੈਕਟੀਵਿਟੀ ਲਈ ਬਲੂਟੁੱਥ 5.1 ਹੈ। ਫੋਨ ’ਚ ਮੀਡੀਆਟੈੱਕ ਡਾਈਮੈਂਸਿਟੀ 700 ਪ੍ਰੋਸੈਸਰ ਦੇ ਨਾਲ 6 ਜੀ.ਬੀ. ਰੈਮ ਅਤੇ 128 ਜੀ.ਬੀ. ਦੀ ਸਟੋਰੇਜ ਮਿਲੇਗੀ। ਫੋਨ ’ਚ 2 ਜੀ.ਬੀ. ਵਰਚੁਅਲ ਰੈਮ ਵੀ ਮਿਲੇਗੀ।
ਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਲ ਦਾ ਹੈ। ਦੂਜਾ ਲੈੱਨਜ਼ 2 ਮੈਗਾਪਿਕਸਲ ਦਾ ਹੈ ਜਿਸ ਦੇ ਨਾਲ ਐੱਲ.ਈ.ਡੀ. ਫਲੈਸ਼ ਲਾਈਟ ਹੈ। ਕੈਮਰੇ ਨਾਲ ਸੁਪਰ ਨਾਈਟ ਮੋਡ ਵੀ ਹੈ। ਇਸ ਤੋਂ ਇਲਾਵਾ ਡਿਊਲ ਵੀਡੀਓ ਮੋਡ ਵੀ ਮਿਲੇਗਾ। ਫਰੰਟ ’ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।
Vivo Y30 5G ’ਚ ਅਲਟਰਾ ਗੇਮ ਮੋਡ 2.0 ਹੈ ਅਤੇ ਇਸ ਦੇ ਨਾਲ 4D ਗੇਮ ਵਾਈਬ੍ਰੇਸ਼ਨ ਵੀ ਹੈ। ਫੋਨ ’ਚ ਫਿੰਗਰਪ੍ਰਿੰਟ ਅਤੇ ਫੇਸ ਅਨਲਾਕ ਦੋਵੇਂ ਹਨ। ਫੋਨ ’ਚ 5000mAh ਦੀ ਬੈਟਰੀ ਹੈ ਜਿਸ ਨੂੰ ਲੈ ਕੇ 140 ਘੰਟਿਆਂ ਦੇ ਪਲੇਅਬੈਕ ਦਾ ਦਾਅਵਾ ਹੈ। ਇਸ ਵਿਚ 10 ਵਾਟ ਦੀ ਫਾਸਟ ਚਾਰਜਿੰਗ ਦਿੱਤੀ ਗਈ ਹੈ।
26 ਜੁਲਾਈ ਨੂੰ ਭਾਰਤ ’ਚ ਲਾਂਚ ਹੋਵੇਗੀ ਵੋਲਵੋ ਦੀ ਪਹਿਲੀ ਇਲੈਕਟ੍ਰਿਕ ਕਾਰ
NEXT STORY