ਗੈਜੇਟ ਡੈਸਕ– ਭਾਰਤ ਸਰਕਾਰ ਦੀ ਡਿਜੀਟਲ ਇੰਡੀਆ ਮੁਹਿੰਮ ਤਹਿਤ ਅੱਜ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ 'ਤੇ ਕਾਫੀ ਗਿਣਤੀ 'ਚ ਸਰਕਾਰੀ ਐਪਸ ਮੌਜੂਦ ਹਨ। ਇਹ ਐਪਸ ਲੋਕਾਂ ਦੇ ਬਹੁਤ ਕੰਮ ਆ ਰਹੇ ਹਨ। ਇਨ੍ਹਾਂ 'ਚ ਆਰੋਗਿਆ ਸੇਤੂ ਅਤੇ ਉਮੰਗ ਵਰਗੇ ਮੋਬਾਈਲ ਐਪਸ ਸ਼ਾਮਿਲ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਸਰਕਾਰੀ ਮੋਬਾਈਲ ਐਪ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਫੋਨ 'ਚ ਜ਼ਰੂਰ ਇੰਸਟਾਲ ਹੋਣੇ ਚਾਹੀਦੇ ਹਨ।
ਇਹ ਵੀ ਪੜ੍ਹੋ– Google Maps ਦੀ ਇਕ ਗਲਤੀ ਕਾਰਨ ਨੌਜਵਾਨ ਨੂੰ ਮਿਲੀ ਦਰਦਨਾਕ ਮੌਤ
Aarogya Setu
ਇਸ ਐਪ ਨੂੰ ਖ਼ਾਸਤੌਰ 'ਤੇ ਕੋਰੋਨਾ ਲਾਗ ਦੇ ਵਧਦੇ ਕਹਿਰ ਨੂੰ ਧਿਆਨ 'ਚ ਰੱਖ ਕੇ ਪੇਸ਼ ਕੀਤਾ ਗਿਆ ਹੈ। ਇਹ ਮੋਬਾਈਲ ਐਪ ਪੀੜਤਾਂ ਦੀ ਲੋਕੇਸ਼ਨ ਟ੍ਰੈਕ ਕਰਕੇ ਯੂਜ਼ਰਸ ਨੂੰ ਕੋਰੋਨਾ ਨਾਲ ਪ੍ਰਭਾਵਿਤ ਵਿਅਕਤੀ ਦੇ ਸੰਪਰਕ 'ਚ ਆਉਣ ਦੀ ਜਾਣਕਾਰੀ ਦਿੰਦਾ ਹੈ। ਇਸ ਦੇ ਨਾਲ ਇਹ ਯੂਜ਼ਰਸ ਇਸ ਐਪ ਰਾਹੀਂ ਇਹ ਵੀ ਪਤਾ ਲਗਾ ਸਕਦੇ ਹਨ ਕਿ ਉਨ੍ਹਾਂ ਦੇ ਆਲੇ-ਦੁਆਲੇ ਕਿੰਨੇ ਪ੍ਰਭਾਵਿਤ ਵਿਅਕਤੀ ਹਨ।
ਇਹ ਵੀ ਪੜ੍ਹੋ– ਪੁਰਾਣੇ TV ਨੂੰ ਦੋ ਮਿੰਟ ’ਚ ਬਣਾਓ ਸਮਾਰਟ TV, ਇਹ ਹਨ ਆਸਾਨ ਤਰੀਕੇ
UMANG
ਇਸ ਮੋਬਾਇਲ ਐਪ ’ਚ ਯੂਜ਼ਰਸ ਨੂੰ ਇੰਪਲਾਈਜ਼ ਪ੍ਰਾਈਵੇਟ ਫੰਡ (ਈ.ਪੀ.ਐੱਫ.), ਪੈਨ, ਆਧਾਰ, ਡਿਜੀਲਾਕਰ, ਗੈਸ ਬੁਕਿੰਗ, ਮੋਬਾਈਲ ਬਿੱਲ ਪੇਮੈਂਟ ਅਤੇ ਬਿਜਲੀ ਬਿੱਲ ਪੇਮੈਂਟ ਦੀਆਂ ਸੇਵਾਵਾਂ ਮਿਲਣਗੀਆਂ। ਦੱਸ ਦੇਈਏ ਕਿ ਇਸ ਮੋਬਾਈਲ ਐਪ ਨੂੰ ਮਨਿਸਟਰੀ ਆਫ ਇਲੈਕਟ੍ਰੋਨਿਕਸ ਐਂਡ ਇਨਫਾਰਮੇਸ਼ਨ ਟੈਕਨਾਲੋਜੀ ਅਤੇ ਨੈਸ਼ਨਲ ਈ-ਗਵਰਨੈਂਸ ਡਿਵੀਜ਼ਨ ਨਾਲ ਮਿਲ ਕੇ ਪੇਸ਼ ਕੀਤਾ ਹੈ।
ਇਹ ਵੀ ਪੜ੍ਹੋ– iPhone 12 ਖ਼ਰੀਦਣ ਦਾ ਸੁਨਹਿਰੀ ਮੌਕਾ, ਮਿਲ ਰਹੀ ਹੈ 63,000 ਰੁਪਏ ਤਕ ਦੀ ਛੋਟ
mPassport
ਪਾਸਪੋਰਟ ਨਾਲ ਜੁੜੀਆਂ ਸੂਚਨਾਵਾਂ ਸਮਾਰਟਫੋਨ ’ਤੇ ਪ੍ਰਾਪਤ ਕਰਨ ਲਈ ਇਸ ਐਪ ਦਾ ਇਸਤੇਮਾਲ ਕੀਤਾ ਜਾਂਦਾ ਹੈ। ਯੂਜ਼ਰਸ ਨੂੰ ਇਸ ਐਪ ’ਚ ਪਾਸਪੋਰਟ ਲਈ ਐਪਲੀਕੇਸ਼ਨ, ਪਾਸਪੋਰਟ ਦੀ ਲੋਕੇਸ਼ਨ ਅਤੇ ਪਾਸਪੋਰਟ ਸੇਵਾ ਕੇਂਦਰ ਬਾਰੇ ਜਾਣਕਾਰੀ ਮਿਲਦੀ ਹੈ।
ਇਹ ਵੀ ਪੜ੍ਹੋ– ਆਈਫੋਨ ਬਣਿਆ ਇਸ ਖ਼ੂਬਸੂਰਤ ਮਾਡਲ ਦੀ ਦਰਦਨਾਕ ਮੌਤ ਦਾ ਕਾਰਨ
My Gov
My Gov ਭਾਰਤ ਸਰਕਾਰ ਦੇ ਖ਼ਾਸ ਐਪਸ 'ਚੋਂ ਇਕ ਹੈ। ਯੂਜ਼ਰਸ ਇਸ ਐਪ ਰਾਹੀਂ ਮਹਿਕਮਿਆਂ ਅਤੇ ਮੰਤਰਾਲਿਆਂ ਨੂੰ ਸੁਝਾਅ ਦੇ ਸਕਦੇ ਹਨ। ਉਥੇ ਹੀ ਇਸ ਐਪ ਨੂੰ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਪ ਤੋਂ ਡਾਊਨਲੋਡ ਕਰ ਸਕਦੇ ਹਨ।
ਇਹ ਵੀ ਪੜ੍ਹੋ– ਸਾਵਧਾਨ! 70 ਲੱਖ ਤੋਂ ਜ਼ਿਆਦਾ ਭਾਰਤੀਆਂ ਦੇ ਫੋਨ ਨੰਬਰਾਂ ਸਮੇਤ ਬੈਂਕਿੰਗ ਡਿਟੇਲ ਲੀਕ
mParivahan
ਇਸ ਐਪ ਦਾ ਸਭ ਤੋਂ ਜ਼ਿਆਦਾ ਇਸਤੇਮਾਲ ਡਰਾਈਵਿੰਗ ਲਾਈਸੈਂਸ ਦੀ ਡਿਜੀਟਲ ਕਾਪੀ ਬਣਾ ਕੇ ਸਟੋਰ ਕਰਨ ਲਈ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਇਸ ਐਪ ’ਚ ਦੋ-ਪਹੀਆ ਤੇ ਚਾਰ-ਪਹੀਆ ਵਾਹਨ ਦੀ ਰਜਿਸਟ੍ਰੇਸ਼ਨ ਪ੍ਰਾਪਤ ਕੀਤੀ ਜਾ ਸਕਦੀ ਹੈ। ਗੱਡੀ ਚਾਲਕ ਆਪਣੀ ਕਾਰ ਦੀ ਰਜਿਸਟ੍ਰੇਸ਼ਨ ਦੇ ਨਾਲ ਹੀ ਆਪਣੀ ਸੈਕਿੰਡ ਹੈਂਡ ਕਾਰ ਦੇ ਬਾਰੇ 'ਚ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਭਾਰਤ ’ਚ ਜਲਦ ਲਾਂਚ ਹੋਵੇਗਾ ਨੋਕੀਆ ਦਾ PureBook X14 ਲੈਪਟਾਪ
NEXT STORY