ਜਲੰਧਰ : ਸਾਡੇ ਸਮਾਰਟਫੋਨ 'ਚ ਅਜਿਹੀਆਂ ਕਈ ਐਪਸ ਹਨ ਜੋ ਦਾਅਵਾ ਤਾਂ ਕਰਦੀਆਂ ਹਨ ਕਿ ਸਾਡੇ ਫੋਨ ਦੀ ਬੈਟਰੀ ਦਾ ਸਾਥ ਦੇਣਦੀਆਂ ਹਰ ਅਜਿਹਾ ਹੁੰਦਾ ਨਹੀਂ ਹੈ। ਕਈ ਅਜਿਹੀਆਂ ਐਪਸ ਸਾਡੇ ਫੋਨ 'ਚ ਹਨ ਜਿਨ੍ਹਾਂ 'ਤੇ ਅਸੀਂ ਜ਼ਿਆਦਾ ਧਿਆਨ ਨਹੀਂ ਦਿੰਦੇ ਪਰ ਸਾਡੇ ਸਮਾਰਟਫੋਨ ਦੀ ਬੈਟਰੀ ਜਲਦੀ ਖਤਮ ਹੋਣ ਪਿਛੇ ਇਨ੍ਹਾਂ ਐਪਸ ਦਾ ਵੱਡਾ ਹੱਥ ਹੁੰਦਾ ਹੈ। ਆਓ ਜਾਣਦੇ ਹਾਂ ਅਜਿਹੀਆਂ ਹੀ ਕੁਝ ਐਪਸ ਬਾਰੇ :
ਬੈਟਰੀ ਸੇਵਰ ਤੇ ਐਂਟੀ ਵਾਇਰਸ ਐਪਸ :
ਬੈਟਰੀ ਸੇਵਰ ਜਾਂ ਰੈਮ ਕਲੀਨਰ ਐਪਸ ਤੇ ਐਂਟੀ ਵਾਇਰਸ ਐਪਸ ਜੰਕ ਫਾਈਲਾਂ ਕਲੀਅਰ ਤਾਂ ਕਰਦੀਆਂ ਹਨ ਪਰ ਬਿਨਾਂ ਯੂਜ਼ਰ ਦੀ ਜਾਣਕਾਰੀ ਦੇ ਬੈਕਗ੍ਰਾਊਂਡ 'ਚ ਰਨ ਕਰਦੀਆਂ ਹਨ ਤੇ ਇਸ ਕਾਰਨ ਹੀ ਬੈਟਰੀ ਸੇਵਰ ਤੇ ਐਂਟੀ ਵਾਇਰਸ ਐਪਸ ਫੋਨ ਦੀ ਬੈਟਰੀ ਨੂੰ ਜ਼ਿਆਦਾ ਖਰਚ ਕਰਦੀਆਂ ਹਨ।
ਸੋਸ਼ਲ ਮੀਡੀਆ ਐਪਸ :
ਫੇਸਬੁਕ ਸਭ ਤੋਂ ਜ਼ਿਆਦਾ ਮਸ਼ਹੂਰ ਸੋਸ਼ਲ ਮੀਡੀਆ ਐਪ ਹੈ, ਇਸ ਦੇ ਨਾਲ ਮੈਸੇਂਜਰ ਵੀ ਫੇਸਬੁਕ ਦੀ ਹੀ ਐਪ ਹੈ ਜੋ ਲਗਭਗ ਹਰ ਸਮਾਰਟਫੋਨ 'ਚ ਤੁਹਾਨੂੰ ਮਿਲ ਹੀ ਜਾਵੇਗੀ ਪਰ ਸ਼ਾਇਦ ਤੁਹਾਨੂੰ ਇਹ ਵੀ ਮੰਨਣਾ ਹੋਵੇਗੀ ਕਿ ਇਨ੍ਹਾਂ ਐਪਸ ਦੇ ਬਿਨ੍ਹਾਂ ਅਸੀਂ ਅੱਜਕਲ ਆਪਣੀ ਸੋਸ਼ਲ ਲਾਈਫ ਬਾਰੇ ਸੋਚ ਵੀ ਨਹੀਂ ਸਕਦੇ ਪਰ ਸਮਾਰਟਫੋਨ ਦੀ ਬੈਟਰੀ ਦੇ ਜਲਦੀ ਖਤਮ ਹੋਣ ਪਿੱਛੇ ਸੋਸ਼ਲ ਮੀਡੀਆ ਐਪਸ ਇਕ ਵੱਡਾ ਕਾਰਨ ਹਨ।
ਫੋਟੋ ਐਡੀਟਿੰਗ ਐਪਸ :
ਫੋਟੋ ਐਡੀਟਿੰਗ ਐਪਸ ਸਾਈਜ਼ 'ਚ ਹੈਵੀ ਹੁੰਦੀਆਂ ਹਨ ਤੇ ਇਨ੍ਹਾਂ ਐਪਸ ਨੂੰ ਫੋਟੋਜ਼ ਨੂੰ ਇਫੈਕਟ ਦੇ ਕੇ ਸੇਵ ਕਰਨ 'ਚ ਕਾਫੀ ਪ੍ਰੋਸੈਸਿੰਗ ਦੀ ਜ਼ਰੂਰਤ ਹੁੰਦੀ ਹੈ, ਜਿਸ ਕਰਕੇ ਇਸ ਦਾ ਬੈਟਰੀ 'ਤੇ ਕਾਫੀ ਪ੍ਰਭਾਵ ਪੈਂਦਾ ਹੈ। ਅਡੋਬ ਲਾਈਟ ਰੂਮ, ਫੋਟੋਸ਼ੋਪ ਐਕਸਪ੍ਰੈਸ, ਪਿਕਸਲਰ ਐਕਸਪ੍ਰੈਸ ਕੁਝ ਐਪਸ ਹਨ ਜੋ ਫੋਟੋ ਐਡੀਟਿੰਗ 'ਚ ਮਦਦ ਤਾਂ ਕਰਦੀਆਂ ਹਰ ਪਰ ਨਾਲ ਹੀ ਬੈਟਰੀ ਵੀ ਜ਼ਿਆਦਾ ਖਰਚ ਕਰਦੀਆਂ ਹਨ।
ਗੇਮਿੰਗ ਐਪਸ :
ਕੁਝ ਐਪ ਨੂੰ ਫੋਨ 'ਚੋਂ ਡਿਲੀਟ ਕਰਨਾ ਕਾਫੀ ਮੁਸ਼ਕਿਲ ਹੁੰਦਾ, ਜਿਵੇਂ ਕਿ ਗੇਮਿੰਗ ਐਪਸ ਪਰ ਗੇਮਿੰਗ ਐਪਸ ਬੈਟਰੀ ਕੰਜ਼ਿਊਮ ਕਰਨ 'ਚ ਸਭ ਤੋਂ ਜ਼ਿਆਦਾ ਅੱਗੇ ਹਨ। 3ਡੀ ਐਨੀਮੇਟਿਡ ਗੇਮਜ਼ ਜਿਵੇਂ ਆਸਫਾਲਟ, ਇੰਜਸਟਿਸ, ਮਾਡ੍ਰਨ ਕਾਂਬੈਟ ਅਜਿਹੀਆਂ ਗੇਮਜ਼ ਹਨ ਜੋ ਹਰ ਕੋਈ ਇਕ ਨਾ ਇਕ ਵਾਰ ਖੇਡਦਾ ਜ਼ਰੂਰ ਹੈ ਪਰ ਇਨ੍ਹਾਂ ਦਾ ਹੈਵੀ ਸਾਈਜ਼ ਬੈਟਰੀ 'ਤੇ ਬਹੁਤ ਭਾਰੀ ਪੈਂਦਾ ਹੈ।
ਇੰਝ ਹੋ ਸਕਦਾ ਹੈ ਹੱਲ :
ਉੱਪਰ ਦੱਸੀਆਂ ਐਪਸ ਹਰ ਕਿਸੇ ਲਈ ਇੰਪੋਰਟੈਂਟ ਹੋ ਸਕਦੀਆਂ ਹਨ ਤੇ ਹਰ ਕੋਈ ਇਨ੍ਹਾਂ ਨੂੰ ਆਪਣੇ ਹਿਸਾਬ ਨਾਲ ਯੂਜ਼ ਕਰਦਾ ਹੈ ਪਰ ਸਾਡੇ ਵੱਲੋਂ ਇਹੀ ਸਲਾਹ ਹੈ ਕਿ ਜੋ ਐਪਸ ਤੁਸੀਂ ਯੂਜ਼ ਕਰ ਚੁੱਕੇ ਹੋ ਜਾਂ ਹੁਣ ਜ਼ਿਆਦਾ ਇਸਤੇਮਾਲ ਨਹੀਂ ਕਰਦੇ, ਅਜਿਹੀਆਂ ਐਪਸ ਨੂੰ ਫੋਨ 'ਚੋਂ ਇਨਇਨਸਟਾਲ , ਡਿਲੀਟ ਕਰ ਦਿਓ ਤਾਂ ਜੋ ਬੈਟਰੀ ਦੀ ਬੱਚਤ ਹੋ ਸਕੇ।
|
ਗੂਗਲ ਬਣਾਉਣ ਜਾ ਰਹੀ ਹੈ ਮਿਕਸਡ ਰਿਆਲਿਟੀ ਹੈੱਡਸੈੱਟ
NEXT STORY