ਚੰਡੀਗੜ੍ਹ (ਵੈੱਬ ਡੈਸਕ): ਕੈਬਨਿਟ ਮੰਤਰੀ ਅਮਨ ਅਰੋੜਾ ਨੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਅਤੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦੀਆਂ ਕਾਰਵਾਈਆਂ ਬਾਰੇ ਵੱਡਾ ਬਿਆਨ ਦਿੱਤਾ ਹੈ। ਮਨਜਿੰਦਰ ਸਿੰਘ ਸਿਰਸਾ ਅਤੇ ਪ੍ਰਤਾਪ ਬਾਜਵਾ ਨੇ 'ਆਪ' ਆਗੂਆਂ 'ਤੇ ਉਨ੍ਹਾਂ ਦੀਆਂ ਵੀਡੀਓਜ਼ ਨਾਲ ਛੇੜਛਾੜ ਦੇ ਦੋਸ਼ ਲਗਾਏ ਸਨ। ਪ੍ਰਤਾਪ ਬਾਜਵਾ ਵੱਲੋਂ ਸ਼ਿਕਾਇਤ ਦਿੱਤੇ ਜਾਣ 'ਤੇ ਅਮਨ ਅਰੋੜਾ ਤੇ ਹਰਪਾਲ ਚੀਮਾ ਖ਼ਿਲਾਫ਼ FIR ਵੀ ਦਰਜ ਕਰ ਲਈ ਗਈ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 11 ਤੋਂ 16 ਜੁਲਾਈ ਲਈ ਵੱਡੀ ਭਵਿੱਖਬਾਣੀ! ਇਨ੍ਹਾਂ ਜ਼ਿਲ੍ਹਿਆਂ 'ਚ ਦਿਸੇਗਾ ਸਭ ਤੋਂ ਵੱਧ ਅਸਰ
ਇਸ ਮਗਰੋਂ ਹੁਣ ਅਮਨ ਅਰੋੜਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਮਨਜਿੰਦਰ ਸਿੰਘ ਸਿਰਸਾ ਤੋਂ ਮੁਆਫ਼ੀ ਮੰਗਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਮੁਆਫ਼ੀ ਤਾਂ ਭੁੱਲ ਜਾਣ, ਉਨ੍ਹਾਂ ਨੇ ਜੋ ਵੀ ਕਾਰਵਾਈ ਕਰਨੀ ਹੈ ਕਰਵਾਉਣ, ਮੈਂ ਉਸ ਲਈ ਤਿਆਰ ਹਾਂ। ਦੱਸ ਦਇਏ ਕਿ ਮਨਜਿੰਦਰ ਸਿੰਘ ਸਿਰਸਾ ਨੇ ਅਮਨ ਅਰੋੜਾ ਵੱਲੋਂ 24 ਘੰਟਿਆਂ ਅੰਦਰ ਮੁਆਫ਼ੀ ਨਾ ਮੰਗੇ ਜਾਣ 'ਤੇ ਮਾਣਹਾਨੀ ਦਾ ਕੇਸ ਕਰਨ ਦੀ ਚੇਤਾਵਨੀ ਦਿੱਤੀ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ: ਸੱਜ-ਵਿਆਹੀ ਕੁੜੀ ਪਹੁੰਚੀ ਥਾਣੇ! ਕਹਿੰਦੀ- 'ਮੇਰੀਆਂ ਅਸ਼ਲੀਲ ਤਸਵੀਰਾਂ...'
ਉੱਥੇ ਹੀ ਪ੍ਰਤਾਪ ਸਿੰਘ ਬਾਜਵਾ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਬਾਜਵਾ ਸਾਬ੍ਹ ਦੇ 2014 ਬਿਆਨ ਦੀ ਵੀਡੀਓ, ਬਿਕਰਮ ਮਜੀਠੀਆ ਦੀ ਗ੍ਰਿਫ਼ਤਾਰੀ 'ਤੇ ਪਾਈ ਗਈ ਵੀਡੀਓ ਅਤੇ ਫ਼ਿਰ ਉਸ ਬਿਆਨ ਤੋਂ ਯੂ-ਟਰਨ ਲੈਣ ਦੀ ਵੀਡੀਓ ਜਨਤਕ ਹੈ। ਉਨ੍ਹਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਜੋ ਮਰਜ਼ੀ ਕਾਰਵਾਈ ਕਰਵਾ ਲੈਣ, ਜਿੰਨੀਆਂ ਮਰਜ਼ੀਆਂ FIR ਕਰਵਾ ਲੈਣ, ਆਪਾਂ ਆਪਣੇ ਬਿਆਨ 'ਤੇ ਕਾਇਮ ਹਾਂ। ਉਨ੍ਹਾਂ ਕਿਹਾ ਕਿ ਭਾਜਪਾ ਤੇ ਬਾਜਵਾ ਨੇ ਬੜੀ ਛੇਤੀ ਚੰਡੀਗੜ੍ਹ ਵਿਚ FIR ਦਰਜ ਕਰਵਾ ਲਈ ਹੈ, ਜਿੱਥੋਂ ਦੀ ਪੁਲਸ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਹੈ, ਪਰ ਅਸੀਂ ਇਸ ਦਾ ਸਾਹਮਣਾ ਕਰਾਂਗੇ। ਗ੍ਰਿਫ਼ਤਾਰੀ ਬਾਰੇ ਪੁੱਛੇ ਜਾਣ 'ਤੇ ਅਰੋੜਾ ਨੇ ਕਿਹਾ ਕਿ ਅਸੀਂ ਕਾਨੂੰਨ ਮੁਤਾਬਕ ਚੱਲਾਂਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਨਸਿਕ ਤੌਰ ’ਤੇ ਪਰੇਸ਼ਾਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
NEXT STORY