ਨਵੀਂ ਦਿੱਲੀ : ਆਟੋਮੋਬਾਈਲ ਕੰਪਨੀ Aprilia ਨੇ ਭਾਰਤੀ ਬਾਜ਼ਾਰ ਵਿੱਚ ਆਪਣੇ ਤਿੰਨ ਪ੍ਰਮੁੱਖ ਸਕੂਟਰਾਂ— Aprilia SR 160, SXR 125 ਅਤੇ SXR 160 ਦਾ ਪ੍ਰੋਡਕਸ਼ਨ ਬੰਦ ਕਰ ਦਿੱਤਾ ਹੈ। ਹਾਲਾਂਕਿ ਕੰਪਨੀ ਜਾਂ ਇਸ ਦੀ ਮੂਲ ਕੰਪਨੀ Piaggio India ਨੇ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਘੋਸ਼ਣਾ ਨਹੀਂ ਕੀਤੀ ਹੈ, ਪਰ ਇਹ ਮਾਡਲ ਹੁਣ ਪੋਰਟਫੋਲੀਓ ਵਿੱਚੋਂ ਹਟਾ ਦਿੱਤੇ ਗਏ ਹਨ।
ਕੰਪਨੀ ਨੇ SR 160 ਨੂੰ ਬੰਦ ਕਰਕੇ ਉਸ ਦੀ ਜਗ੍ਹਾ ਨਵਾਂ Aprilia SR 175 ਲਾਂਚ ਕੀਤਾ ਹੈ। ਨਵਾਂ SR 175 ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਹੈ, ਜਿਸ ਵਿੱਚ 174.7 ਸੀਸੀ ਦਾ ਏਅਰ-ਕੂਲਡ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 12.9 HP ਦੀ ਪਾਵਰ ਅਤੇ 14.14 Nm ਦਾ ਟਾਰਕ ਜਨਰੇਟ ਕਰਦਾ ਹੈ, ਜੋ ਕਿ ਪੁਰਾਣੇ ਮਾਡਲ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਇਸ ਨਵੇਂ ਸਕੂਟਰ ਵਿੱਚ ਫੁੱਲ-ਕਲਰ TFT ਡਿਸਪਲੇਅ ਦੇ ਨਾਲ LED ਹੈੱਡਲਾਈਟ ਅਤੇ ਟੇਲਲਾਈਟ ਡਿਜ਼ਾਈਨ ਨੂੰ ਬਰਕਰਾਰ ਰੱਖਿਆ ਗਿਆ ਹੈ।
ਜਿੱਥੇ SR 160 ਦੀ ਜਗ੍ਹਾ ਨਵਾਂ ਮਾਡਲ ਲਿਆਂਦਾ ਗਿਆ ਹੈ, ਉੱਥੇ ਹੀ ਮੈਕਸੀ-ਸਕੂਟਰ ਸ਼੍ਰੇਣੀ ਦੇ SXR 125 ਅਤੇ SXR 160 ਲਈ ਫਿਲਹਾਲ ਕੰਪਨੀ ਨੇ ਕਿਸੇ ਨਵੇਂ ਰਿਪਲੇਸਮੈਂਟ ਮਾਡਲ ਦਾ ਐਲਾਨ ਨਹੀਂ ਕੀਤਾ ਹੈ। ਹੁਣ ਭਾਰਤ ਵਿੱਚ Aprilia ਦੀ ਸਕੂਟਰ ਰੇਂਜ ਮੁੱਖ ਤੌਰ 'ਤੇ SR 125 ਅਤੇ SR 175 'ਤੇ ਹੀ ਅਧਾਰਤ ਹੋਵੇਗੀ।
ਜਾਣਕਾਰੀ ਅਨੁਸਾਰ, ਭਾਰਤ ਵਿੱਚ SR 125 ਦੀ ਕੀਮਤ ਲਗਭਗ 1.14 ਲੱਖ ਰੁਪਏ ਅਤੇ ਨਵੇਂ SR 175 ਦੀ ਕੀਮਤ ਲਗਭਗ 1.21 ਲੱਖ ਰੁਪਏ (ਐਕਸ-ਸ਼ੋਰੂਮ) ਰੱਖੀ ਗਈ ਹੈ। ਕੰਪਨੀ ਦਾ ਹੁਣ ਸਾਰਾ ਫੋਕਸ ਇਨ੍ਹਾਂ ਨਵੇਂ ਮਾਡਲਾਂ ਰਾਹੀਂ ਬਾਜ਼ਾਰ ਵਿੱਚ ਆਪਣੀ ਪਕੜ ਮਜ਼ਬੂਤ ਕਰਨ 'ਤੇ ਹੋਵੇਗਾ।
ਕਰੋੜਾਂ ਸਮਾਰਟਫੋਨ ਯੂਜ਼ਰਜ਼ ਲਈ ਵੱਡੀ ਚੇਤਾਵਨੀ: ਭਾਰਤ ਸਰਕਾਰ ਨੇ ਜਾਰੀ ਕੀਤਾ ਅਲਰਟ
NEXT STORY