ਜਲੰਧਰ-ਸਮਾਰਟਫੋਨ ਲੈਣ ਸਮੇਂ ਸਭ ਤੋਂ ਪਹਿਲੀ ਗੱਲ ਇਹ ਧਿਆਨ 'ਚ ਆਉਦੀ ਹੈ ਉਹ ਹੈ- ਬਜਟ। ਵੈਸੇ ਤਾਂ ਸਾਰੇ ਹੀ ਦਮਦਾਰ ਸਪੈਸੀਫਿਕੇਸ਼ਨ ਵਾਲੇ ਸਮਾਰਟਫੋਨ ਲੈਣ ਦੀ ਇੱਛਾ ਹੁੰਦੀ ਹੈ ਪਰ ਜੇਕਰ ਘੱਟ ਕੀਮਤ 'ਚ ਚੰਗਾ ਫੋਨ ਮਿਲ ਜਾਵੇ ਤਾਂ ਕਹਿਣਾ ਹੀ ਕੀ ਹੈ। ਇਸ ਪੋਸਟ 'ਚ ਅਸੀਂ ਤੁਹਾਡੇ ਲਈ ਕੁਝ ਅਜਿਹੇ ਹੀ ਸਮਾਰਟਫੋਨਸ ਦੀ ਲਿਸਟ ਲੈ ਕੇ ਆਏ ਹੈ ਜਿਸ ਬਾਰੇ ਤੁਸੀਂ ਖਰੀਦਣ ਲਈ ਸੋਚ ਰਹੇ ਹੈ। ਇਸ ਦੇ ਨਾਲ ਕੋਈ ਵੀ ਹੈਂਡਸੈਟ ਖਰੀਦਣ ਤੋਂ ਪਹਿਲਾਂ ਤੁਸੀਂ ਉਸ ਬਾਰੇ ਅਕਸਰ ਆਨਲਾਇਨ ਸਾਇਟਸ 'ਤੇ ਉਸ ਦੇ ਯੂਜ਼ਰਸ ਰਿਵਿਊ ਜ਼ਰੂਰ ਪੜ੍ਹਦੇ ਹੋਵੋਗੇ। ਆਖਿਰ ਇਸ ਤੋਂ ਬੇਹਤਰ ਤਰੀਕਾ ਕੀ ਹੋਵੇਗਾ ਜਦੋਂ ਤੁਸੀਂ ਜਾਣ ਜਾਓਗੇ ਇਹ ਲੋਕਾਂ ਦੁਆਰਾ ਉਸ ਪ੍ਰੋਡੈਕਟ ਜਾਂ ਹੈਂਡਸੈਟ ਨੂੰ ਇਸਤੇਮਾਲ ਕਰਨ 'ਤੇ ਕੀ ਅਨੁਭਵ ਹੋ ਰਿਹਾ ਹੈ। ਅਸੀਂ ਆਨਲਾਈਨ ਈ-ਕਾਮਰਸ ਵੈੱਬਸਾਈਟਸ 'ਤੇ ਰਿਸਚਰਸ ਕਰ ਕੇ ਅਜਿਹੇ 3 ਫੋਨ ਦੀ ਲਿਸਟ ਬਣਾਈ ਹੈ ਜੋ ਮਾਰਕੀਟ 'ਚ 5-10 ਹਜ਼ਾਰ ਦੀ ਰੇਂਜ 'ਚ ਉਪਲੱਬਧ ਹੈ ਅਤੇ ਹੈਂਡਸੈਟ ਨੂੰ ਯੂਜ਼ਰਸ ਨੂੰ ਵਧੀਆ ਰਿਸਪੋਂਸ ਵੀ ਮਿਲ ਰਿਹਾ ਹੈ। ਇਸ ਲਿਸਟ 'ਚ ਮੌਜ਼ੂਦ ਫੋਨ ਦੀ ਰੇਟਿੰਗ 4/5 ਜਾਂ ਇਸ ਤੋਂ ਅਧਿਕ ਹੈ।
Samsung On5 Pro (ਕੀਮਤ 7990 ਰੁਪਏ ) (ਯੂਜ਼ਰ ਰੇਟਿੰਗ-4 ਸਟਾਰ):
ਸਪੈਸੀਫਿਕੇਸ਼ਨ-ਇਸ ਫੋਨ ਦੀ 5 ਇੰਚ ਦੀ ਡਿਸਪਲੇ ਦੇ ਨਾਲ 1.2 ਗੀਗਾਹਰਟਜ਼ ਦੇ ਨਾਲ ਕਵਾਡ-ਕੋਰ 3475 ਪ੍ਰੋਸੈਸਰ ਦਿੱਤਾ ਗਿਆ ਹੈ 8 ਐੱਮ. ਪੀ. ਦਾ ਰਿਅਰ ਅਤੇ 5 ਐੱਮ. ਪੀ. ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਇਸ ਫੋਨ ਦਾ ਰਿਅਰ ਕੈਮਰਾ ਐੱਲ. ਈ. ਡੀ. ਫਲੈਸ਼, ਅਪਚਰ ਐੱਫ/2.2 'ਚ ਲੈਂਸ ਹੈ। ਇਸ ਦੇ ਨਾਲ ਹੀ ਇਹ ਫੋਨ 2600 ਐੱਮ. ਏ. ਐੱਚ. ਦੀ ਬੈਟਰੀ 'ਚ ਲੈਂਸ ਹੈ। ਇਸ ਫੋਨ 'ਚ ਵੀ ਯੂਜ਼ਰਸ 1080 ਪਿਕਸਲ ਵੀਡੀਓ ਰਿਕਾਰਡਿੰਗ ਵੀ ਕਰ ਸਕਦਾ ਹੈ। ਸੈਮਸੰਗ ਦਾ ਇਹ ਫੋਨ ਡਿਊਲ ਸਿਮ ਸਪੋਰਟ ਕਰਦਾ ਹੈ। ਇਹ ਸਮਾਰਟਫੋਨ 2 ਜੀ.ਬੀ. ਰੈਮ 'ਚ ਸੈਂਲ ਹਨ। ਐਂਡਰਾਈਡ 6.0 ਮਾਸ਼ਮੈਲੋ 'ਤੇ ਕੰਮ ਕਰਨ ਵਾਲਾ ਇਹ ਹੈਂਡਸੈਟ volte ਅਤੇ 4 ਜੀ. LTEਤਕਨੀਕ 'ਚ ਲੈਂਸ ਹਨ। ਇਸ 'ਚ 16 ਜੀ. ਬੀ. ਦੀ ਇੰਟਰਨਲ ਮੈਮਰੀ ਦੇ ਨਾਲ ਮਾਈਕ੍ਰੋਐੱਸਡੀ ਕਾਰਡ ਸਪੋਰਟ ਵੀ ਦਿੱਤਾ ਗਿਆ ਹੈ। ਇਹ ਹੀ ਨਹੀਂ ਇਸ ਫੋਨ 'ਚ ਓਪੇਰਾ ਮੈਕਸ ਦਾ ਅਲਟ੍ਰਾ ਡਾਟਾ ਸੇਵਿੰਗ ਮੋਡ ਵੀ ਦਿੱਤਾ ਗਿਆ ਹੈ। ਜਿਸ ਦੇ ਚੱਲਦੇ ਯੂਜ਼ਰ ਦਾ 50 ਫੀਸਦੀ ਤੱਕ ਡਾਟਾ ਬਚਾਇਆ ਜਾ ਸਕਦਾ ਹੈ। ਬੇਹਤਰ ਕੁਨੈਕਟਵਿਟੀ ਦੇ ਲਈ ਇਸ 'ਚ 3 ਜੀ, ਵਾਈ-ਫਾਈ 802.11 ਬੀ/ਜੀ/ਐੱਨ, ਬਲਊਥ 4.1, ਜੀ. ਪੀ. ਐੱਸ. /ਗਲੋਨਾਸ ਵਰਗੇ ਫੀਚਰਸ ਦਿੱਤੇ ਗਏ ਹੈ।
Samsung Galaxy J2 pro (ਕੀਮਤ 9790 ਰੁਪਏ) ( ਯੂਜ਼ਰ ਰੇਟਿੰਗ-4.5 ਸਟਾਰ)
ਸਪੈਸੀਫਿਕੇਸ਼ਨ: ਸੈਮਸੰਗ ਦੁਆਰਾ ਪੇਸ਼ ਕੀਤਾ ਗਿਆ ਇਹ ਫੋਨ 2 ਜੀ.ਬੀ. ਰੈਮ ਅਤੇ 16 ਜੀ. ਬੀ. ਸਟੋਰੇਜ ਦੇ ਨਾਲ ਆਉਦਾ ਹੈ। ਇਸ 'ਚ ਸਮਾਰਟ ਗਲੋ ਅਤੇ ਟਰਬੋ ਸਪੀਡ ਫੀਚਰ ਵੀ ਦਿੱਤਾ ਗਏ ਹਨ। ਪਹਿਲਾਂ ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਇਹ ਸਮਾਰਟਫੋਨ ਗਲੋ ਫੀਚਰ ਹੈ ਕੀ? ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਸਮਾਰਟਗਲੋ ਫੀਚਰ ਸੈਮਸੰਗ ਦੁਆਰਾ ਬਣਾਇਆ ਗਿਆ ਨਵੇ ਕਿਸਮ ਦਾ ਐੱਲ ਈ ਡੀ ਨੋਟੀਫਿਕੇਸ਼ਨ ਸਿਸਟਮ ਹੈ। ਇਸ ਦੀ ਮਦਦ ਨਾਲ ਰਿਅਰ ਕੈਮਰਾ ਦੇ ਕਿਨਾਰੇ 'ਤੇ ਬਣੇ ਰਿੰਗ ਨੂੰ ਜਰੂਰਤ ਦੇ ਲਿਹਾਜ 'ਚ ਕਿਸੇ ਵੀ ਐਪ ਜਾਂ ਕੁਨੈਕਟ ਨੂੰ ਕਸਟਮਾਈਜ ਕਰਨਾ ਸੰਭਵ ਹੋਵੇਗਾ। ਇਸ 'ਚ ਅਲੱਗ-ਅਲੱਗ ਰੰਗ ਦੇ ਚਾਰ ਅਲਰਟ ਸੈਂਟ ਕੀਤੇ ਗਏ ਹਨ। ਇਹ ਯੂਜ਼ਰ ਬੈਟਰੀ ਨੂੰ, ਇੰਟਰਨਲ ਮੈਮਰੀ ਅਤੇ ਮੋਬਾਇਲ ਡਾਟਾ ਘੱਟ ਹੋਣ 'ਤੇ ਵੀ ਅਲਰਟ ਕਰੇਗਾ। ਸੈਮਸੰਗ ਗੈਲਕੇਸੀ ਜੇ 2 ਪ੍ਰੋ ਦੇ ਹੋਰ ਸਪੈਸੀਫਿਕੇਸ਼ਨ 'ਤੇ ਨਜ਼ਰ ਪਾਈਏ ਤਾਂ ਇਸ 'ਚ 5 ਇੰਚ ਦਾ ਐੱਚ. ਡੀ. ਸੁਪਰ ਅਮੋਲਡ ਡਿਸਪਲੇ ਹੈ। ਇਸ 'ਚ 1.5 ਗੀਗਾਹਰਟਜ਼ ਕਵਾਡ-ਕੋਰ ਸਪ੍ਰੈਡਟ੍ਰਸ ਐੱਸ. ਸੀ. 8830 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। ਗਰਾਫਿਕਸ ਦੇ ਲਈ ਮਾਲੀ-400 ਐੱਮ. ਪੀ. 2 ਜੀ. ਪੀ. ਯੂ. ਇੰਟੀਗ੍ਰੇਟੇਡ ਹੈ। ਐਂਡਰਾਈਡ 6.0 ਮਾਸ਼ਮੈਲੋ 'ਤੇ ਚੱਲਣ ਵਾਲਾ ਇਹ ਹੈਂਡਸੈਟ 'ਚ ਯੂਜ਼ਰ 128 ਜੀ. ਬੀ. ਤੱਕ ਮਾਈਕ੍ਰੋਐੱਸਡੀ ਕਾਰਡ ਇਸਤੇਮਾਲ ਕਰ ਸਕਦਾ ਹੈ। ਸੈਮਸੰਗ ਗੈਲੇਕਸੀ ਜੇ ਪ੍ਰੋ 'ਚ ਐੱਲ ਈ ਡੀ ਫਲੈਸ਼ ਦੇ ਨਾਲ 8 ਮੈਗਾਪਿਕਸਲ ਦਾ ਆਟੋਫੋਕਸ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮੌਜ਼ੂਦ ਹੈ। ਹੈਂਡਸੈਟ ਨੂੰ ਪਾਵਰ ਦੇਣ ਦਾ ਕੰਮ ਕਰੇਗੀ 2600 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ।
Xolo Era 1x (ਕੀਮਤ 5149 ਰੁਪਏ ) (ਯੂਜ਼ਰ ਰੇਟਿੰਗ-5 ਸਟਾਰ)
ਸਪੈਸੀਫਿਕੇਸ਼ਨ: ਇਸ ਫੋਨ 'ਚ 5 ਇੰਚ ਦੀ ਐੱਚ. ਡੀ. ਆਈ. ਪੀ. ਐੱਸ. ਡਿਸਪਲੇ ਹੈ 1.3 ਗੀਗਾਹਰਟਜ਼ ਸਪ੍ਰੈਡਟ੍ਰਸ ਐੱਸ. ਸੀ. 9832 ਏ ਕਵਾਡ-ਕੋਰ ਪ੍ਰੋਸੈਸਰ ਦੇ ਨਾਲ ਆਉਣ ਵਾਲੇ ਇਸ ਫੋਨ 'ਚ 1 ਜੀ.ਬੀ. ਰੈਮ ਉਪਲੱਬਧ ਹੈ। ਇਸ 'ਚ 8 ਜੀ.ਬੀ. ਦੀ ਇੰਨਬਿਲਟ ਸਟੋਰੇਜ਼ ਉਪਲੱਬਧ ਹੈ। ਇੰਟਰਨਲ ਸਟੋਰੇਜ ਨੂੰ 32 ਜੀ.ਬੀ ਤੱਕ ਮਾਈਕ੍ਰੋਐੱਸਡੀ ਕਾਰਡ ਦੇ ਰਾਹੀਂ ਵਧਾਇਆ ਜਾ ਸਕਦਾ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਮੌਜ਼ੂਦ ਹੈ। ਇਹ ਐੱਲ. ਈ. ਡੀ. ਫਲੈਸ਼ 'ਚ ਲੈਂਸ ਹੈ ਅਤੇ ਇਸ 'ਚ ਤੁਸੀਂ 1080 ਪਿਕਸਲ ਦੇ ਵੀਡੀਓ ਰਿਕਾਰਡਿੰਗ ਕਰ ਸਕਣਗੇ। ਫ੍ਰੰਟ ਕੈਮਰੇ ਦਾ ਸੈਂਸਰ 5 ਮੈਗਾਪਿਕਸਲ ਦਾ ਹੈ ਅਤੇ ਇਸ ਦੇ ਨਾਲ ਹੀ ਡਿਊਲ ਐੱਲ ਈ ਡੀ ਫਲੈਸ਼ ਵੀ ਮੌਜ਼ੂਦ ਹੈ। ਇਸ ਨੂੰ ਪਾਵਰ ਦੇਣ ਦਾ ਕੰਮ ਕਰੇਗੀ 2500 ਐੱਮ. ਏ. ਐੱਚ. ਦੀ ਬੈਟਰੀ । ਡਿਊਲ ਸਿਮ ਕਾਰਡ ਸਲਾਟ ਦੇ ਨਾਲ ਆਉਣ ਵਾਲਾ ਇਹ ਫੋਨ ਐਂਡਰਾਈਡ 6.0 ਮਾਸ਼ਮੈਲੋ 'ਤੇ ਕੰਮ ਕਰਦਾ ਹੈ।
ਬਿਲਟ-ਇਨ ਫ਼ਿਟਨੈੱਸ ਟਰੈਕਰ ਨਾਲ Casio Baby-G Runners ਕੁਲੈਕਸ਼ ਫਿਟਨੈੱਸ ਵਾਚ ਲਾਂਚ
NEXT STORY